ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਮਰਾਨ ਖਾਨ ਨੂੰ ਅਸਲੀ ਚੋਰ ਦੱਸਿਆ। ਸ਼ਹਿਬਾਜ਼ ਮੁਤਾਬਕ ਇਮਰਾਨ ਖਾਨ ਨੇ ਪਾਕਿਸਤਾਨ ਦੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ 14 ਕਰੋੜ ਰੁਪਏ (ਪਾਕਿਸਤਾਨੀ ਕਰੰਸੀ) ਦੇ ਗਿਫਟ ਦੁਬੱ ਵਿੱਚ ਵੇਚੇ ਹਨ ਤੇ ਸਰਕਾਰ ਕੋਲ ਇਸ ਦੇ ਸਬੂਤ ਮੌਜੂਦ ਹਨ।
ਸ਼ਹਿਬਾਜ਼ ਦਾ ਇਹ ਦਾਅਵਾ ਹੈਰਾਨ ਕਰ ਵਾਲਾ ਬਿਲਕੁਲ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ ਪਹਿਲੀ ਵਾਰ ਪਾਕਿਸਤਾਨੀ ਮੀਡੀਆ ਦੀਆਂ ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਰਕਾਰੀ ਖਜ਼ਾਨੇ ਦੇ ਬੇਸ਼ਕੀਮਤੀ ਸਾਮਾਨ ਵੇਚੇ ਗਏ ਹਨ।
ਦਿਲਚਸਪ ਗੱਲ ਇਹ ਹੈ ਕਿ ਇਮਰਾਨ ਨੇ ਕਦੇ ਵੀ ਸ਼ਹਿਬਾਜ਼ ਸ਼ਰੀਫ ਨਾਲ ਹੱਤ ਨਹੀਂ ਮਿਲਾਇਆ, ਕਿਉਂਕਿ ਉਨ੍ਹਾਂ ਦੀ ਨਜ਼ਰ ਵਿੱਚ ਸ਼ਰੀਫ ਪਰਿਵਾਰ ਚੋਰ, ਡਾਕੂ ਤੇ ਲੁਟੇਰਾ ਹੈ। ਹੁਣ ਖਾਨ ਦੀ ਕੁਰਸੀ ਗਈ ਤਾਂ ਉਨ੍ਹਾਂ ਦੇ ਕਾਰਨਾਮੇ ਸਾਹਮਣੇ ਆਉਣ ਲੱਗੇ ਹਨ।
ਰਿਪੋਰਟ ਮੁਤਾਬਕ ਵੀਰਵਾਰ ਨੂੰ ਸ਼ਹਿਬਾਜ਼ ਇਸਲਾਮਾਬਾਦ ਵਿੱਚ ਇੱਕ ਰੋਜ਼ਾ ਇਫਤਾਰ ਪਾਰਟੀ ਵਿੱਚ ਸ਼ਾਮਲ ਹੋਏ। ਇਥੇ ਕੁਝ ਪੱਤਰਕਾਰ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਪੁੱਛੀਆਂ ਗੱਲਾਂ ਵਿੱਚ ਸ਼ਹਿਬਾਜ਼ ਨੇ ਕਿਹਾ ਕਿ ਇਮਰਾਨ ਨੇ 14 ਕਰੋੜ ਰੁਪਏ ਦੇ ਗਿਫਟਸ ਦੁਬਈ ਵਿੱਚ ਵੇਚੇ ਹਨ। ਸਰਕਾਰ ਕੋਲ ਸਬੂਤ ਮੌਜੂਦ ਹਨ।
ਰਿਪੋਰਟ ਮੁਤਾਬਕ ਸ਼ਹਿਬਾਜ਼ ਨੇ ਉਸ ਪੱਤਰਕਾਰ ਨੂੰ ਇਹ ਵੀ ਦੱਸਿਆ ਕਿ ਵੇਚੇ ਗਏ ਡਾਇਮੰਡ ਜਵੈਲਵਰੀ, ਬ੍ਰੇਸਲੇਟਸ ਤੇ ਬੇਸ਼ਕੀਮਤੀ ਰਿਸਟ ਵਾਚ ਸ਼ਾਮਲ ਹਨ। ਸ਼ਹਿਬਾਜ਼ ਨੇ ਮੰਨਿਆ ਕਿ ਇੱਕ ਵਾਰ ਉਨ੍ਹਾਂ ਨੂੰ ਵੀ ਇੱਕ ਕੀਮਤੀ ਰਿਸਟ ਵਾਚ ਬਤੌਰ ਗਿਫਤ ਵਜੋਂ ਮਿਲੀ ਸੀ, ਪਰ ਉਨ੍ਹਾਂ ਨੇ ਇਸ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਾ ਦਿੱਤਾ ਸੀ। ਸ਼ਹਿਬਾਜ਼ ਨੇ ਕਿਹਾ ਕਿ ਮੈਨੂੰ ਕੁਝ ਵੀ ਲੁਕਾਉਣ ਦੀ ਲੋੜ ਨਹੀਂ ਹੈ।
ਜਸਟਿਸ ਅਤਹਰ ਮਿਨਾਲੱਾਹ ਇਸਲਾਮਾਬਾਦ ਹਾਈਕੋਰਟ ਦੇ ਚੀਫ ਜਸਟਿਸ ਨੇ ਪਿਛਲੇ ਦਿਨੀਂ ਇੱਕ ਪਟੀਸ਼ਨ ਦੀ ਸੁਣਵਾਈ ਲਈ ਮਨਜ਼ੂਰੀ ਦਿੱਤੀ। ਇਸ ਵਿੱਚ ਤੋਸ਼ਖਾਨਾ (ਸਰਕਾਰੀ ਖਜ਼ਾਨੇ) ਤੋਂ ਵੇਚੇ ਗਏ ਗਿਫਟਸ ਦੀ ਜਾਣਕਾਰੀ ਮੰਗੀ ਗਈ ਸੀ। ਇਸ ਦੇ ਲਈ ਆਫਿਸ਼ੀਅਲ ਸੀਕ੍ਰੇਟ ਐਕਟ ਮੌਜੂਦ ਹਨ।
ਖਾਸ ਗੱਲ ਇਹ ਹੈ ਕਿ ਇਸੇ ਤਰ੍ਹਾਂ ਦੀ ਪਟੀਸ਼ਨ ਪਿਛਲੇ ਸਾਲ ਵੀ ਦਾਇਰ ਕੀਤੀ ਗਈ ਸੀ। ਉਦੋਂ ਇਮਰਾਨ ਖਾਨ ਸਰਾਕਰ ਨੇ ਕੋਰਟ ਦੇ ਆਰਡਰ ਦੇ ਬਾਵਜੂਦ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਜਸਟਿਸ ਮਿਨਾਲਾੱਹ ਇਸ ਪਟੀਸ਼ਨ ਨੂੰ ਸੁਣਨਗੇ ਤਾਂ ਕਈ ਰਾਜ਼ ਖੁੱਲ੍ਹਣਗੇ ਤੇ ਇਮਰਾਨ ਦਾ ਫਸਣਾ ਤੈਅ ਹੋ ਜਾਏਗਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਤੋਸ਼ਖਨੇ ਵਿੱਚੋਂ ਬੇਸ਼ਕੀਮਤੀ ਹੀਰੇ ਦੀਆਂ ਅੰਗੂਠੀਆਂ, ਜਾਲੀਦਾਰ ਝੁਮਕੇ, ਕਈ ਜ਼ੇਵਰਾਤ ਤੇ ਇੱਕ ਹੱਥ ਘੜੀ ਗਾਇਬ ਹੈ। ਪਾਕਿਸਤਾਨ ਦੇ ਆਫੀਸ਼ਿਅਲ ਸੀਕ੍ਰੇਟ ਐਕਟ ਮੁਤਾਬਕ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਕਿਸੇ ਵੀ ਮੰਤਰੀ ਨੂੰ ਸਰਕਾਰੀ ਯਾਤਰਾ ਦੌਰਾਨ ਕਿਸੇ ਦੇਸ਼ ਤੋਂ ਗਿਫਟਸ ਮਿਲਦੇ ਹਨ ਤਾਂ ਉਨ੍ਹਾਂ ਨੂੰ ਤੋਸ਼ਖਾਨਾ ਵਿੱਚ ਜਮ੍ਹਾ ਕਰਵਾਉਣਾ ਜ਼ਰੂਰੀ ਹੈ। ਜੇ ਉਹ ਇਨ੍ਹਾਂ ਨੂੰ ਆਪਣੇ ਕੋਲ ਰਖਣਾ ਚਾਹੁੰਦੇ ਹਨ ਤਾਂ ਇਸ ਦੇ ਲਈ ਨੀਲਾਮੀ ਹੋਵੇਗੀ। ਨੀਲਾਮੀ ਦੀ ਤੈਅ ਕੀਮਤ ਚੁਕਾ ਕੇ ਇਹ ਗਿਫਟਸ ਆਪਣੇ ਕੋਲ ਰਖੇ ਜਾ ਸਕਦੇ ਹਨ। ਨੀਲਾਮੀ ਵਾਲਾ ਪੈਸਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਉਣਾ ਹੋਵੇਗਾ।