ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਸੀ.ਐੱਮ. ਮਾਨ ਵੀ ਇੱਕ ਕਾਮੇਡੀ ਕਲਾਕਾਰ ਰਹਿ ਚੁੱਕੇ ਹਨ ਅਤੇ ਆਪਣੇ ਸਾਥੀ ਕਲਕਾਰ ਦੀ ਮੌਤ ‘ਤੇ ਉਨ੍ਹਾਂ ਕਿਹਾ ਕਿ ਰਾਜੂ ਸ਼੍ਰੀਵਾਸਵਤ ਨੇ ਆਪਣੀ ਜ਼ਿੰਦਗੀ ਵਿੱਚ ਸਾਨੂੰ ਖੂਬ ਹਸਾਇਆ ਪਰ ਅੱਜ ਇਹ ਸੁਣ ਕੇ ਦੁੱਖ ਹੋ ਰਿਹਾ ਹੈ।
ਸੀ.ਐੱਮ. ਮਾਨ ਨੇ ਕਿਹਾ ਕਿ ਉਨ੍ਹਾਂ ਨਾਲ ਕਾਫੀ ਕੰਮ ਕੀਤਾ ਅਤੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਰਾਜੂ ਜੀ ਭਾਵੇਂ ਸਾਡੇ ਵਿੱਚ ਸਰੀਰਕ ਤੌਰ ‘ਤੇ ਨਹੀਂ ਹਨ ਪਰ ਉਨ੍ਹਾਂ ਦੀ ਅਦਾਕਾਰੀ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਊਂਦੀ ਰਹੇਗੀ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਗਜੋਧਰ ਭਈਆ ‘ਵੀ ਵਿਲ ਮਿਸ ਯੂ’।
ਉਥੇ ਹੀ ਪੀ.ਐੱਮ. ਮੋਦੀ ਨੇ ਰਾਜੂ ਨਾਲ ਇੱਕ ਤਸਵੀਰ ਸ਼ੇਅਰ ਕਰਦਿਆਂ ਕਿਹਾ ਕਿ ਰਾਜੂ ਸ਼੍ਰੀਵਾਸਤਵ ਦੇ ਹਾਸੇ-ਮਜ਼ਾਕ ਤੇ ਪਾਜ਼ੀਟਿਵਿਟੀ ਨਾਲ ਸਾਡੀਆਂ ਜ਼ਿੰਦਗੀ ਵਿੱਚ ਚਮਕ ਆਈ। ਉਹ ਸਾਨੂੰ ਬਹੁਤ ਜਲਦੀ ਛੱਡ ਕੇ ਚਲੇ ਗਏ ਪਰ ਉਹ ਅਣਗਿਣਤ ਲੋਕਾ ਦੇ ਦਿਲਾਂ ਵਿੱਚ ਹਮੇਸ਼ਾ ਰਹਿਣਗੇ। ਉਨ੍ਹਾਂ ਰਾਜੂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਨਸ਼ਾ ਤਸਕਰੀ ਤੋਂ ਰੋਕਣ ‘ਤੇ ਸ਼ਰੇਆਮ ਮੁਹੱਲੇ ‘ਚ ਵੱਢਿਆ ਨੌਜਵਾਨ, ਕੁਝ ਦਿਨ ਬਾਅਦ ਸੀ ਵਿਆਹ
ਦੱਸ ਦੇਈਏ ਕਿ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ 58 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਕਾਮੇਡੀਅਨ ਨੇ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਆਖਰੀ ਸਾਹ ਲਿਆ। ਰਾਜੂ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ।
ਸਟੈਂਡਅੱਪ ਕਾਮਿਕ ਨੂੰ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਸੀ। ਰਾਜੂ ਸ਼੍ਰੀਵਾਸਤਵ ਦੇ ਚਚੇਰੇ ਭਰਾ ਨੇ ਪਹਿਲਾਂ ਪੀਟੀਆਈ ਨੂੰ ਦੱਸਿਆ, “ਉਹ ਆਪਣੀ ਰੁਟੀਨ ਕਸਰਤ ਕਰ ਰਿਹਾ ਸੀ ਅਤੇ ਜਦੋਂ ਉਹ ਟ੍ਰੈਡਮਿਲ ‘ਤੇ ਸੀ, ਉਹ ਅਚਾਨਕ ਹੇਠਾਂ ਡਿੱਗ ਗਿਆ। ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਤੁਰੰਤ ਏਮਜ਼ ਹਸਪਤਾਲ ਲਿਜਾਇਆ ਗਿਆ,” ਰਾਜੂ ਸ਼੍ਰੀਵਾਸਤਵ ਦੇ ਚਚੇਰੇ ਭਰਾ ਨੇ ਪਹਿਲਾਂ ਪੀਟੀਆਈ ਨੂੰ ਦੱਸਿਆ ਸੀ।
ਵੀਡੀਓ ਲਈ ਕਲਿੱਕ ਕਰੋ -: