ਭਾਰਤ ਵਿਚ ਜਦੋਂ ਆਮ ਗਰੀਬਾਂ ਨੂੰ ਸੜਕ ‘ਤੇ ਭੀਖ ਮੰਗਦੇ ਜਾਂ ਟ੍ਰੇਨਾਂ ਦੇ ਨੇੜੇ ਝੁੱਗੀਆਂ-ਝੌਂਪੜੀਆਂ ਬਣਾਏ ਹੋਏ ਦੇਖਦੇ ਹੋਵੋਗੇ ਤਾਂ ਤੁਹਾਨੂੰ ਉਨ੍ਹਾਂ ਦੀ ਸਥਿਤੀ ‘ਤੇ ਤਰਸ ਆਉਂਦਾ ਹੋਵੇਗਾ ਪਰ ਇਸ ਦੇ ਬਾਵਜੂਦ ਭਾਰਤ ਖੁਦ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੀ ਰਾਹ ‘ਤੇ ਹੈ ਤੇ ਸਾਡਾ ਦੇਸ਼ ਕਈ ਮਜ਼ਬੂਤ ਅਰਥਵਿਵਸਥਾਵਾਂ ਤੋਂ ਬੇਹਤਰ ਕਰ ਰਿਹਾ ਹੈ। ਜੋ ਦੇਸ਼ ਦੁਨੀਆ ਦਾ ਸਭ ਤੋਂ ਗਰੀਬ ਦੇਸ਼ ਹੋਵੇਗਾ, ਉਸ ਦੀ ਹਾਲਤ ਕੀ ਹੋਵੇਗੀ।
ਅਫਰੀਕਾ ਦਾ ਛੋਟਾ ਜਿਹਾ ਦੇਸ਼ ਬਰੂੰਡੀ ਦੁਨੀਆ ਦਾ ਸਭ ਤੋਂ ਗਰੀਬ ਦੇਸ਼ ਹੈ। ਇਸ ਦੇਸ਼ ਦੀ ਆਬਾਦੀ ਲਗਭਗ 1.2 ਕਰੋੜ ਹੈ ਪਰ ਇਥੋਂ ਦੇ ਲੋਕਾਂ ਦੀ ਸਾਲਾਨਾ ਆਮਦਨ 180 ਡਾਲਰ ਪ੍ਰਤੀ ਸਾਲ ਯਾਨੀ 14 ਹਜ਼ਾਰ ਰੁਪਏ ਪ੍ਰਤੀ ਸਾਲ ਹੈ।
ਦੇਸ਼ ਇੰਨਾ ਗਰੀਬ ਹੈ ਕਿ ਇਥੇ ਹਰ 3 ਵਿਚੋਂ ਇਕ ਵਿਅਕਤੀ ਬੇਰੋਜ਼ਗਾਰ ਹੈ ਤੇ ਲੋਕਾਂ ਕੋਲ ਘਰ ਚਲਾਉਣ ਲਈ ਲੋੜੀਂਦੇ ਪੈਸੇ ਜਾਂ ਸਾਧਨ ਹੀ ਨਹੀਂ ਹਨ।
ਇਸ ਦੇਸ਼ ਵਿਚ ਜਾਗਿੰਗ ਬੈਨ ਹੈ। ਜੀ ਹਾਂ ਬਰੂੰਡੀ ਵਿਚ ਜਾਗਿੰਗ ਕਰਨਾ ਬੈਨ ਕਰ ਦਿੱਤਾ ਗਿਆ ਹੈ। ਇਹ ਦੇਸ਼ ਸਾਲ 2005 ਤੱਕ ਅੰਦਰੂਨੀ ਕਲੇਸ਼ ਤੇ ਯੁੱਧ ਤੋਂ ਪੀੜਤ ਸੀ। ਲੋਕ ਦੇਸ਼ ਦੇ ਹਾਲਾਤ ਤੇ ਬੰਦਿਸ਼ਾਂ ਤੋਂ ਇੰਨੇ ਦੁਖੀ ਸੀ ਕਿ ਸਮੂਹ ਵਿਚ ਜਾਗਿੰਗ ਕਰਨ ਨਿਕਲ ਜਾਂਦੇ ਸਨ ਦੇ ਕੋਲ ਦੇ ਪਹਾੜ ਤੱਕ ਜਾਗਿੰਗ ਕਰਦੇ ਸਨ। ਇਥੋਂ ਦੇ ਰਾਸ਼ਟਰਪਤੀ ਪਿਅਰੇ ਨਕਰੂੰਜੀਜਾ ਨੂੰ ਲੱਗਾ ਕਿ ਸ਼ਾਇਦ ਇਹ ਲੋਕਾਂ ਦੀ ਸਾਜਿਸ਼ ਹੈ ਤੇ ਉਹ ਸਰਕਾਰ ਖਿਲਾਫ ਹਿੰਸਾ ਕਰਨ ਦੀ ਫਿਰਾਕ ਵਿਚ ਹੈ। ਇਸ ਕਾਰਨ ਇਥੇ ਸਾਲ 2014 ਵਿਚ ਜਾਗਿੰਗ ਨੂੰ ਬੈਨ ਕਰ ਦਿੱਤਾ ਗਿਆ।
ਬਰੂੰਡੀ ਵਿਚ ਭਾਵੇਂ ਹੀ ਭੁੱਖਮਰੀ ਤੇ ਅਸਥਿਰਤਾ ਹੈ ਪਰ ਇਸ ਦੇਸ਼ ਵਿਚ ਕਈ ਖੂਬਸੂਰਤ ਤੇ ਕੁਦਰਤੀ ਚੀਜ਼ਾਂ ਵੀ ਹਨ। ਇਥੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਤੇ ਗਹਿਰਾ ਤਾਜ਼ੇ ਪਾਣੀ ਦਾ ਤਲਾਬ ਹੈ। ਇਸ ਦਾ ਨਾਂ Lake Tanganyika ਹੈ। ਇਸ ਦੇਸ਼ ਵਿਚ ਕਈ ਆਦਮਖੋਰ ਮਗਰਮੱਛ ਹਨ। ਇਥੇ ਇਕ ਵੱਡੀ ਨੀਲ ਨਦੀ ਦਾ ਮਗਰਮੱਛ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਇਹ ਆਦਮਖੋਰ ਹੈ ਅਤੇ ਇਸ ਨੇ 300 ਤੋਂ ਵੱਧ ਲੋਕਾਂ ਦੀ ਜਾਨ ਲਈ ਹੈ।
1996 ਵਿਚ ਇਸ ਦੇਸ਼ ਨੇ ਓਲੰਪਿਕਸ ਵਿਚ ਗੋਲਡ ਮੈਡਲ ਜਿੱਤਿਆ ਸੀ। Venuste Niyongbo ਨੇ 5000 ਮੀਟਰ ਦੀ ਦੌੜ ਵਿਚ ਇਹ ਮੈਡਲ ਜਿੱਤਿਆ ਸੀ।
ਵੀਡੀਓ ਲਈ ਕਲਿੱਕ ਕਰੋ -: