ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਕੋਵਿਡ -19 ਦੇ ਸੰਪਰਕ ਵਿੱਚ ਆ ਗਏ ਹਨ ਅਤੇ ਟੀਕਾਕਰਨ ਵਾਲੇ ਲੋਕਾਂ ਲਈ ਸਿਹਤ ਨਿਯਮਾਂ ਮੁਤਾਬਕ ਪੰਜ ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਗੇ। ਜਦਕਿ ਉਥੇ ਦੇ ਲੋਕਾਂ ਨੇ ਦੋਸ਼ ਲਾਇਆ ਕਿ PM ਟਰੂਡੋ ਟਰੱਕ ਆਪ੍ਰੇਟਰਾਂ ਦੀ ਰੈਲੀ ਤੋਂ ਬਚਣ ਲਈ ਬਹਾਨਾ ਬਣਾ ਰਹੇ ਹਨ।
ਦਰਅਸਲ ਟਰੂਡੋ ਸਰਕਾਰ ਵੱਲੋਂ ਕੈਨੇਡਾ-ਅਮਰੀਕਾ ਸਰਹੱਦ ‘ਤੇ ਟਰੱਕ ਡਰਾਈਵਰਾਂ ਡਰਾਈਵਰਾਂ ਲਈ ਨਵੇਂ ਨਿਯਮ ਲਾਗੂ ਕੀਤੇ ਗਏ ਸਨ, ਜਿਨ੍ਹਾਂ ਮੁਤਾਬਕ ਸਾਰੇ ਟਰੱਕ ਡਰਾਈਵਰਾਂ ਲਈ ਵੈਕਸੀਨ ਲਗਵਾਉਣੀ ਲਾਜ਼ਮੀ ਹੈ।
ਉਥੇ ਹੀ ਵੈਕਸੀਨ ਨਾ ਲਗਵਾਉਣ ਵਾਲੇ ਡਰਾਈਵਰਾਂ ਲਈ ਦੋ ਹਫ਼ਤੇ ਦਾ ਇਕਾਂਤਵਾਸ ਤੇ ਮੌਲਕਿਊਲਰ ਟੈਸਟ ਦੀ ਸ਼ਰਤ ਰੱਖੀ ਗਈ ਹੈ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਕੈਨੇਡਾ ਦੇ ਟਰੱਕ ਡਰਾਈਵਰਾਂ ‘ਚ ਰੋਸ ਪਾਇਆ ਜਾ ਰਿਹਾ ਹੈ ਜਿਸ ਕਾਰਨ ਉਹ ਸੜਕਾਂ ‘ਤੇ ਪ੍ਰਦਰਸ਼ਨ ਕਰਨ ਉੱਤਰ ਆਏ ਹਨ ਤੇ ਲਾਗੂ ਕੀਤੇ ਨਵੇਂ ਨਿਯਮਾਂ ਦਾ ਵਿਰੋਧ ਕਰ ਰਹੇ ਹਨ। ਇਸੇ ਨੂੰ ਲੈ ਕੇ ਕੈਨੇਡਾ ਭਰ ਦੇ ਟਰੱਕ ਡਰਾਈਵਰ ਨੇ ਐਲਾਨ ਕੀਤਾ ਹੈ ਕਿ ਉਹ 29 ਜਨਵਰੀ ਨੂੰ ਓਟਾਵਾ ਵਿੱਚ ਇਕੱਠੇ ਹੋ ਕੇ ਵੱਡੀ ਰੈਲੀ ਕੱਢਣਗੇ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਪਰ ਇਸ ਤੋਂ ਪਹਿਲਾਂ ਹੀ ਟਰੂਡੋ ਨੇ ਟਵੀਟ ਕਰਕੇ ਕਿਹਾ ਕਿ ਉਹ ਕੋਰੋਨਾ ਪੌਜ਼ੀਟਿਵ ਲੋਕਾਂ ਦੇ ਸੰਪਰਕ ਵਿੱਚ ਆਏ ਹਨ, ਹਾਲਾਂਕਿ ਉਨ੍ਹਾਂ ਦਾ ਰੈਪਿਡ ਟੈਸਟ ਦਾ ਨਤੀਜਾ ਨੈਗੇਵਿਟ ਸੀ। ਉਨ੍ਹਾਂ ਕਿਹਾ ਕਿ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ ਅਤੇ ਘਰੋਂ ਕੰਮ ਕਰਾਂਗਾ।”
ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਦਾ ਸੈਸ਼ਨ ਦੁਬਾਰਾ ਸ਼ੁਰੂ ਹੋਣ ‘ਤੇ ਟਰੂ਼ਡੋ ਉਥੇ ਮੌਜੂਦ ਨਹੀਂ ਹੋਣਗੇ। ਜਨਵਰੀ ਵਿੱਚ ਕੋਵਿਡ-19 ਦਾ ਬੂਸਟਰ ਸ਼ਾਟ ਲੈਣ ਵਾਲੇ ਟਰੂਡੋ ਨੇ ਆਪਣੇ ਟਵੀਟ ਵਿੱਚ ਦੁਬਾਰਾ ਕੈਨੇਡੀਅਨਾਂ ਨੂੰ ਵਾਇਰਸ ਖ਼ਿਲਾਫ ਟੀਕਾਕਰਨ ਕਰਨ ਦੀ ਅਪੀਲ ਕੀਤੀ। ਰੈਲੀ ਤੋਂ ਇੱਕ ਦਿਨ ਪਹਿਲਾਂ ਪੀ.ਐੱਮ. ਟਰੂਡੋ ਵੱਲੋਂ ਇਹ ਟਵੀਟ ਕਰਨ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਉਹ ਕੋਰੋਨਾ ਦਾ ਬਹਾਨਾ ਲਾ ਕੇ ਘਰ ਬੈਠ ਗਏ ਹਨ।