ਲੁਧਿਆਣਾ ਵਿੱਚ ਇੱਕ ਫੋਟੋਗ੍ਰਾਫਰ ਦੀ ਕਰੰਟ ਲੱਗਣ ਨਾਲ ਦਰਦਨਾਕ ਭਾਣਾ ਵਾਪਰ ਗਿਆ। ਉਹ ਪੱਖੋਵਾਲ ਰੋਡ ’ਤੇ ਕਿਸੇ ਪੈਲੇਸ ’ਚ ਕੰਮ ਲਈ ਗਿਆ ਹੋਇਆ ਸੀ। ਉਸੇ ਵੇਲੇ ਬਿਜਲੀ ਦੀ ਤਾਰ ਦੀ ਲਪੇਟ ‘ਚ ਆਉਣ ਕਾਰਨ ਉਸ ਨੂੰ ਕਰੰਟ ਲੱਗ ਗਿਆ। ਲੋਕਾਂ ਦੀ ਮਦਦ ਨਾਲ ਨੌਜਵਾਨ ਨੂੰ ਗੁਰਦੇਵ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਡੀ.ਐਮ.ਸੀ. ਰੈਪਰ ਕਰ ਦਿੱਤਾ, ਜਿਥੇ ਪਹੁੰਚਦਿਆਂ ਹੀ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਪਰਵਿੰਦਰ ਉਰਫ਼ ਕ੍ਰਿਸ਼ਨ ਵਾਸੀ ਜਮਾਲਪੁਰ ਕੁਲੀਏਵਾਲ ਵਜੋਂ ਹੋਈ ਹੈ। ਉਹ ਇੱਥੇ ਆਪਣੇ ਚਾਚੇ ਪਰਮਜੀਤ ਸਿੰਘ ਉਰਫ ਵਿੱਕੀ ਕੋਲ ਰਹਿ ਰਿਹਾ ਸੀ। ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਪਰਵਿੰਦਰ ਦੇ ਚਾਚਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਅਰਜੁਨ ਸ਼ਰਮਾ ਨਾਲ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ। ਪਰਵਿੰਦਰ ਦੀ ਮੌਤ ਪੈਲੇਸ ਵਿੱਚ ਸੰਚਾਲਕਾਂ ਦੀ ਅਣਗਹਿਲੀ ਕਾਰਨ ਹੋਈ ਜਿੱਥੇ ਉਹ ਕੰਮ ’ਤੇ ਗਿਆ ਹੋਇਆ ਸੀ।
ਇਹ ਵੀ ਪੜ੍ਹੋ : ਜਲੰਧਰ : ਨਿੱਜੀ ਸਕੂਲ ਦੀ ਪ੍ਰਿੰਸੀਪਲ ਦੁਕਾਨ ਤੋਂ ਸਾਮਾਨ ਚੋਰੀ ਕਰਦੀ CCTV ‘ਚ ਕੈਦ, ਹੋਇਆ ਹੰਗਾਮਾ
ਪੈਲੇਸ ਵਿੱਚ ਬਿਜਲੀ ਦੀਆਂ ਤਾਰਾਂ ਠੀਕ ਨਹੀਂ ਸਨ, ਜਿਸ ਕਾਰਨ ਪਰਵਿੰਦਰ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਚਾਚਾ ਪਰਮਜੀਤ ਸਿੰਘ ਨੇ ਪੈਲੇਸ ਸੰਚਾਲਕਾਂ ਖ਼ਿਲਾਫ਼ ਥਾਣਾ ਲਲਤੋਂ ਵਿਖੇ ਸ਼ਿਕਾਇਤ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: