ਦੁਨੀਆ ਦਾ ਸਭ ਤੋਂ ਵੱਡਾ ਸਿਟਿੰਗ ਸਟੈਚਿਊ (ਬੈਠਾ ਹੋਇਆ) 302 ਫੁੱਟ ਉਚਾਈ ਵਾਲੇ ਗ੍ਰੇਟ ਬੁੱਧਾ ਦਾ ਹੈ, ਜੋਕਿ ਥਾਈਲੈਂਡ ਵਿੱਚ ਹੈ ਅਤੇ ਦੂਜੇ ਨੰਬਰ ‘ਤੇ ਸਵਾਮੀ ਰਾਮਾਨੁਜਾਚਾਰੀਆ ਦੀ 216 ਫੁੱਟ ਉੱਚਾ ਸਟੈਚਿਊ ਹੁਣ ਭਾਰਤ ਦੇ ਹੈਦਰਾਬਾਦ ਵਿੱਚ ਸਥਾਪਿਤ ਹੋ ਗਿਆ ਹੈ। ਹਾਲਾਂਕਿ ਰਾਜਸਥਾਨ ਦੇ ਨਾਥਦੁਆਰੇ ‘ਚ 351 ਫੁੱਟ ਉੱਚੀ ਸ਼ਿਵ ਮੂਰਤੀ ਵੀ ਤਿਆਰ ਹੋ ਚੁੱਕੀ ਹੈ ਪਰ ਇਸ ਦਾ ਉਦਘਾਟਨ ਮਾਰਚ ‘ਚ ਹੈ। ਇਸ ਤੋਂ ਪਹਿਲਾਂ ਪੀਐੱਮ ਮੋਦੀ ਫਰਵਰੀ ‘ਚ ਰਾਮਾਨੁਜਾਚਾਰੀਆ ਦੀ ਮੂਰਤੀ ਦਾ ਉਦਘਾਟਨ ਕਰਨ ਜਾ ਰਹੇ ਹਨ।
ਇਸ ਮੂਰਤੀ ਦੇ ਨਾਲ 108 ਮੰਦਰ ਵੀ ਬਣਾਏ ਗਏ ਹਨ, ਜਿਨ੍ਹਾਂ ਦੀ ਕਾਰੀਗਰੀ ਅਜਿਹੀ ਹੈ ਕਿ ਹਰ ਕੋਈ ਵੇਖਦਾ ਹੀ ਰਹਿ ਜਾਵੇਗਾ। ਨਾਲ ਹੀ 120 ਕਿਲੋ ਸੋਨੇ ਦੀ ਵਰਤੋਂ ਕਰਕੇ ਆਚਾਰੀਆ ਦੀ ਇੱਕ ਛੋਟੀ ਮੂਰਤੀ ਵੀ ਤਿਆਰ ਕੀਤੀ ਹੈ। ਇਸ ਜਗ੍ਹਾ ਨੂੰ ਸਟੈਚਿਊ ਆਫ ਇਕੁਅਲਿਟੀ ਦਾ ਨਾਂ ਦਿੱਤਾ ਗਿਆ ਹੈ। ਵੈਸ਼ਨਵ ਸੰਪਰਦਾਏ ਦੇ ਸੰਤ ਛੀਨਾ ਜੀਆਰ ਸਵਾਮੀ ਦੀ ਦੇਖ-ਰੇਖ ਹੇਠ ਮੁਕੰਮਲ ਹੋਏ ਇਸ ਪ੍ਰਾਜੈਕਟ ‘ਤੇ ਹੁਣ ਤੱਕ 1400 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਪ੍ਰਾਜੈਕਟ ਨੂੰ ਪੂਰਾ ਹੋਣ ਵਿੱਚ 8 ਸਾਲ ਲੱਗੇ।
ਮੂਰਤੀ ਬਾਰੇ ਕੁਝ ਖਾਸ ਗੱਲਾਂ :
ਇਸ ਮੂਰਤੀ ਨੂੰ ਤਿਆਰ ਕਰਨ ਲਈ ਪਹਿਲਾਂ ਚੀਫ ਆਰਕੀਟੈਕਟ ਆਨੰਦ ਸਾਈਂ ਤੇ ਪ੍ਰਸਾਦ ਵੱਲੋਂ 14 ਮਿੱਟੀ ਦੀਆਂ ਮੂਰਤੀਆਂ ਬਣਾਈਆਂ ਗਈਆਂ, ਜਿਨ੍ਹਾਂ ਵਿੱਚੋਂ 4 ਮੂਰਤੀਆਂ ਚਿੰਨਾ ਜੀਆਰ ਸਵਾਮੀ ਨੂੰ ਪਸੰਦ ਆਈਆਂ। ਇਨ੍ਹਾਂ ਚਾਰੋਂ ਮੂਰਤੀਆਂ ਦੇ ਬੈਸਟ ਪਾਰਟਸ ਨੂੰ ਮਿਲਾ ਕੇ ਦਸੰਬਰ 2014 ਵਿੱਚ ਇੱਕ ਨਵੀਂ ਮੂਰਤੀ ਤਿਆਰ ਕੀਤੀ ਗਈ।
ਇਸ ਮੂਰਤੀ ਨੂੰ ਸਟੈਚਿਊ ਵਿੱਚ ਬਦਲਣ ਲਈ ਬੇਂਗਲੁਰੂ ਵਿੱਚ ਇਸ ਦੀ 3D ਸਕੈਨਿੰਗ ਕਰਵਾਈ ਗਈ, ਜਦੋਂ ਮਾਡਲ ਫਾਈਨਲ ਹੋਇਆ ਤਾਂ 14 ਅਗਸਤ 2015 ਨੂੰ ਚੀਨ ਏਰੋਸਨ ਕਾਰਪੋਰੇਸ਼ਨ ਨਾਲ ਮੂਰਤੀ ਬਣਾਉਣ ਦਾ ਐਗਰੀਮੈਂਟ ਹੋਇਆ। 2016 ਵਿੱਚ ਕੰਪਨੀ ਨੇ ਸਟੈਚਿਊ ਬਣਾਉਣਾ ਸ਼ੁਰੂ ਕੀਤਾ। ਹਰ 10-15 ਦਿਨ ਵਿੱਚ ਭਾਰਤ ਤੋਂ ਟੀਮ ਇੰਸਪੈਕਸ਼ਨ ਲਈ ਚੀਨ ਜਾਂਦੀ ਸੀ।
ਸਟੈਚਿਊ ਦਾ ਤਿਹਰਾ ਤੇ ਅੱਖਾਂ ਬਣਾਉਣ ਲਈ 1800 ਵਾਰ ਕਰੈਕਸ਼ਨ ਕਰਵਾਈ ਗਈ ਤੇ 3 ਮਹੀਨੇ ਵਿੱਚ ਕਰੁਣਾਮਈ ਚਿਹਰਾ ਬਣ ਕੇ ਤਿਆਰ ਹੋਇਆ। ਅੱਖਾਂ ਦੀ ਲੰਬਾਈ 6.5 ਫੁੱਟ ਤੇ ਹਾਈਟ 3 ਫੁੱਟ ਰੱਖੀ ਗਈ। ਸਟੈਚਿਊ ਦੇ 1600 ਵੱਖ-ਵੱਖ ਪੀਸ ਤਿਆਰ ਹੋਏ। ਇਸ ਦੀ ਖਾਸੀਅਤ ਇਹ ਹੈ ਕਿ ਇਸ ਵਿੱ ਕਿਤੇ ਵੀ ਵੈਲਡਿੰਗ ਦਾ ਸਾਈਨ ਵੀ ਨਹੀਂ ਦਿਸਦਾ। ਜਿਵੇਂ-ਜਿਵੇਂ ਪੀਸ ਤਿਆਰ ਹੁੰਦੇ ਜਾ ਰਹੇ ਸਨ, ਇਨ੍ਹਾਂ ਨੂੰ ਭਾਰਤ ਲਿਆਇਆ ਜਾ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਮੁਚਿੰਤਲ ਦੇ ਸ਼੍ਰੀਰਾਮ ਨਗਰ ਵਿੱਚ ਅਸੈਂਬਲਿੰਗ ਸ਼ੁਰੂ ਕੀਤੀ ਗਈ। 18 ਮਹੀਨੇ ਵਿੱਚ ਚੀਨ ਦੀ ਕੰਪਨੀ ਨੇ ਮੂਰਤੀ ਤਿਆਰ ਕੀਤੀ। 650 ਟਨ ਦੀ ਮੂਰਤੀ 850 ਟਨ ਸਟੀਲ ਦੀ ਇਨਰਕੋਰ ਦੇ ਸਹਾਰੇ ਖੜ੍ਹੀ ਹੈ। ਮੂਰਤੀ ਵਿੱਚ 82 ਫੀਸਦੀ ਕਾਪਰ ਤੋਂ ਇਲਾਵਾ ਜ਼ਿੰਕ, ਟਿਨ, ਗੋਲਡ ਤੇ ਸਿਲਵਰ ਲੱਗਾ ਹੈ। ਸੰਤ ਰਾਮਾਨੁਜਚਾਰਿਆ ਦੇ ਵੱਡੇ ਸਟੈਚਿਊ ਦੇ ਹੇਠਾਂ ਹੀ ਉਨ੍ਹਾਂ ਦੀ 120 ਕਿਲੋ ਸੋਨੇ ਦੀ ਛੋਟੀ ਮੂਰਤੀ ਸਥਾਪਤ ਕੀਤੀ ਗਈ ਹੈ। ਮੰਨਿਆ ਜਾਂਦਾ ਹੈ ਕਿ ਸੰਤ 120 ਸਾਲ ਜਿਊਂਦੇ ਰਹੇ ਸਨ।
ਮੂਰਤੀ ‘ਤੇ ਕੀਤੇ ਗਏ ਸੁਨਹਿਰੀ ਰੰਗ ਦੀ ਚੀਨੀ ਕੰਪਨੀ ਨੇ 20 ਸਾਲ ਦੀ ਗਾਰੰਟੀ ਦਿੱਤੀ ਹੈ। ਚਿੰਨਾ ਜੀਆਰ ਸਵਾਮੀ ਮੁਤਾਬਕ ਮੂਰਤੀ ਦਾ ਦੋ ਹਜ਼ਾਰ ਸਾਲਾਂ ਤੱਕ ਕੁਝ ਨਹੀਂ ਵਿਗੜੇਗਾ।