ਅਹਿਮਦਾਬਾਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਐਂਬੂਲੈਂਸ ਨੂੰ ਰਾਹ ਦੇਣ ਲਈ ਆਪਣਾ ਕਾਫਲਾ ਰੁਕਵਾ ਦਿੱਤਾ। ਉਨ੍ਹਾਂ ਨੇ ਐਂਬੂਲੈਂਸ ਦੇ ਜਾਣ ਤੋਂ ਬਾਅਦ ਹੀ ਕਾਫਲੇ ਨੂੰ ਚੱਲਣ ਦੀ ਇਜਾਜ਼ਤ ਦਿੱਤੀ। ਜਾਣਕਾਰੀ ਮੁਤਾਬਕ ਇਹ ਘਟਨਾ ਅਹਿਮਦਾਬਾਦ ਤੋਂ ਗਾਂਧੀਨਗਰ ਜਾਂਦੇ ਸਮੇਂ ਭੱਟ ਪਿੰਡ ਨੇੜੇ ਦੀ ਹੈ। ਜਦੋਂ ਕਾਫਲਾ ਇੱਥੋਂ ਲੰਘ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੱਛਿਓਂ ਇੱਕ ਐਂਬੂਲੈਂਸ ਆਉਂਦੀ ਦੇਖੀ। ਉਨ੍ਹਾਂ ਨੇ ਤੁਰੰਤ ਕਾਫ਼ਲੇ ਨੂੰ ਸੜਕ ਕੰਢੇ ਖੜ੍ਹੇ ਹੋਣ ਲਈ ਕਿਹਾ। ਅਜਿਹਾ ਕਰਕੇ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਵਧ ਰਹੇ ਵੀਵੀਆਈਪੀ ਕਲਚਰ ਲਈ ਮਿਸਾਲ ਕਾਇਮ ਕੀਤੀ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਗੁਜਰਾਤ ਦੌਰੇ ‘ਤੇ ਸਨ। ਦੌਰੇ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਗਾਂਧੀਨਗਰ ਅਤੇ ਮੁੰਬਈ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਪੀ.ਐੱਮ. ਮੋਦੀ ਨੇ ਵੰਦੇ ਭਾਰਤ ਟਰੇਨ ਨੂੰ ਹਵਾਈ ਜਹਾਜ਼ ਦਾ ਬਦਲ ਦੱਸਿਆ ਅਤੇ ਕਿਹਾ ਕਿ ਵੰਦੇ ਭਾਰਤ ਟਰੇਨ ਲੋਕਾਂ ਦੀ ਯਾਤਰਾ ਨੂੰ ਸੌਖਾ ਬਣਾਵੇਗੀ।
ਇਹ ਵੀ ਪੜ੍ਹੋ : ਖਰਾਬ ਫਸਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ, ਮਾਨ ਸਰਕਾਰ ਦਾ ਐਲਾਨ
ਝੰਡੀ ਦਿਖਾ ਕੇ ਰਵਾਨਾ ਹੋਣ ਤੋਂ ਬਾਅਦ ਪੀਐਮ ਮੋਦੀ ਇਸ ‘ਤੇ ਸਵਾਰ ਹੋ ਕੇ ਕਾਲੂਪੁਰ ਸਟੇਸ਼ਨ ਪਹੁੰਚੇ। ਪੂਰਬ-ਪੱਛਮੀ ਕੋਰੀਡੋਰ ਦੇ ਥਲਤੇਜ-ਵਸਤਰਾਲ ਮਾਰਗ ‘ਤੇ 17 ਸਟੇਸ਼ਨ ਹਨ। ਇਸ ਕੋਰੀਡੋਰ ਵਿੱਚ ਚਾਰ ਸਟੇਸ਼ਨਾਂ ਦੇ ਨਾਲ 6.6 ਕਿਲੋਮੀਟਰ ਦਾ ਇੱਕ ਅੰਡਰਗਾਊਂਡ ਸੈਕਸ਼ਨ ਵੀ ਹਨ। ਗਿਆਸਪੁਰ ਨੂੰ ਮੋਟੇਰਾ ਸਟੇਡੀਅਮ ਨਾਲ ਜੋੜਨ ਵਾਲੇ 19 ਕਿਲੋਮੀਟਰ ਉੱਤਰ-ਦੱਖਣ ਕੋਰੀਡੋਰ ਵਿੱਚ 15 ਸਟੇਸ਼ਨ ਹਨ। ਪਹਿਲੇ ਪੜਾਅ ਵਿੱਚ ਪੂਰਾ ਪ੍ਰੋਜੈਕਟ 12,900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: