ਹਰਿਆਣਾ ਪੁਲਿਸ ਨੇ ਸਿੰਘੂ ਬਾਰਡਰ ‘ਤੇ ਬੇਰਹਿਮੀ ਨਾਲ ਹੋਏ ਕਤਲ ਹੋਏ ਲਖਬੀਰ ਸਿੰਘ ‘ਤੇ ਹੀ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਲਖਬੀਰ ਸਿੰਘ ਦੇ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 295-ਏ (ਕਿਸੇ ਵੀ ਵਰਗ ਦੇ ਧਰਮ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਪੂਜਾ ਸਥਾਨ ਦੀ ਬੇਅਦਬੀ ਦਾ ਕਰਨਾ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਲਖਬੀਰ ਸਿੰਘ ਵਿਰੁੱਧ ਪਵਿੱਤਰ ਗ੍ਰੰਥ ਦਾ ਅਪਮਾਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਲਖਬੀਰ ਸਿੰਘ ਦਾ ਪਿਛਲੇ ਹਫਤੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸਦੀ ਲਾਸ਼ ਨੂੰ ਸਿੰਘੂ ਸਰਹੱਦ ਦੇ ਨੇੜੇ ਬੈਰੀਕੇਡ ‘ਤੇ ਟੰਗ ਦਿੱਤੀ ਗਈ ਸੀ। ਕਾਤਲਾਂ ਨੇ ਉਸ ਦੇ ਹੱਥ ਵੱਢ ਦਿੱਤੇ ਸਨ।
ਪੁਲਿਸ ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲਖਬੀਰ ਸਿੰਘ ਦੇ ਖਿਲਾਫ 17 ਅਕਤੂਬਰ ਨੂੰ ਕੁੰਡਲੀ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਥੇਦਾਰ ਬਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਲਖਬੀਰ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਸੇ ਦਿਨ ਬਲਵਿੰਦਰ ਸਿੰਘ ਗਰੁੱਪ ਦੇ ਦੋ ਮੈਂਬਰਾਂ ਭਗਵੰਤ ਸਿੰਘ ਅਤੇ ਗੋਵਿੰਦ ਪ੍ਰੀਤ ਨੇ ਲਖਬੀਰ ਸਿੰਘ ਦੇ ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਸੋਨੀਪਤ ਦੇ ਡੀਐਸਪੀ, (ਕਾਨੂੰਨ ਅਤੇ ਵਿਵਸਥਾ), ਵਰਿੰਦਰ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਦੇ ਖਿਲਾਫ ਐਫਆਈਆਰ ਨੰਬਰ 612 ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਜਾਰੀ ਹੈ। ਬੁੱਧਵਾਰ ਨੂੰ ਪੁਲਿਸ ਨੇ ਕਿਹਾ ਸੀ ਕਿ ਉਹ ਇੱਕ ਵੀਡੀਓ ਕਲਿੱਪ ਦੀ ਜਾਂਚ ਕਰ ਰਹੇ ਹਨ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਲਖਬੀਰ ਸਿੰਘ ਇੱਕ ਭੀੜ ਨੂੰ ਕਹਿ ਰਿਹਾ ਹੈ ਕਿ ਉਸਨੂੰ 30,000 ਰੁਪਏ ਦਿੱਤੇ ਗਏ ਸਨ ਅਤੇ ਇੱਕ ਨੌਜਵਾਨ ਦਾ ਫੋਨ ਨੰਬਰ ਉਨ੍ਹਾਂ ਨਾਲ ਸ਼ੇਅਰ ਕੀਤਾ ਜਾ ਰਿਹਾ ਸੀ।
ਜਿਸ ਵਿਅਕਤੀ ਦਾ ਫ਼ੋਨ ਨੰਬਰ ਉਹ ਸ਼ੇਅਰ ਕਰ ਰਿਹਾ ਸੀ ਉਸ ਦਾ ਕਹਿਣਾ ਹੈ ਕਿ ਸਿੰਘੂ ਸਰਹੱਦ ‘ਤੇ ਵਾਪਰੀ ਘਟਨਾ ਨਾਲ ਕੋਈ ਲੈਣਾ -ਦੇਣਾ ਨਹੀਂ ਹੈ ਅਤੇ ਉਹ ਕਦੇ ਵੀ ਸਿੰਘੂ ਬਾਰਡਰ ਨਹੀਂ ਗਿਆ ਸੀ।
ਇਹ ਵੀ ਪੜ੍ਹੋ : ਬਠਿੰਡਾ ਫਾਇਰਿੰਗ ‘ਤੇ ਸੁਖਬੀਰ ਬਾਦਲ ਦਾ ਚੰਨੀ ‘ਤੇ ਵੱਡਾ ਹਮਲਾ- ਫੋਟੋਆਂ ਖਿਚਾਉਣੀਆਂ ਛੱਡੋ, ਸੂਬੇ ਦੇ ਹਾਲਾਤ ਵੇਖੋ
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 4 ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਵਿੱਚ ਸਰਬਜੀਤ ਸਿੰਘ, ਨਰਾਇਣ ਸਿੰਘ, ਭਗਵੰਤ ਸਿੰਘ ਅਤੇ ਗੋਵਿੰਦ ਪ੍ਰੀਤ ਸਿੰਘ ਸ਼ਾਮਲ ਹਨ। 15 ਅਕਤੂਬਰ ਨੂੰ ਕੁੰਡਲੀ ਥਾਣੇ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਹੈ ਕਿ ਦੋਸ਼ੀਆਂ ਨੇ ਲਖਬੀਰ ਸਿੰਘ ਦੇ ਕਤਲ ਦੀ ਗੱਲ ਕਬੂਲ ਕਰ ਲਈ ਹੈ ਅਤੇ ਉਸ ਨੂੰ ਇਹ ਸਜ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਲਈ ਦਿੱਤੀ ਗਈ ਹੈ।