ਵੀਰਵਾਰ ਨੂੰ ਅਹਿਮਦਾਬਾਦ ਤੋਂ ਦਿੱਲੀ ਆ ਰਹੇ ਅਕਾਸਾ ਏਅਰ ਦੇ ਜਹਾਜ਼ ਨਾਲ ਇੱਕ ਚਿੜੀ ਟਕਰਾ ਗਈ। ਜਦੋਂ ਹਾਦਸਾ ਹੋਇਆ, ਜਹਾਜ਼ 1900 ਫੁੱਟ ਦੀ ਉਚਾਈ ‘ਤੇ ਸੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਘਟਨਾ ਵੀਰਵਾਰ ਸਵੇਰੇ ਅਕਾਸਾ ਏਅਰ ਦੇ ਜਹਾਜ਼ ਨਾਲ ਵਾਪਰੀ।
ਇਹ ਬੋਇੰਗ 737 ਮੈਕਸ 8 ਜਹਾਜ਼ ਸੀ। ਹਾਦਸੇ ਵੇਲੇ ਯਾਤਰੀ ਵੀ ਸਵਾਰ ਸਨ, ਉਨ੍ਹਾਂ ਦੀ ਗਿਣਤੀ ਦਾ ਪਤਾ ਨਹੀਂ ਹੈ। ਪੰਛੀ ਨਾਲ ਟਕਰਾਉਣ ਕਰਕੇ ਜਹਾਜ਼ ਦੇ ਬਾਹਰੀ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਜਹਾਜ਼ ‘ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ।
ਡੀਜੀਸੀਏ ਮੁਤਾਬਕ ਅਕਾਸਾ ਏਅਰਲਾਈਨਜ਼ ਦੀ ਫਲਾਈਟ ਨੰਬਰ QP-1333 ਨੇ ਵੀਰਵਾਰ ਸਵੇਰੇ ਅਹਿਮਦਾਬਾਦ ਤੋਂ ਦਿੱਲੀ ਲਈ ਉਡਾਣ ਭਰੀ। ਜਦੋਂ ਇਹ 1900 ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ ਤਾਂ ਇਕ ਪੰਛੀ ਇਸ ਨਾਲ ਟਕਰਾ ਗਿਆ। ਇਸ ਤੋਂ ਬਾਅਦ ਜਦੋਂ ਜਹਾਜ਼ ਦਿੱਲੀ ਪਹੁੰਚਿਆ ਤਾਂ ਹਾਦਸੇ ਵਿਚ ਹੋਏ ਨੁਕਸਾਨ ਦਾ ਪਤਾ ਲੱਗਾ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਦੀ ਪੈਰੋਲ ‘ਤੇ ਹੰਗਾਮਾ! ਸਵਾਤੀ ਮਾਲੀਵਾਲ ਬੋਲੀ, ‘ਹਰਿਆਣਾ ਸਰਕਾਰ ਬਾਬੇ ਦੀ ਭਗਤੀ ‘ਚ ਲੀਨ’
ਡੀਜੀਸੀਏ ਨੇ ਕਿਹਾ ਕਿ ਜਹਾਜ਼ ਨੂੰ ਦਿੱਲੀ ਵਿੱਚ ਏਅਰਕ੍ਰਾਫਟ ਆਨ ਗ੍ਰਾਊਂਡ ਐਲਾਨ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਉਹ ਜਹਾਜ਼ ਹੁਣ ਉਡਾਨ ਨਹੀਂ ਭਰ ਸਕੇਗਾ। ਜਹਾਜ਼ ਦੀ ਜਾਂਚ ਕਰਕੇ ਗੜਬੜੀ ਸੁਧਾਰੀ ਜਾਏਗੀ।
ਇਸ ਤੋਂ ਪਹਿਲਾਂ ਅਕਤੂਬਰ ‘ਚ ਮੁੰਬਈ ਤੋਂ ਬੈਂਗਲੁਰੂ ਜਾ ਰਹੀ ਅਕਾਸਾ ਏਅਰਲਾਈਨਜ਼ ਦੇ ਜਹਾਜ਼ ਦੇ ਕੈਬਿਨ ‘ਚ ਸੜਨ ਦੀ ਬਦਬੂ ਆਉਣ ਕਾਰਨ ਵਾਪਸ ਮੁੰਬਈ ਪਰਤਿਆ ਸੀ। ਬਾਅਦ ‘ਚ ਪਤਾ ਲੱਗਾ ਕਿ ਉਕਤ ਬਦਬੂ ਜਹਾਜ਼ ‘ਚ ਪੰਛੀ ਦੇ ਟਕਰਾਉਣ ਕਰਕੇ ਆ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: