ਹਰਿਆਣਾ ‘ਚ ਗੁੜਗਾਓਂ ਦੀ ਭੋਂਡਸੀ ਜੇਲ੍ਹ ‘ਚ ਲਾਰੈਂਸ ਅਤੇ ਕੌਸ਼ਲ ਚੌਧਰੀ ਗੈਂਗ ਦੇ ਗੁੰਡੇ ਆਪਸ ‘ਚ ਭਿੜ ਗਏ। ਪੰਜਾਬ ਵਿੱਚ ਅਕਾਲੀ ਦਲ ਦੇ ਯੂਥ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਸ਼ਾਮਲ ਅਨਿਲ ਉਰਫ਼ ਲੱਠ ’ਤੇ ਲਾਰੈਂਸ ਦੇ ਗੁੰਡਿਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਬਚਾਅ ਲਈ ਆਏ 4 ਹੋਰ ਕੈਦੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਥਾਣਾ ਭੋਂਡਸੀ ਦੀ ਪੁਲਿਸ ਨੇ ਲਾਰੈਂਸ ਦੇ ਗੁਰਗਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਦੀ ਭੌਂਡਸੀ ਜੇਲ੍ਹ ਵਿੱਚ ਸਵੇਰੇ ਕਰੀਬ 9.15 ਵਜੇ ਕੈਦੀਆਂ ਨੂੰ ਅਦਾਲਤ ਵਿੱਚ ਲੈ ਜਾਣ ਦੀ ਕਾਰਵਾਈ ਕੀਤੀ ਜਾ ਰਹੀ ਸੀ। ਇਸੇ ਦੌਰਾਨ ਜੇਲ੍ਹ ਵਿੱਚ ਬੰਦ ਲਾਰੈਂਸ ਤੇ ਕਾਲਾ ਜਠੇੜੀ ਗੈਂਗ ਦੇ ਗੁਰਗੇ ਭਾਰਤ, ਨਿਤੇਸ਼ ਉਫ ਪੰਜਾ, ਆਕਾਸ਼ ਤੇ ਲਿਲਤ ਨੇ ਮਿਲ ਕੇ ਗੈਂਗਸਟਰ ਕੌਸ਼ਲ ਚੌਧਰੀ ਗੈਂਗ ਦੇ ਸ਼ਾਰਪ ਸ਼ੂਟਰ ਅਨਿਲ ਉਰਫ਼ ਲਠ ‘ਤੇ ਨੁਕੀਲੀ ਚੀਜ਼ ਨਾਲ ਅਟੈਕ ਕਰ ਦਿੱਤਾ। ਹਮਲੇ ਵਿੱਚ ਅਨਿਲ ਉਰਫ਼ ਲਠ ਦੇ ਚਿਹਰੇ ‘ਤੇ ਕਾਫੀ ਸੱਟਾਂ ਆਈਆਂ ਹਨ।
ਝਗੜੇ ਦੌਰਾਨ ਬਚਾਅ ਲਈ ਆਏ ਜੇਲ੍ਹ ਬੰਦ ਕੈਦੀਆਂ ਉਮੇਸ਼, ਸਚਿਨ, ਸੰਜੇ ਅਤੇ ਸੁਸ਼ੀਲ ਦੇ ਵੀ ਕਾਫ਼ੀ ਸੱਟਾਂ ਲੱਗੀਆਂ ਹਨ। ਅਨਿਲ ਉਰਫ ਲਠ ਨੂੰ ਗੰਭੀਰ ਸੱਟਾਂ ਕਾਰਨ ਗੁਰੂਗ੍ਰਾਮ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ। ਜੇਲ੍ਹ ਸਟਾਫ਼ ਨੇ ਹੋਰ ਕੈਦੀਆਂ ਨਾਲ ਮਿਲ ਕੇ ਦੋਵਾਂ ਧਿਰਾਂ ਨੂੰ ਵੱਖ ਕਰ ਦਿੱਤਾ। ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਥਾਣਾ ਭੋਂਡਸੀ ਪੁਲਿਸ ਨੇ ਹਮਲਾ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮ ਨੂੰ ਜਲਦੀ ਹੀ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਤਰਨਤਾਰਨ ਬੰਬ ਧਮਾਕਾ : ਮਾਸਟਰਮਾਈਂਡ ਬਿੱਕਰ ਬਾਬਾ ਨੂੰ ਅਦਾਲਤ ਨੇ ਭੇਜਿਆ 8 ਦਿਨ ਦੇ ਪੁਲਿਸ ਰਿਮਾਂਡ ‘ਤੇ
ਝਗੜੇ ਤੋਂ ਬਾਅਦ ਜਦੋਂ ਜੇਲ੍ਹ ਅਧਿਕਾਰੀਆਂ ਨੇ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਵਾਰਦਾਤ ਲਾਰੈਂਸ ਅਤੇ ਕਾਲਾ ਜਠੇੜੀ ਦੇ ਯਸ਼ਪਾਲ ਉਰਫ਼ ਸਰਪੰਚ ਅਤੇ ਚਾਂਦਰਾਮ ਦੇ ਇਸ਼ਾਰੇ ’ਤੇ ਕੀਤੀ ਗਈ ਸੀ, ਜੋ ਕਿ ਇਸੇ ਜੇਲ੍ਹ ਵਿੱਚ ਬੰਦ ਸਨ। ਭੋਂਡਸੀ ਥਾਣਾ ਪੁਲਿਸ ਹੁਣ ਇਸ ਮਾਮਲੇ ‘ਚ ਸਾਰੇ ਦੋਸ਼ੀਆਂ ਤੋਂ ਪੁੱਛਗਿੱਛ ਕਰੇਗੀ। ਹਾਈ ਸਕਿਓਰਿਟੀ ਵਾਲੀ ਭੋਂਡਸੀ ਜੇਲ੍ਹ ਵਿੱਚ ਵੱਖ-ਵੱਖ ਬੈਰਕਾਂ ਵਿੱਚ ਕਈ ਨਾਮੀ ਗਿਰੋਹ ਦੇ ਸਰਗਣੇ ਬੰਦ ਹਨ। ਜੇਲ੍ਹ ਅੰਦਰ ਲੜਾਈ ਤੋਂ ਬਾਅਦ ਹੋਰ ਕੈਦੀ ਦਹਿਸ਼ਤ ਵਿੱਚ ਹਨ।
ਵੀਡੀਓ ਲਈ ਕਲਿੱਕ ਕਰੋ -: