ਐਨ.ਡੀ.ਏ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ, ਉਨ੍ਹਾਂ ਦੀ ਜਿੱਤ ‘ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਉਥੇ ਹੀ ਸਭ ਤੋਂ ਪਹਿਲਾਂ ਵਧਾਈ ਦੇਣ ਵਾਲਿਆਂ ‘ਚ ਯਸ਼ਵੰਤ ਸਿਨਹਾ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਹਰਾ ਕੇ ਇਹ ਚੋਣ ਜਿੱਤ ਲਈ ਹੈ। ਦ੍ਰੌਪਦੀ ਮੁਰਮੂ ਦੀ ਜਿੱਤ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਖੁਸ਼ ਹਨ। ਮੁਰਮੂ ਦੀ ਜਿੱਤ ‘ਤੇ ਉਨ੍ਹਾਂ ਦ੍ਰੌਪਦੀ ਦੇ ਘਰ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੋਣ ‘ਚ ਰਾਸ਼ਟਰੀ ਲੋਕਤੰਤਰੀ ਗਠਜੋੜ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਹਰਾ ਕੇ ਦੇਸ਼ ਦੇ 15ਵੇਂ ਰਾਸ਼ਟਰਪਤੀ ਬਣ ਗਏ ਹਨ।
ਪੀ.ਐੱਮ. ਮੋਦੀ ਨੇ ਟਵੀਟ ਕਰਕੇ ਕਿਹਾ ਕਿ ਭਾਰਤਤ ਨੇ ਇਤਿਹਾਸ ਲਿਖਿਆ ਹੈ। ਜਦੋਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਪੂਰਬੀ ਭਾਰਤ ਦੇ ਦੂਰ-ਦੁਰਾਡੇ ਦੇ ਹਿੱਸੇ ਵਿੱਚ ਪੈਦਾ ਹੋਈ ਇਕ ਕਬਾਇਤੀ ਭਾਈਚਾਰੇ ਦੀ ਧੀ ਨੂੰ ਰਾਸ਼ਟਰਪਤੀ ਚੁਣਿਆ ਗਿਆ ਹੈ।
ਦ੍ਰੋਪਦੀ ਮੁਰਮੂ ਦੀ ਜਿੱਤ ਦੀ ਘੋਸ਼ਣਾ ਤੋਂ ਬਾਅਦ ਪੀਐਮ ਮੋਦੀ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਨੂੰ ਰਾਜ ਦੇ ਕਈ ਮੰਤਰੀਆਂ ਅਤੇ ਮੁੱਖ ਮੰਤਰੀਆਂ ਅਤੇ ਕਈ ਲੋਕਾਂ ਵਲੋਂ ਵਧਾਈਆਂ ਮਿਲ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਨੂੰ ਰਾਸ਼ਟਰਪਤੀ ਬਣਨ ਦੀ ਵਧਾਈ ਦਿੱਤੀ।
ਇਹ ਵੀ ਪੜ੍ਹੋ : ਕੇਜਰੀਵਾਲ ਦੇ ਸਿੰਗਾਪੁਰ ਦੌਰੇ ਦੀ ਫਾਈਲ ਰੱਦ, CM ਬੋਲੇ- ‘ਕਿੰਨੀ ਵੀ ਕੋਸ਼ਿਸ਼ ਕਰ ਲਓ ਹੁਣ ਭਾਰਤ ਨਹੀਂ ਰੁਕੇਗਾ’
ਇਸ ਦੇ ਨਾਲ ਹੀ ਦ੍ਰੋਪਦੀ ਮੁਰਮੂ ਨੂੰ ਚੋਣ ਜਿੱਤਣ ‘ਤੇ ਸਭ ਤੋਂ ਪਹਿਲਾਂ ਵਧਾਈ ਦੇਣ ਵਾਲਿਆਂ ‘ਚ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਵੀ ਟਵੀਟ ਕੀਤਾ ਅਤੇ ਲਿਖਿਆ, ‘ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਚੋਣ 2022 ਜਿੱਤਣ ‘ਤੇ ਵਧਾਈਆਂ। ਹਰ ਭਾਰਤੀ ਨੂੰ ਉਮੀਦ ਹੈ ਕਿ ਦ੍ਰੋਪਦੀ ਮੁਰਮੂ ਬਿਨਾਂ ਕਿਸੇ ਡਰ ਜਾਂ ਪੱਖ ਦੇ ‘ਸੰਵਿਧਾਨ ਦੀ ਸਰਪ੍ਰਸਤ’ ਵਜੋਂ ਕੰਮ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: