ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ‘ਤੇ ਖ਼ਤਰਾ ਮੰਡਰਾ ਰਿਹਾ ਹੈ। 25 ਤੋਂ 28 ਮਾਰਚ ਵਿਚਾਲੇ ਉਨ੍ਹਾਂ ਦੇ ਖਿਲਾਫ ਨੈਸ਼ਨਲ ਅਸੈਂਬਲੀ ਵਿੱਚ ਨੋ ਕਾਨਫੀਡੈਂਸ ਮੋਸ਼ਨ ਯਾਨੀ ਬੇਭਰੋਸਗੀ ਮਤੇ ‘ਤੇ ਵੋਟਿੰਗ ਹੋ ਸਕਦੀ ਹੈ। ਰਿਪੋਰਟਾਂ ਮੁਤਾਬਕ ਇਮਰਾਨ ਸਰਕਾਰ ਮਾਈਨਾਰਿਟੀ ਵਿੱਚ ਆ ਚੁੱਕੀ ਹੈ ਪਰ ਖੁਦ ਨੂੰ ਕਪਤਾਨ ਦਿਖਾ ਰਹੀ ਹੈ।
ਇਸੇ ਵਿਚਾਲੇ ਬੁੱਧਵਾਰ ਨੂੰ ਇਮਰਾਨ ਖਾਨ ਨੇ ਕਿਹਾ ਕਿ ‘ਮੇਰਾ ਅਸਤੀਫ਼ਾ ਮੰਗਣ ਵਾਲੇ ਸੁਣ ਲੈਣ। ਮੈਂ ਆਖਰੀ ਬਾਲ ਤੱਕ ਖੇਡਣਾ ਜਾਣਦਾ ਹਾਂ। ਅਸਤੀਫ਼ਾ ਨਹੀਂ ਦਿਆਂਗਾ। ਮੇਰੇ ਕੋਲ ਤੁਰੁਪ ਦੇ ਪੱਤੇ ਬਾਕੀ ਨੇ। ਇਨਹਾਂ ਨੂੰ ਵੇਖ ਕੇ ਦੁਨੀਆ ਹੈਰਾਨ ਰਹਿ ਜਾਏਗੀ।’
ਮੀਡੀਆ ਨਾਲ ਗੱਲਬਾਤ ਦੌਰਾਨ ਖਾਨ ਨੇ ਕਿਹਾ ਆਪੋਜ਼ਿਸ਼ਨ ਦੇ ਕੋਲ ਕੁਝ ਨਾ ਕਹਿਣ ਨੂੰ ਹੈ ਤੇ ਨਾ ਕਰਨ ਨੂੰ। ਮੈਂ ਉਨ੍ਹਾਂ ਨੂੰ ਬਹੁਤ ਵੱਡਾ ਸਰਪ੍ਰਾਈਜ਼ ਦੇਣ ਜਾ ਰਿਹਾ ਹਾਂ। ਉਨ੍ਹਾਂ ਨੇ ਤਾਂ ਆਪਣੇ ਪੱਤੇ ਖੋਲ ਦਿੱਤੇ ਨੇ, ਪਰ ਮੈਂ ਇਨ੍ਹਾਂ ਨੂੰ ਸਮੇਂ ‘ਤੇ ਹੀ ਖੋਲ੍ਹਾਂਗਾ। ਨੈਸ਼ਨਲ ਅਸੈਂਬਲੀ ਵਿੱਚ ਨੋ-ਕਾਨਫੀਡੈਂਸ ਮੋਸ਼ਨ ਆਉਣ ਦਿਓ। ਫਿਰ ਵੇਖਦੇ ਹਾਂ ਕੀ ਹੁੰਦਾ ਹੈ। ਇਹ ਕਦੇ ਸਫ਼ਲ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇੱਕ ਸਵਾਲ ਦੇ ਜਵਾਬ ਵਿੱਚ ਖਾਨ ਨੇ ਕਿਹਾ ਕਿ ਚਾਹੇ ਜੋ ਹੋ ਜਾਏ, ਮੈਂ ਕਿਸੇ ਕੀਮਤ ‘ਤੇ ਅਸਤੀਫ਼ਾ ਨਹੀਂ ਦਿਆਂਗਾ। ਆਖਰੀ ਬਾਲ ਤੱਕ ਮੈਚ ਖੇਡਾਂਗਾ। ਵਿਰੋਧੀ ਧਿਰ ਤਾਂ ਖੁਦ ਪ੍ਰੈਸ਼ਰ ਵਿੱਚ ਹੈ, ਇਸ ਤੋਂ ਵੱਧ ਮੈਂ ਅਜੇ ਕੁਝ ਨਹੀਂ ਕਹਾਂਗਾ।