ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਰੇਲਵੇ ਪਲੇਟਫਾਰਮ ਟਿਕਟਾਂ ਮਹਿੰਗੀਆਂ ਕਰ ਦਿੱਤੀਆਂ ਗਈਆਂ ਹਨ। ਤਿਉਹਾਰਾਂ ਦੇ ਮੌਸਮ ਕਾਰਨ ਰੇਲਵੇ ਸਟੇਸ਼ਨ ‘ਤੇ ਭੀੜ ਲੱਗੀ ਰਹਿੰਦੀ ਹੈ। ਇਸ ਦੇ ਮੱਦੇਨਜ਼ਰ ਭੀੜ ਨੂੰ ਕਾਬੂ ਕਰਨ ਲਈ ਪਲੇਟਫਾਰਮ ਟਿਕਟ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਪੱਛਮੀ ਰੇਲਵੇ ਨੇ ਅੱਜ ਸ਼ਨੀਵਾਰ ਨੂੰ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਭੀੜ ਨੂੰ ਕੰਟਰੋਲ ਕਰਨ ਲਈ ਮੁੰਬਈ ਡਿਵੀਜ਼ਨ ਦੇ ਪ੍ਰਮੁੱਖ ਸਟੇਸ਼ਨਾਂ ‘ਤੇ ਪਲੇਟਫਾਰਮ ਟਿਕਟ ਦੀ ਕੀਮਤ 31 ਅਕਤੂਬਰ ਤੱਕ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੀ ਗਈ ਹੈ।
ਇੱਕ ਅਧਿਕਾਰਤ ਰੀਲੀਜ਼ ਮੁਤਾਬਕ ਮੁੰਬਈ ਡਿਵੀਜ਼ਨ ਦੇ ਮੁੰਬਈ ਸੈਂਟਰਲ, ਦਾਦਰ, ਬੋਰੀਵਲੀ, ਬਾਂਦਰਾ ਟਰਮੀਨਸ, ਵਾਪੀ, ਵਲਸਾਡ, ਉਧਨਾ ਅਤੇ ਸੂਰਤ ਸਟੇਸ਼ਨਾਂ ‘ਤੇ ਪਲੇਟਫਾਰਮ ਟਿਕਟ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ। ਰੇਲਵੇ ਸਟੇਸ਼ਨਾਂ ‘ਤੇ ਤਿਉਹਾਰਾਂ ਦੇ ਸੀਜ਼ਨ ਦੀ ਭੀੜ ਨੂੰ ਦੇਖਦੇ ਹੋਏ ਪਲੇਟਫਾਰਮਾਂ ਅਤੇ ਫੁੱਟ ਬ੍ਰਿਜਾਂ ਸਮੇਤ ਰੇਲਵੇ ਕੰਪਲੈਕਸਾਂ ‘ਤੇ ਯਾਤਰੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ।
ਮੱਧ ਰੇਲਵੇ ਨੇ ਸ਼ੁੱਕਰਵਾਰ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਦਾਦਰ, ਲੋਕਮਾਨਿਆ ਤਿਲਕ ਟਰਮੀਨਸ, ਠਾਣੇ, ਕਲਿਆਣ ਅਤੇ ਪਨਵੇਲ ਸਟੇਸ਼ਨਾਂ ਵਰਗੇ ਚੋਣਵੇਂ ਰੇਲਵੇ ਸਟੇਸ਼ਨਾਂ ‘ਤੇ ਭੀੜ-ਭੜੱਕੇ ਤੋਂ ਬਚਣ ਲਈ 22 ਤੋਂ 31 ਅਕਤੂਬਰ ਤੱਕ ਪਲੇਟਫਾਰਮ ਟਿਕਟ ਦੀ ਦਰ 10 ਰੁਪਏ ਤੋਂ ਵਧਾ ਕੇ 50 ਰੁਪਏ ਕਰਨ ਦਾ ਐਲਾਨ ਕੀਤਾ ਹੈ। .
ਅਹਿਮ ਗੱਲ ਇਹ ਹੈ ਕਿ ਤਿਉਹਾਰ ਦੌਰਾਨ ਜ਼ਿਆਦਾਤਰ ਲੋਕ ਘਰ ਜਾਂਦੇ ਹਨ। ਉਸੇ ਵੇਲੇ ਰੇਲਵੇ ਵੱਲੋਂ ਸਭ ਤੋਂ ਵੱਧ ਕਿਫ਼ਾਇਤੀ ਅਤੇ ਆਰਾਮਦਾਇਕ ਯਾਤਰਾ ਰਹਿੰਦੀ ਹੈ। ਇਸ ਲਈ ਦੀਵਾਲੀ ਅਤੇ ਛਠ ਦੇ ਮੌਕੇ ‘ਤੇ ਲੱਖਾਂ ਲੋਕ ਰੇਲ ਗੱਡੀ ਰਾਹੀਂ ਆਪਣੇ ਘਰਾਂ ਨੂੰ ਜਾਂਦੇ ਹਨ। ਅਜਿਹੇ ‘ਚ ਟਰੇਨਾਂ ‘ਚ ਭੀੜ ਦੇ ਨਾਲ-ਨਾਲ ਪਲੇਟਫਾਰਮ ‘ਤੇ ਵੀ ਭਾਰੀ ਭੀੜ ਹੋਣ ਦੀ ਸੰਭਾਵਨਾ ਹੈ। ਯਾਤਰੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਰੇਲਵੇ ਨੇ ਪਲੇਟਫਾਰਮ ਟਿਕਟਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਇਹ ਵੀ ਪੜ੍ਹੋ : ED ਦਾ ਦਾਅਵਾ- ‘ਸਬੂਤਾਂ ਨਾਲ ਕੀਤੀ ਛੇੜਛਾੜ, ਦੇਸ਼ ਛੱਡ ਕੇ ਭੱਜਣ ਦੀ ਫਿਰਾਕ ‘ਚ ਸੀ ਜੈਕਲੀਨ’
ਤਿਉਹਾਰ ‘ਚ 211 ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ
ਇਸ ਦੇ ਨਾਲ ਹੀ ਦੀਵਾਲੀ ਅਤੇ ਛਠ ਪੂਜਾ ‘ਤੇ ਲੋਕਾਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਭਾਰਤੀ ਰੇਲਵੇ 211 ਸਪੈਸ਼ਲ ਟਰੇਨਾਂ ਚਲਾ ਰਿਹਾ ਹੈ, ਜੋ 2561 ਯਾਤਰਾਵਾਂ ਪੂਰੀਆਂ ਕਰਨਗੀਆਂ। ਇਹ ਟਰੇਨਾਂ ਦੇਸ਼ ਭਰ ਦੇ ਪ੍ਰਮੁੱਖ ਸਥਾਨਾਂ ਨੂੰ ਰੇਲਵੇ ਰੂਟਾਂ ‘ਤੇ ਜੋੜਨਗੀਆਂ। ਦਰਭੰਗਾ, ਆਜ਼ਮਗੜ੍ਹ, ਸਹਰਸਾ, ਭਾਗਲਪੁਰ, ਮੁਜ਼ੱਫਰਪੁਰ, ਫਿਰੋਜ਼ਪੁਰ, ਪਟਨਾ, ਕਟਿਹਾਰ ਅਤੇ ਅੰਮ੍ਰਿਤਸਰ ਆਦਿ ਰੇਲ ਮਾਰਗਾਂ ‘ਤੇ ਵਿਸ਼ੇਸ਼ ਰੇਲ ਗੱਡੀਆਂ ਦੀ ਯੋਜਨਾ ਬਣਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: