ਅੱਜ ਦੇ ਦੌਰ ਵਿਚ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣ ਚੁੱਕਾ ਹੈ। ਖੂਨ ਦੇ ਰਿਸ਼ਤੇ ਤੱਕ ਕਲੰਕਿਤ ਹੋ ਜਾਂਦੇ ਹਨ। ਜ਼ਰਾ ਜਿਹੀ ਕਿਹਾਸੁਣੀ ‘ਤੇ ਕਤਲ ਹੋ ਜਾਂਦੇ ਹਨ। ਕਿੰਨੇ ਹੀ ਮਾਮਲੇ ਅਜਿਹੇ ਹਨ ਜਿਥੇ ਲੋਕਾਂ ਦੇ ਹੱਥ ਆਪਣਿਆਂ ਦੇ ਖੂਨ ਨਾਲ ਰੰਗੇ ਹਨ। ਪੁਲਿਸ ਥਾਣੇ ਤੇ ਕੋਰਟ ਕਚਿਹਰੀ, ਮਾਰਕੁੱਟ, ਖੂਨ ਖਰਾਬੇ, ਚੋਰੀ, ਠੱਗੀ ਵਰਗੇ ਮਾਮਲਿਆਂ ਨਾਲ ਭਰੇ ਪਏ ਹਨ। ਅਜਿਹੇ ਦੌਰ ਵਿਚ ਫਤਿਆਬਾਦ ਦਾ ਬਿੜਾਈਖੇੜਾ ਪਿੰਡ ਭਾਈਚਾਰੇ ਤੇ ਮਨੁੱਖਤਾ ਦੀ ਮਿਸਾਲ ਪੇਸ਼ ਕਰ ਰਿਹਾ ਹੈ।
ਇਸ ਪਿੰਡ ਵਿਚ ਅੱਜ ਤੱਕ ਕਿਸੇ ਨੇ ਵੀ ਕਿਸੇ ਖਿਲਾਫ ਇਕ ਵੀ ਪੁਲਿਸ ਕੇਸ ਦਰਜ ਨਹੀਂ ਕਰਵਾਇਆ ਹੈ। ਪੁਲਿਸ ਤੱਕ ਕੋਈ ਵੀ ਮਾਮਲਾ ਨਹੀਂ ਗਿਆ ਹੈ। ਲੋਕ ਆਪਸੀ ਭਾਈਚਾਰੇ ਨਾਲ ਮਾਮਲਿਆਂ ਨੂੰ ਨਿਪਟਾ ਲੈਂਦੇ ਹਨ। ਜੇਕਰ ਕਿਸੇ ਗੱਲ ਨੂੰ ਲੈ ਕੇ ਕਿਹਾਸੁਣੀ, ਮਤਭੇਦ ਜਾਂ ਵੱਡੇ ਵਿਵਾਦ ਦੀ ਸਥਿਤੀ ਖੜ੍ਹੀ ਹੋ ਜਾਵੇ ਤਾਂ ਪਿੰਡ ਦੇ ਵਡੇ ਬਜ਼ੁਰਗ ਬੈਠ ਕੇ ਮਸਲਾ ਆਪਸ ਵਿਚ ਹੀ ਸੁਲਝਾ ਲੈਂਦੇ ਹਨ।
ਪਿੰਡ ਵਿਚ ਬਜ਼ੁਰਗਾਂ ਦੇ ਫੈਸਲਿਆਂ ਨੂੰ ਹਰ ਕੋਈ ਬਿਨਾਂ ਸੰਕੋਚ ਦੇ ਸਵੀਕਾਰ ਕਰਦਾ ਹੈ। ਇਸ ਲਈ ਅੱਜ ਤੱਕ ਕੋਈ ਪੁਲਿਸ ਸ਼ਿਕਾਇਤ ਨਹੀਂ ਹੋਈ ਤੇ ਨਾ ਹੀ ਪਿੰਡ ਦੇ ਨੌਜਵਾਨ ਤੋਂ ਲੈ ਕੇ ਬਜ਼ੁਰਗਾਂ ਨੇ ਨਸ਼ੇ ਦਾ ਸੇਵਨ ਕੀਤਾ ਹੈ। ਪਿੰਡ ਵਾਲੇ ਦੱਸਦੇ ਹਨ ਕਿ ਸ਼ੁਰੂਆਤ ਵਿਚ ਹਰਿਆਣਾ ਦੇ ਹੀ ਡਾਗਰ ਪਿੰਡ ਤੋਂ ਇਕ ਪਰਿਵਾਰ ਖੇਤੀ ਲਈ ਬਿੜਾਈਖੇੜਾ ਪਿੰਡ ਵਿਚ ਆ ਕੇ ਵਸਿਆ ਸੀ। ਹੌਲੀ-ਹੌਲੀ ਹੋਰ ਪਰਿਵਾਰਾਂ ਨੇ ਪਿੰਡ ਵਿਚ ਆ ਕੇ ਵਸਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਹਰਿਆਣਾ ਦਾ ਸਭ ਤੋਂ ਸ਼ਾਂਤ ਤੇ ਪ੍ਰੇਰਣਾਦਾਇਕ ਪਿੰਡ ਬਿੜਾਈਖੇੜਾ ਵਸਦਾ ਚਲਾ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : ਟ੍ਰਿਪਲ ਮਰਡਰ ਕੇਸ ‘ਚ ਵੱਡਾ ਖੁਲਾਸਾ, ਮੁਲਜ਼ਮ ਨੇ ਕਤ.ਲ ਦੇ ਬਾਅਦ ਲਾ.ਸ਼ਾਂ ਕੋਲ ਬੈਠ ਪੀਤੀ ਸੀ ਚਾਹ
ਦੱਸ ਦੇਈਏ ਕਿ ਬਿੜਾਈਖੇੜਾ ਪਿੰਡ ਕੈਬਨਿਟ ਮੰਤਰੀ ਦੇਵੇਂਦਰ ਸਿੰਘ ਬਬਲੀ ਦਾ ਜੱਦਾ ਪਿੰਡ ਹੈ। ਪਿੰਡ ਵਿਚ ਸਮੇਂ-ਸਮੇਂ ‘ਤੇ ਵਿਕਾਸ ਕੰਮ ਵੀ ਹੁੰਦੇ ਹਨ। ਕੁਝ ਸਮਾਂ ਪਹਿਲਾਂ ਹੀ ਪਿੰਡ ਵਿਚ ਕਮਿਊਨਿਟੀ ਸੈਂਟਰ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ‘ਜਗਮਗ ਯੋਜਨਾ’ ਤਹਿਤ ਰਾਤ ਨੂੰ ਪੂਰਾ ਪਿੰਡ ਰੌਸ਼ਨ ਹੁੰਦਾ ਹੈ।
ਪਿੰਡ ਵਿਚ ਜਦੋਂ ਵੀ ਸਰਪੰਚ ਅਹੁਦੇ ਲਈ ਚੋਣਾਂ ਹੁੰਦੀਆਂ ਹਨ ਉਦੋਂ ਵੀ ਇਥੇ ਭਾਈਚਾਰੇ ਵਿਚ ਕੋਈ ਕਮੀ ਨਹੀਂ ਆਉਂਦੀ। ਸਾਰੇ ਮਿਲਜੁਲ ਕੇ ਰਹਿੰਦੇ ਹਨ। ਵਿਆਹ ਜਾਂ ਫਿਰ ਦੁੱਖ ਦਾ ਸਮਾਂ ਹੋਵੇ, ਸਾਰੇ ਇਕ-ਦੂਜੇ ਦਾ ਸਹਾਰਾ ਬਣਦੇ ਹਨ। ਅੱਜ ਦੀ ਪੀੜ੍ਹੀ ਵੱਲੋਂ ਬਜ਼ੁਰਗਾਂ ਦਾ ਪੂਰਾ ਮਾਣ-ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਦੀ ਬਦੌਲਤ ਅੱਜ ਪਿੰਡ ਵਿਚ ਅਮਨ, ਸ਼ਾਂਤੀ ਤੇ ਭਾਈਚਾਰਾ ਬਣਿਆ ਹੋਇਆ ਹੈ। ਪਿੰਡ ਵਾਲਿਆਂ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਪਿੰਡ ਵਿਚ ਭਵਿੱਖ ਵਿਚ ਇਸ ਤਰ੍ਹਾਂ ਦਾ ਭਾਈਚਾਰਾ ਕਾਇਮ ਰਹੇ।
ਵੀਡੀਓ ਲਈ ਕਲਿੱਕ ਕਰੋ -: