ਹੜ੍ਹਾਂ ਦੀ ਤਬਾਹੀ ਨਾਲ ਗੁਆਂਢੀ ਦੇਸ਼ ਪਾਕਿਸਤਾਨ ਦਾ ਬੁਰਾ ਹਾਲ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਦੀ ਸੰਕਟਗ੍ਰਸਤ ਅਰਥਵਿਵਸਥਾ ਦੀ ਕਮਜ਼ੋਰ ਤਸਵੀਰ ਪੇਸ਼ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਸਹਿਯੋਗੀ ਵੀ ਹੁਣ ਮਿੱਤਰ ਦੇਸ਼ ਹੁਣ ਪਾਕਿਸਤਾਨ ਨੂੰ ਅਜਿਹੇ ਦੇਸ਼ ਦੇ ਰੂਪ ਵਿੱਚ ਵੇਖਣ ਲੱਗੇ ਹਨ ਜੋ ਲਗਾਤਾਰ ਪੈਸੇ ਦੀ ਭੀਖ ਮੰਗਦਾ ਰਹਿੰਦਾ ਹੈ।
ਸਥਾਨਕ ਅਖਬਾਰ ਨੇ ਸ਼ਰੀਫ ਦੇ ਹਵਾਲੇ ਨਾਲ ਕਿਹਾ, ”ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਵਕੀਲਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਜਦੋਂ ਅਸੀਂ ਕਿਸੇ ਮਿੱਤਰ ਦੇਸ਼ ਜਾਂਦੇ ਹਾਂ ਜਾਂ ਉਨ੍ਹਾਂ ਨੂੰ ਫੋਨ ਕਰਦੇ ਹਾਂ ਤਾਂ ਉਹ ਸੋਚਦੇ ਹਨ ਕਿ ਅਸੀਂ ਉਨ੍ਹਾਂ ਤੋਂ ਪੈਸੇ ਮੰਗਣ ਆਏ ਹਾਂ।”
ਸ਼ਰੀਫ ਨੇ ਕਿਹਾ ਕਿ ਛੋਟੀਆਂ ਅਰਥਵਿਵਸਥਾਵਾਂ ਨੇ ਵੀ ਪਾਕਿਸਤਾਨ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਅਸੀਂ ਪਿਛਲੇ 75 ਸਾਲਾਂ ਤੋਂ ਕਟੋਰਾ ਲੈ ਕੇ ਭਟਕ ਰਹੇ ਹਾਂ। ਸ਼ਰੀਫ ਮੁਤਾਬਕ ਦੇਸ਼ ਦੀ ਆਰਥਿਕਤਾ ਪਹਿਲਾਂ ਹੀ ‘ਚੁਣੌਤੀਪੂਰਨ ਸਥਿਤੀ’ ਦਾ ਸਾਹਮਣਾ ਕਰ ਰਹੀ ਸੀ… ਹੁਣ ਹੜ੍ਹਾਂ ਨੇ ਵੀ ਇਸ ਨੂੰ ਹੋਰ ਮੁਸੀਬਤ ਵਿੱਚ ਪਾ ਦਿੱਤਾ ਹੈ।
ਨਕਦੀ ਦੀ ਘਾਟ ਵਾਲਾ ਦੇਸ਼ ਪਿਛਲੇ 30 ਸਾਲਾਂ ਦੇ ਸਭ ਤੋਂ ਭਿਆਨਕ ਹੜ੍ਹਾਂ ਨਾਲ ਵੀ ਜੂਝ ਰਿਹਾ ਹੈ। ਇਸ ਸਾਲ ਜੂਨ ਦੀ ਸ਼ੁਰੂਆਤ ਤੋਂ ਹੁਣ ਤੱਕ ਹੜ੍ਹਾਂ ਕਾਰਨ 1400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3.3 ਕਰੋੜ ਲੋਕ ਇਸ ਆਫ਼ਤ ਤੋਂ ਪ੍ਰਭਾਵਿਤ ਹਨ।
ਇਹ ਵੀ ਪੜ੍ਹੋ : ਕੁਈਨ ਐਲੀਜ਼ਾਬੇਥ ਦਾ ਅੰਤਿਮ ਸੰਸਕਾਰ, ਜਿਨਪਿੰਗ ਤੇ ਪੁਤਿਨ ਨੂੰ ਛੱਡ ਕੇ 500 VIPs ਹੋਣਗੇ ਸ਼ਾਮਲ
ਇਸ ਦੇ ਨਾਲ ਹੀ ਦੇਸ਼ ਦਾ ਇੱਕ ਤਿਹਾਈ ਹਿੱਸਾ ਪਾਣੀ ਵਿੱਚ ਡੁੱਬ ਗਿਆ। ਇੱਥੇ ਹਰ ਸੱਤ ਵਿੱਚੋਂ ਇੱਕ ਵਿਅਕਤੀ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਹੜ੍ਹਾਂ ਕਾਰਨ ਲਗਭਗ 78,000 ਵਰਗ ਕਿਲੋਮੀਟਰ (21 ਮਿਲੀਅਨ ਏਕੜ) ਫਸਲਾਂ ਡੁੱਬ ਗਈਆਂ ਹਨ ਅਤੇ ਲਗਭਗ 12 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -: