ਪਾਕਿਸਤਾਨ ਦੀ ਬੇਭਰੋਸੇਗੀ ਮਤੇ ਤੋਂ ਪਹਿਲਾਂ ਹੀ ਇਮਰਾਨ ਖਾਨ ਨੂੰ ਵੱਡੇ ਝਟਕੇ ਲੱਗ ਰਹੇ ਹਨ। ਇਮਰਾਨ ਖਾਨ ਸਰਕਾਰ ਦੀ ਕੁਰਸੀ ਜਾਂਦੀ ਵੇਖ 50 ਮੰਤਰੀ ਲਾਪਤਾ ਹੋ ਗਏ ਹਨ। ਦੂਜੇ ਪਾਸੇ ਪਾਕਿਸਤਾਨ ਮੁਸਲਿਮ ਲੀਗ ਨਵਾਜ ਦੀ ਉਪ ਪ੍ਰਧਾਨ ਮਰੀਅਮ ਨਵਾਜ ਨੇ ਪੀ.ਐੱਮ. ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ‘ਤੇ 6 ਅਰਬ ਪਾਕਿਸਤਾਨੀ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲਾਉਂਦੇ ਹੋਏ ਇਸ ਨੂੰ ਸਭ ਤੋਂ ਵੱਡਾ ਘਪਲਾ ਦੱਸਿਆ।
ਮਰੀਅਮ ਨੇ ਕਿਹਾ ਕਿ ਮੈਂ ਫਰਾਹ (ਬੁਸ਼ਰਾ ਬੀਬੀ ਦੀ ਇੱਕ ਦੋਸਤ) ਦਾ ਨਾਂ ਲੈ ਰਹੀ ਹਾਂ, ਜੋ ਤਬਾਦਲਿਆਂ ਤੇ ਨਿਯੁਕਤੀਆਂ ਵਿੱਚ ਲੱਖਾਂ ਰੁਪਏ ਕਰਨ ਵਿੱਚ ਸ਼ਾਮਲ ਰਹੀ ਹੈ ਤੇ ਇਹ ਮਾਮਲੇ ਸਿੱਧੇ ਬਨੀਗਾਲਾ (ਪ੍ਰਧਾਨ ਮੰਤਰੀ ਖਾਨ ਦੀ ਰਿਹਾਇਸ਼) ਨਾਲ ਜੁੜੇ ਹਨ। ਬੇਭਰੋਸਗੀ ਮਤੇ ਰਾਹੀਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੀਤ ਸਰਕਾਰ ਨੂੰ ਹਟਾਏ ਜਾਣ ਤੋਂ ਬਾਅਦ ਭ੍ਰਿਸ਼ਚਾਚਾਰ ਦੇ ਹੋਰ ਕਿੱਸੇ ਸਾਹਮਣੇ ਆਉਣਗੇ।
ਸ਼ਨੀਵਾਰ ਨੂੰ ਮਰੀਅਮ ਨੇ ਲਾਹੌਰ ਤੋਂ ਇਸਲਾਮਾਬਾਦ ਤੱਕ ਆਪਣੀ ਪਾਰਟੀ ਦੇ ਭ੍ਰਿਸ਼ਟਾਚਾਰ ਵਿਰੋਧੀ ਮਾਰਚ ਦੀ ਅਗਵਾਈ ਕੀਤੀ। ਮਰੀਅਮ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੈਰਾਨ ਕਰਨ ਵਾਲੇ ਸਬੂਤ ਸਾਹਮਣੇ ਆਉਣਗੇ। ਇਮਰਾਨ ਖਾਨ ਨੂੰ ਇਸ ਗੱਲ ਦਾ ਡੂੰਘਾ ਡਰ ਹੈ ਕਿ ਸੱਤਾ ਤੋਂ ਬਾਹਰ ਹੁੰਦਿਆਂ ਹੀ ਉਨ੍ਹਾਂ ਦੀ ਚੋਰੀ ਫੜੀ ਜਾਏਗੀ। ਉਸ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਇਮਰਾਨ ਦੀ ਸਰਕਾਰ ਨੂੰ ਬਚਾਉਣ ਲਈ ਬਨੀਗਾਲਾ ਵਿੱਚ ਜਾਦੂ-ਟੂਣਾ ਚੱਲ ਰਿਹਾ ਹੈ, ਪਰ ਇਸ ਤੋਂ ਵੀ ਕੋਈ ਮਦਦ ਨਹੀਂ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਦੂਜੇ ਪਾਸੇ ਇਮਰਾਨ ਖਾਨ ਦੀ ਸਰਕਾਰ ਦੇ 25 ਸੰਘੀ, 19 ਸਹਾਇਕ ਤੇ 4 ਰਾਜ ਮੰਤਰੀ ਲਾਪਤਾ ਹਨ। ਸੰਕਟ ਦੀ ਘੜੀ ਵਿੱਚ ਇਮਰਾਨ ਦੇ ਮੰਤਰੀ ਮੈਦਾਨ ਛੱਡ ਕੇ ਭੱਜ ਗਏ ਹਨ। ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਏਗਾ ਹੁਣ ਇਹ ਲਗਭਗ ਤੈਅ ਹੈ। ਦੱਸ ਦੇਈਏ ਕਿ 28 ਮਾਰਚ ਨੂੰ ਪਾਕਿਸਤਾਨ ਦੀ ਸੰਸਦ ਵਿੱਚ ਬੇਭਰੋਸਗੀ ਮਤਾ ਪੇਸ਼ ਹੋਵੇਗਾ, 31 ਮਾਰਚ ਤੋਂ 4 ਅਪ੍ਰੈਲ ਵਿਚਾਲੇ ਇਸ ‘ਤੇ ਵੋਟਿੰਗ ਹੋਵੇਗੀ।