PM ਮੋਦੀ ਹਰਿਆਣਾ ਪਹੁੰਚ ਚੁੱਕੇ ਹਨ, ਜਿਥੇ ਉਨ੍ਹਾਂ ਨੇ ਫਰੀਦਾਬਾਦ ਵਿੱਚ ਅਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਸੀ.ਐੱਮ. ਮਨੋਹਰ ਲਾਲ ਖੱਟੜ, ਡਿਪਟੀ ਸੀ.ਐੱਮ. ਦੁਸ਼ਯੰਤ ਚੌਟਾਲਾ, ਕੇਂਦਰੀ ਮੰਤਰੀ ਤੇ ਫਰੀਦਾਬਾਦ ਤੋਂ ਸਾਂਸਦ ਕ੍ਰਿਸ਼ਣ ਪਾਲ ਗੁਰਜਰ, ਗੁਰੂ ਮਾਤਾ ਅਮ੍ਰਿਤਾਨੰਦਮਈ ਵੀ ਮੌਜੂਦ ਰਹੇ।
ਇਹ ਹਸਪਤਾਲ 133 ਏਕੜ ਵਿੱਚ ਬਣਿਆ ਹੈ ਅਤੇ ਇਸ ਵਿੱਚ 2600 ਬੈੱਡ ਹਨ, ਜਿਥੇ ਵਿਸ਼ਵ ਪੱਧਰੀਇਲਾਜ ਦੀ ਸਹੂਲਤ ਮਿਲੇਗੀ। ਕਰੀਬ 2 ਵਜੇ ਤੱਕ ਉਹ ਪੰਜਾਬ ਪਹੁੰਚ ਜਾਣਗੇ, ਜਿਥੇ ਉਹ ਨਿਊ ਚੰਡੀਗੜ੍ਹ ਮੁੱਲਾਂਪੁਰ ‘ਚ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਦਾ ਉਦਘਾਟਨ ਕਰਨਗੇ।
ਫਿਰੋਜ਼ਪੁਰ ‘ਚ ਸੁਰੱਖਿਆ ਢਿੱਲ ਹੋਣ ਤੋਂ ਬਾਅਦ ਪੰਜਾਬ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਨੂੰ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਐਂਟਰੀ ਗੇਟ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਕੋਈ ਵੀ ਕਾਲੇ ਕੱਪੜੇ ਪਾ ਕੇ ਅੰਦਰ ਨਾ ਜਾਵੇ। ਕੱਪੜੇ ਧੋਣ ਵਾਲਾ ਸਾਬਣ ਅਤੇ ਰੱਸੀ ਵੀ ਅੰਦਰ ਨਹੀਂ ਜਾਣੀ ਚਾਹੀਦੀ। ਲੋਕਾਂ ਦੇ ਕੱਪੜਿਆਂ ‘ਤੇ ਵੀ ਨਜ਼ਰ ਰੱਖੋ। ਕਿਸੇ ਦੀ ਟੀ-ਸ਼ਰਟ ‘ਤੇ ਕੋਈ ਵੀ ਇਤਰਾਜ਼ਯੋਗ ਸ਼ਬਦ ਜਾਂ ਫੋਟੋ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ : PM ਮੋਦੀ ਵੱਲੋਂ ਕੈਂਸਰ ਹਸਪਤਾਲ ਦਾ ਉਦਘਾਟਨ ਅੱਜ, ਮਜੀਠੀਆ ਬੋਲੇ- ‘ਸਾਡੀ ਸਰਕਾਰ ਦਾ ਸੁਪਨਾ ਪੂਰਾ ਹੋਇਆ’
ਪੀ.ਐੱਮ. ਦੇ ਪ੍ਰੋਗਰਾਮ ਵਿੱਚ ਇਨ੍ਹਾਂ ਚੀਜ਼ਾਂ ਦੀ ਆੜ ਵਿੱਚ ਕੋਈ ਰੁਕਾਵਟ ਨਾ ਆਏ, ਇਸ ਲਈ ਇਸ ਦੀ ਪੂਰੀ ਲਿਸਟ ਬਣਾ ਕੇ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਹਿਦਾਇਤਾਂ ਸੌਂਪ ਦਿੱਤੀਆਂ ਗਈਆਂ ਹਨ। ਇਸ ਪ੍ਰੋਗਰਾਮ ਵਿੱਚ ਪੀ.ਐ4ਮ. ਮੋਦੀ ਦੇ ਨਾਲ ਪੰਜਾਬ ਦੇ ਗਵਰਨਰ ਬੀ.ਐੱਲ. ਪੁਰੋਹਿਤ ਅਤੇ ਸੀ.ਐੱਮ. ਭਗਵੰਤ ਮਾਨ ਵੀ ਸ਼ਾਮਲ ਹੋਣਗੇ।
ਪੰਡਾਲ ਵਿੱਚ ਇਹ 24 ਤਰ੍ਹਾਂ ਚੀਜ਼ਾਂ ਬੈਨ
- ਰੱਸੀ
- ਖੇਡਾਂ ਦਾ ਸਮਾਨ
- ਵਾਕੀ ਟਾਕੀ
- ਲਾਈਟਰ ਜਾਂ ਮਾਚਿਸ
- ਡਰਿੱਲ, ਹਥੌੜਾ, ਕਿੱਲਾਂ ਆਦਿ
- ਪਾਣੀ ਦੀ ਬੋਤਲ, ਤਰਲ ਪਦਾਰਥ
- ਪਾਣੀ ਦੀ ਬੋਤਲ ਆਦਿ ਖੋਲ੍ਹਣ ਵਾਲਾ ਓਪਨਰ
- ਕੈਂਚੀ, ਚਾਕੂ, ਲੋਹੇ ਦੀ ਕੋਈ ਵੀ ਤਿੱਖੀ ਚੀਜ਼
- ਕਿਸੇ ਵੀ ਕਿਸਮ ਦਾ ਕੈਮੀਕਲ
- ਕੋਈ ਵੀ ਜਲਣਸ਼ੀਲ ਪਦਾਰਥ
- ਨੇਲਕਟਰ
- ਕੱਪੜੇ ਧੋਣ ਵਾਲਾ ਸਾਬਣ ਆਦਿ
- ਕੋਈ ਵੀ ਰਿਮੋਟ, ਵਾਇਰਲੈੱਸ ਨਾਲ ਚੱਲਣ ਵਾਲਾ ਸਾਮਾਨ
- ਕੁਝ ਵੀ ਤਿੱਖੀ ਚੀਜ਼
- ਧਮਾਕਾਖੇਜ਼ ਸਮੱਗਰੀ
- ਫੁੱਟਬਾਲ, ਬਾਲ
- ਇਤਰਾਜ਼ਯੋਗ ਸ਼ਬਦਾਂ ਜਾਂ ਫੋਟੋਆਂ ਵਾਲੀ ਟੀ-ਸ਼ਰਟ
- ਕੋਈ ਵੀ ਜੈੱਲ ਜਾਂ ਲੇਡੀ ਮੇਕਅਪ ਆਈਟਮ
- ਕਿਸੇ ਵੀ ਕਿਸਮ ਦਾ ਕਾਲਾ ਕੱਪੜਾ ਜਾਂ ਰੁਮਾਲ
- ਕਿਸੇ ਵੀ ਕਿਸਮ ਦੀ ਕਾਲੀ ਸਪਰੇਅ, ਕਾਲੀ ਸਿਆਹੀ ਜਾਂ ਪੇਂਟ
- ਮੂੰਹ ਵੇਖਣ ਵਾਲਾ ਛੋਟਾ ਸ਼ੀਸ਼ਾ
- ਕਿਸੇ ਵੀ ਕਿਸਮ ਦਾ ਬੈਨਰ ਜਾਂ ਪੇਪਰ ਪ੍ਰਿੰਟ ਆਊਟ ਕਾਪੀ
- ਕੌਮੀ ਝੰਡੇ ਤੋਂ ਇਲਾਵਾ ਕੋਈ ਹੋਰ ਝੰਡਾ
- ਕੋਈ ਪੈੱਨ, ਪੈਨਸਿਲ ਅੰਦਰ ਨਹੀਂ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: