ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਸ਼ੁੱਕਰਵਾਰ ਸ਼ਾਮ ਨੂੰ ਅੰਮ੍ਰਿਤਸਰ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਈ। ਆਗੂ ਨੂੰ ਉਦੋਂ ਗੋਲੀ ਮਾਰੀ ਗਈ ਜਦੋਂ ਉਹ ਸ਼ਹਿਰ ਦੇ ਸਭ ਤੋਂ ਰੁਝੇਵਿਆਂ ਭਰੀਆਂ ਥਾਵਾਂ ਵਿੱਚੋਂ ਇੱਕ ਮਜੀਠਾ ਰੋਡ ‘ਤੇ ਸਥਿਤ ਗੋਪਾਲ ਮੰਦਰ ਦੇ ਬਾਹਰ ਧਰਨੇ ‘ਤੇ ਬੈਠੇ ਸਨ।
ਉਹ ਅਤੇ ਉਨ੍ਹਾਂ ਦੇ ਸਮਰਥਕ ਹਿੰਦੂ ਦੇਵੀ-ਦੇਵਤਿਆਂ ਦੀਆਂ ਟੁੱਟੀਆਂ ਮੂਰਤੀਆਂ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਨੂੰ ਪੁਲਿਸ ਸੁਰੱਖਿਆ ਵੀ ਮਿਲੀ ਹੈ। ਹਮਲੇ ਦੌਰਾਨ ਪੁਲਿਸ ਮੁਲਾਜ਼ਮ ਮੌਕੇ ’ਤੇ ਮੌਜੂਦ ਸਨ। ਗੋਲੀ ਲੱਗਣ ਤੋਂ ਬਾਅਦ ਸੂਰੀ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲਿਸ ਮੁਤਾਬਕ ਸੁਧੀਰ ‘ਤੇ ਪੰਜ ਹੋਰ ਗੋਲੀਆਂ ਚਲਾਈਆਂ ਗਈਆਂ।
ਗੁੱਸੇ ‘ਚ ਆਏ ਸ਼ਿਵ ਸੈਨਿਕਾਂ ਨੇ ਮੌਕੇ ‘ਤੇ ਖੜ੍ਹੀ ਸੰਦੀਪ ਦੀ ਕਾਰ ਦੀ ਭੰਨਤੋੜ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਕਾਰ ਦੇ ਅੰਦਰੋਂ ਇਤਰਾਜ਼ਯੋਗ ਸਮੱਗਰੀ ਮਿਲੀ ਹੈ। ਇਨ੍ਹਾਂ ਵਿੱਚ ਕੁਝ ਪੰਫਲੇਟ ਤੇ ਕੁਝ ਤਸਵੀਰਾਂ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਸਵੀਰਾਂ ‘ਚ ਕੁਝ ਨੇਤਾਵਾਂ ਦੀਆਂ ਅਤੇ ਕੁਝ ਹੋਰ ਤਸਵੀਰਾਂ ਹਨ। ਕਾਰ ਦੇ ਅੰਦਰੋਂ ਟੀਵੀ ਅਦਾਕਾਰਾ ਭਾਰਤੀ ਸਿੰਘ, ਮਨੀਸ਼ਾ ਗੁਲਾਟੀ, ਮਨਜਿੰਦਰ ਸਿੰਘ ਬਿੱਟਾ, ਰਾਮ ਰਹੀਮ ਅਤੇ ਕੁਝ ਬੰਦੀ ਸਿੰਘਾਂ ਦੀਆਂ ਤਸਵੀਰਾਂ ਵੀ ਮਿਲੀਆਂ ਹਨ। ਕੁਝ ਤਸਵੀਰਾਂ ‘ਤੇ ਨਿਸ਼ਾਨ ਲੱਗੇ ਹੋਏ ਹਨ। ਗੱਡੀ ਦੀ ਜਾਂਚ ਦੌਰਾਨ ਵਾਰਿਸ ਪੰਜਾਬ ਦਾ ਸਟਿੱਕਰ ਵੀ ਮਿਲਿਆ।
ਇਹ ਵੀ ਪੜ੍ਹੋ : ਬਿਨਾਂ ਮਿੱਟੀ 3 ਮੰਜ਼ਿਲਾ ਘਰ ‘ਚ ਜੈਵਿਕ ਖੇਤੀ, ਸਲਾਨਾ 70 ਲੱਖ ਕਮਾਈ, ਇਸ ਬੰਦੇ ਦੀ ਹੋ ਰਹੀ ਹਰ ਪਾਸੇ ਤਾਰੀਫ਼
ਘਟਨਾ ਤੋਂ ਥੋੜ੍ਹੀ ਦੇਰ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੌਜਵਾਨ ਸੰਦੀਪ ਸੰਨੀ ਨੂੰ ਹਥਿਆਰ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਕੱਪੜੇ ਦੀ ਦੁਕਾਨ ਹੈ। ਫਿਲਹਾਲ ਪੁਲਿਸ ਨੇ ਕਤਲ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਪੁਲਿਸ ਦੋਸ਼ੀ ਕੋਲੋਂ ਪੁੱਛ-ਗਿੱਛ ਮਗਰੋਂ ਕਰਨ ਵਿੱਚ ਲੱਗੀ ਹੋਈ ਹੈ ਕਿ ਇਹ ਇਹ ਕਤਲ ਕਿਉਂ ਜਾਂ ਕਿਸ ਦੇ ਇਸ਼ਾਰੇ ‘ਤੇ ਕੀਤਾ ਗਿਆ। ਸੂਰੀ ‘ਤੇ ਹਮਲੇ ਤੋਂ ਬਾਅਦ ਇਹ ਪਤਾ ਨਹੀਂ ਚੱਲ ਸਕਿਆ ਕਿ ਗੋਲੀ ਕਿੱਥੋਂ ਚੱਲੀ।
ਵੀਡੀਓ ਲਈ ਕਲਿੱਕ ਕਰੋ -: