ਮੈਕਸੀਕੋ ਵਿਚ 45 ਬੈਗ ਇਕ ਨਾਲੇ ਵਿਚ ਪਾਏ ਗਏ, ਜਿਸ ਵਿਚ ਮਨੁੱਖੀ ਸਰੀਰ ਦੇ ਅੰਗ ਮਿਲੇ ਹਨ। ਵੈਸਟ ਮੈਕਸੀਕੋ ਸਥਿਤ ਜਲਿਸਕੋ ਵਿਚ ਪਿਛਲੇ ਹਫਤੇ ਲਾਪਤਾ ਹੋਏ 7 ਨੌਜਵਾਨਾਂ ਦੀ ਭਾਲ ਦੌਰਾਨ ਇਹ ਬੈਗ ਪਾਏ ਗਏ। ਇਸ ਘਟਨਾਕ੍ਰਮ ‘ਤੇ ਮੈਕਸੀਕੋ ਦੇ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਮਨੁੱਖੀ ਅੰਗਾਂ ਨਾਲ 45 ਬੈਗ ਕੱਢੇ ਗਏ ਹਨ ਜੋ ਪੁਰਸ਼ ਤੇ ਮਹਿਲਾ ਦੋਵੇਂ ਲੋਕਾਂ ਦੇ ਹਨ।
ਦੱਸ ਦੇਈਏ ਕਿ ਨਗਰ ਪਾਲਿਕਾ ਦੇ ਮੁਲਾਜ਼ਮ 7 ਲਾਪਤਾ ਲੋਕਾਂ ਦੀ ਭਾਲ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਇਹ ਬੈਗ ਮਿਲੇ। ਲਗਭਗ 30 ਸਾਲ ਦੀ ਉਮਰ ਦੀਆਂ ਦੋ ਮਹਿਲਾਵਾਂ ਤੇ 5 ਪੁਰਸ਼ਾਂ ਦੀ ਭਾਲ ਸ਼ੁਰੂ ਕੀਤੀ ਗਈ ਸੀ ਜੋ 20 ਮਈ ਤੋਂ ਲਾਪਤਾ ਦੱਸੇ ਜਾ ਰਹੇ ਸਨ।
ਸਾਰਿਆਂ ਦੇ ਲਾਪਤਾ ਹੋਣ ਦੀ ਰਿਪੋਰਟ ਵੱਖ-ਵੱਖ ਦਿਨਾਂ ਵਿਚ ਵੱਖ-ਵੱਖ ਕੀਤੀ ਗਈ ਸੀ ਪਰ ਜਾਂਚਕਰਤਾਵਾਂ ਨੇ ਦੇਖਿਆ ਕਿ ਇਹ ਸਾਰੇ ਇਕ ਕਾਲ ਸੈਂਟਰ ਵਿਚ ਕੰਮ ਕਰਦੇ ਸਨ। ਕਾਲ ਸੈਂਟਰ ਉਸੇ ਇਲਾਕੇ ਵਿਚ ਸੀ ਜਿਥੇ ਮਨੁੱਖੀ ਅੰਗ ਮਿਲੇ ਹਨ। ਫੋਰੈਂਸਿੰਕ ਮਾਹਿਰ ਹੁਣ ਤੱਕ ਪੀੜਤਾਂ ਦੀ ਗਿਣਤੀ ਤੇ ਉਨ੍ਹਾਂ ਦੀ ਪਛਾਣ ਦਾ ਪਤਾ ਨਹੀਂ ਕਰ ਸਕੇ ਹਨ।
ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਦੇ ਨਾਂ ‘ਤੇ ਠੱਗੀ ਕਰਨ ਵਾਲਾ ਕਾਬੂ, ਦਸੂਹਾ ‘ਚ ਵਿਧਾਇਕ ਘੁੰਮਣ ਦਾ ਬਣਿਆ ਸੀ ਫਰਜ਼ੀ ਪੀਏ
ਮਿਲੀ ਜਾਣਕਾਰੀ ਮੁਤਾਬਕ ਕਾਲ ਸੈਂਟਰ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋ ਸਕਾ ਹੈ। ਲਾਪਤਾ ਲੋਕਾਂ ਦੇ ਪਰਿਵਾਰ ਵਾਲਿਆਂ ਨੇ ਪੀੜਤਾਂ ਨੂੰ ਅਪਰਾਧੀ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ। ਹੁਣੇ ਜਿਹੇ ਜਲਿਸਕੋ ਦੇ ਵੱਖ-ਵੱਖ ਖੇਤਰਾਂ ਵਿਚ ਕਈ ਮਨੁੱਖੀ ਅੰਗਾਂ ਨਾਲ ਭਰੇ ਬੈਗ ਪਾਏ ਗਏ ਹਨ। 2021 ਵਿਚ ਟੋਨਾਲਾ ਨਗਰ ਪਾਲਿਕਾ ਵਿਚ 11 ਲੋਕਾਂ ਦੇ ਮਨੁੱਖੀ ਅੰਗਾਂ ਨਾਲ ਲਗਭਗ 70 ਬੈਗ ਪਾਏ ਗਏ। ਇਸ ਤੋਂ ਇਲਾਵਾ 2019 ਵਿਚ ਜਾਪੋਪਨ ਦੇ ਇਕ ਖੇਤਰ ਵਿਚ 119 ਬੈਗ ਵਿਚ 29 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਮਾਰਚ 2018 ਵਿਚ ਤਿੰਨ ਵਿਦਿਆਰਥੀਆਂ ਦੇ ਲਾਪਤਾ ਹੋਣ ਦੇ ਬਾਅਦ ਉਨ੍ਹਾਂ ਨੂੰ ਲੱਭਿਆ ਗਿਆ ਤੇ ਬਾਅਦ ਵਿਚ ਉਨ੍ਹਾਂ ਦੇ ਅੰਗ ਤੇਜ਼ਾਬ ਵਿਚ ਘੋਲ ਦਿੱਤੇ ਗਏ ਸਨ। ਇਸ ਤੋਂ ਇਲਾਵਾ 2018 ਵਿਚ ਤਿੰਨ ਇਤਾਲਵੀ ਗਾਇਬ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: