ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ ਦੇ ਆਯੁਸ਼ ਕੁੰਡਲ ਨੂੰ ਮਿਲੇ, ਜੋ ਪੈਰਾਂ ਦੀਆਂ ਉਂਗਲੀਆਂ ਨਾਲ ਪੇਂਟਿੰਗ ਬਰੱਸ਼ ਫੜ ਕੇ ਕੈਨਵਾਸ ‘ਤੇ ਜਾਦੂ ਉਕੇਰ ਦੇਣ ਵਿੱਚ ਮਾਹਰ ਹੈ।
ਪੀ.ਐੱਮ. ਮੋਦੀ ਨੇ ਨਾ ਸਿਰਫ਼ ਆਯੁਸ਼ ਦੀ ਪੇਂਟਿੰਗ ਦੀ ਖੂਬ ਤਾਰੀਫ਼ ਕੀਤੀ ਸਗੋਂ ਉਨ੍ਹਾਂ ਨੂੰ ਖੁਦ ਲਈ ਵੀ ਪ੍ਰੇਰਕ ਦੱਸਿਆ। ਲੱਗੇ ਹੱਥੀਂ ਟਵਿੱਟਰ ‘ਤੇ ਆਯੁਸ਼ ਨੂੰ ਫਾਲੋ ਵੀ ਕੀਤਾ ਤੇ ਲਿਖਿਆ- ਇਸ ਲਈ ਫਾਲੋ ਕਰ ਰਿਹਾ ਹਾਂ ਤਾਂਕਿ ਪ੍ਰੇਰਣਾ ਮਿਲਦੀ ਰਹੇ।
ਬੜਵਾਹ ਦੇ ਸੁਰਾਣਾਨਗਰ ਵਿੱਚ ਰਹਿਣ ਵਾਲਾ 18 ਸਾਲ ਦੇ ਆਯੁਸ਼ ਕੁੰਡਲ ਨੂੰ ਬਚਪਨ ਤੋਂ ਸੇਰੇਬ੍ਰਲ ਪਾਲਸੀ ਨਾਂ ਦੀ ਬੀਮਾਰੀ ਹੈ। ਇਸ ਬੀਮਾਰੀ ਕਰਕੇ ਨਾ ਤਾਂ ਉਹ ਬੋਲ ਸਕਾਦ ਹੈ ਤੇ ਨਾ ਹੀ ਤੁਰ ਸਕਦਾ ਹੈ।
ਪਰ ਉਸ ਨੇ ਆਪਣੀ ਇਸ ਕਮ਼ਜ਼ੋਰੀ ਨੂੰ ਆਪਣੀ ਤਾਕਤ ਬਣਾ ਲਿਆ ਤੇ ਪੈਰਾਂ ਨਾਲ ਲਿਖਦਾ ਹੈ ਤੇ ਬੇਹੱਦ ਖੂਬਸੂਰਤ ਪੇਂਟਿੰਗ ਬਣਆਉਂਦਾ ਹੈ। ਆਯੁਸ਼ ਜਦੋਂ ਪੀ.ਐੱਮ. ਨੂੰ ਮਿਲਿਆ ਤਾਂ ਉਸ ਨਾਲ ਉਸ ਦੀ ਮਾਂ ਸਰੋਜ ਵੀ ਸੀ। ਖੰਡਵਾ ਸਾਂਸਦ ਗਿਆਨੇਸ਼ਵਰ ਪਾਟਿਲ ਨੇ ਮੁਲਾਕਾਤ ਵਿੱਚ ਸਹਿਯੋਗ ਕੀਤਾ। ਪੀ.ਐੱਮ. ਨੇ ਆਯੁਸ਼ ਨਾਲ ਖੂਬ ਗੱਲਾਂ ਕੀਤੀਆਂ। ਆਯੁਸ਼ ਨੇ ਇਸ਼ਾਰਿਆਂ ਨਾਲ ਜਵਾਬ ਦਿੱਤੇ ਤੇ ਉਸ ਦੀ ਮਾਂ ਨੇ ਇਨ੍ਹਾਂ ਇਸ਼ਾਰਿਆਂ ਨੂੰ ਸ਼ਬਦ ਦਿੱਤੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਆਯੁਸ਼ ਦੇ ਪੰਜ ਸੁਪਨੇ ਹਨ। ਪਹਿਲਾ ਪੀ.ਐੱਮ. ਮੋਦੀ ਨੂੰ ਮਿਲਣਾ ਸੀ ਜੋ ਵੀਰਵਾਰਨ ਨੂੰ ਪੂਰਾ ਹੋ ਗਿਆ। ਦੂਜਾ ਸੁਪਨਾ ਅਮਿਤਾਭ ਬੱਚਨ ਨੂੰ ਮਿਲਣਾ, ਇਹ ਸੁਪਨਾ ਦੋ ਸਾਲ ਪਹਿਲਾਂ ਪੂਰਾ ਹੋ ਚੁੱਕਾ। ਤੀਜਾ ਸੁਪਨਾ ਹਵਾਈ ਜਹਾਜ਼ ਦੀ ਸੈਰ। ਉਸ ਦਾ ਇਹ ਸੁਪਨਾ ਅਮਿਤਾਭ ਨੇ ਪੂਰਾ ਕਰ ਦਿੱਤਾ ਸੀ ਆਯੁਸ਼ ਲਈ ਹਵਾਈ ਟਿਕਟ ਭੇਜ ਕੇ। ਚੌਥਾ ਸੁਪਨਾ ਖੁਦ ਦਾ ਘਰ ਤੇ ਕੇਬੀਸੀ ਵਿੱਚ ਜਾਣਾ। ਚੌਥਾ ਸੁਪਨਾ ਪੂਰਾ ਕਰਨ ਦੀ ਇੱਛਾ ਪੀ.ਐੱਮ. ਮੋਦੀ ਨੇ ਜਤਾਈ ਹੈ। ਉਨ੍ਹਾਂ ਆਯੁਸ਼ ਨੂੰ ਕਿਹਾ ਕਿ ਨਕਸ਼ਾ ਬਣਾ ਕੇ ਦਿਓ ਮੈਂ ਤੁਹਾਨੂੰ ਮਕਾਨ ਬਣਵਾ ਕੇ ਦਿਆਂਗਾ।