ਇਸ ਵੇਲੇ ਹਰ ਕੋਈ ਦੀਵਾਲੀ ਦੀਆਂ ਤਿਆਰੀਆਂ ਵਿੱਚ ਰੁਝਿਆ ਹੋਇਆ ਹੈ। ਬਾਜ਼ਾਰ ਵਿੱਚ ਖਰੀਦਦਾਰਾਂ ਦੀਆਂ ਰੌਣਕਾਂ ਨਜ਼ਰ ਆ ਰਹੀਆਂ ਹਨ। ਇੱਕ-ਦੂਜੇ ਦੇ ਘਰਾਂ ਵਿੱਚ ਆਉਣਾ-ਜਾਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਪਰ ਇਥੇ ਖੰਨਾ ਵਿੱਚ ਇੱਕ ਪਰਿਵਾਰ ਲਈ ਦੀਵਾਲੀ ਕਾਲੀ ਹੋ ਗਈ।
ਖੰਨਾ ‘ਚ ਦਰਦਨਾਕ ਹਾਦਸੇ ‘ਚ ਪੁਲਿਸ ਦੀ ਕਾਰ ਨੇ ਇਕ ਪਰਿਵਾਰ ਨੇ ਦੀਵਾਲੀ ‘ਤੇ ਇੱਕ ਪਰਿਵਾਰ ਵਿੱਚ ਹਨੇਰਾ ਕਰ ਦਿੱਤਾ। ਖੰਨਾ ਦੇ ਰੇਲਵੇ ਰੋਡ ‘ਤੇ ਰੋਂਗ ਸਾਈਡ ‘ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਪੁਲਿਸ ਦੀ ਕਾਰ ਨੇ ਐਕਟਿਵਾ ਸਵਾਰ ਮਾਂ-ਪੁੱਤ ਨੂੰ ਕੁਚਲ ਦਿੱਤਾ।
ਇਹ ਵੀ ਪੜ੍ਹੋ : ਦੀਵਾਲੀ ‘ਤੇ ਮਹਿੰਗਾਈ ਦੀ ਮਾਰ, ਰਿਫਾਈਂਡ 10 ਰੁ. ਤੇ ਸਰ੍ਹੋਂ ਦਾ ਤੇਲ 5 ਰੁ. ਹੋਇਆ ਮਹਿੰਗਾ
ਮਾਂ-ਪੁੱਤ ਦੋਵੇਂ ਦੀਵਾਲੀ ਤੋਂ ਪਹਿਲਾਂ ਪੂਜਾ ਦਾ ਸਾਮਾਨ ਖਰੀਦਣ ਜਾ ਰਹੇ ਸਨ। ਹਾਦਸੇ ‘ਚ ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੋਕਾਂ ਨੇ ਔਰਤ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪੁਲਸ ਜੀਪ ‘ਚ ਸਵਾਰ ਦੋ ਵਿਅਕਤੀਆਂ ਨੇ ਔਰਤ ਨੂੰ ਕੁਚਲ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਮੁਤਾਬਕ ਜੀਪ ਵਿੱਚ ਸਵਾਰ ਦੋਵੇਂ ਬੰਦੇ ਨਸ਼ੇ ਦੀ ਹਾਲਤ ਵਿੱਚ ਸਨ।
ਵੀਡੀਓ ਲਈ ਕਲਿੱਕ ਕਰੋ -: