ਪੋਪ ਫਰਾਂਸਿਸ ਅੰਤੜੀਆਂ ਦੀ ਰੁਕਾਵਟ ਦੇ ਇਲਾਜ ਲਈ ਪੇਟ ਦੀ ਸਰਜਰੀ ਕਰਾਉਣ ਹਸਪਤਾਲ ਪਹੁੰਚੇ ਹਨ। ਦੋ ਸਾਲ ਪਹਿਲਾਂ ਪੋਪ ਨੇ ਵੱਡੀਆਂ ਅੰਤੜੀਆਂ ਵਿਚ ਸੋਜ ਤੇ ਸੁੰਘੜਨ ਕਾਰਨ 33 ਸੈਂਟੀਮੀਟਰ ਕੋਲਨ ਨੂੰ ਹਟਾ ਦਿੱਤਾ ਸੀ। ਵੇਟਿਕਨ ਪੋਪ ਫਰਾਂਸਿਸ ਦਾ ਆਪ੍ਰੇਸ਼ਨ ਰੋਮ ਦੇ ਜੇਮੇਲੀ ਹਸਪਤਾਲ ਵਿਚ ਹੋਵੇਗਾ। ਇਸ ਦੌਰਾਨ ਉਨ੍ਹਾਂ ਨੂੰ ਸਾਧਾਰਨ ਏਨੇਸਥੀਸੀਆ ਦਿੱਤਾ ਜਾਵੇਗਾ ਤੇ ਆਪ੍ਰੇਸ਼ਨ ਦੇ ਬਾਅਦ ਉਹ ਕੁਝ ਦਿਨਾਂ ਤੱਕ ਹਸਪਤਾਲ ਵਿਚ ਹੀ ਰਹਿਣਗੇ।
ਵੇਟਿਕਨ ਸਿਟੀ ਮੁਤਾਬਕ ਅੰਤੜੀਆਂ ਵਿਚ ਦਰਦ ਤੇ ਉਨ੍ਹਾਂ ਦੀ ਵਿਗੜਦੀ ਸਥਿਤੀ ਕਾਰਨ ਪੋਪ ਨੇ ਬਨਾਉਟੀ ਅੰਗਾਂ ਨਾਲ ਲੈਪਰੋਟੋਮੀ ਤੇ ਪੇਟ ਦੀ ਸਰਜਰੀ ਕਰਾਈ ਹੈ। ਪੇਟ ਦੀ ਖੁੱਲ੍ਹੀ ਸਰਜਰੀ ਨੂੰ ਲੈਪਰੋਟੋਮੀ ਕਿਹਾ ਜਾਂਦਾ ਹੈ। ਇਹ ਬੀਮਾਰੀ ਦੇ ਅਸਲ ਜਾਨਣ ਤੇ ਉਸ ਨੂੰ ਠੀਕ ਕਰਨ ਵਿਚ ਮਦਦ ਕਰਦੀ ਹੈ। ਪੋਪ ਲੇਪ੍ਰੋਸੇਲ ਦੇ ਬਲਾਕ ਤੋਂ ਪੀੜਤ ਸਨ। ਰਿਕਵਰੀ ਲਈ ਪੋਪ ਕੁਝ ਦਿਨਾਂ ਲਈ ਹਸਪਤਾਲ ਵਿਚ ਭਰਤੀ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਹਰਪ੍ਰੀਤ ਕੌਰ ਨੇ ਵਿਦੇਸ਼ ‘ਚ ਗੱਡੇ ਝੰਡੇ, ਕੈਨੇਡਾ ਪੁਲਿਸ ਵਿਚ ਹੋਈ ਭਰਤੀ
ਵੇਟਿਕਨ ਨੇ ਦੱਸਿਆ ਕਿ ਪੋਪ ਮੰਗਲਵਾਰ ਨੂੰ ਜਾਂਚ ਲਈ ਹਸਪਤਾਲ ਗਏ ਸਨ। ਸਵੇਰੇ ਹਸਪਤਾਲ ਜਾਣ ਤੋਂ ਪਹਿਲਾਂ ਪੋਪ ਸੇਂਟ ਪੀਟਰਸ ਸਕਵਾਇਰ ਵਿਚ ਜਨਤਾ ਦੇ ਰੂ-ਬ-ਰੂ ਹੋ ਗਏ ਸਨ। ਇਸ ਦੌਰਾਨ ਉਹ ਕਾਫੀ ਚੰਗੀ ਹਾਲਤ ਵਿਚ ਸਨ। ਇਸ ਤੋਂ ਪਹਿਲਾਂ ਪੋਪ ਦੋ ਮੀਟਿੰਗਾਂ ਕਰ ਚੁੱਕੇ ਸਨ। ਪੋਪ ਅਗਸਤ ਦੇ ਪਹਿਲੇ ਹਫਤੇ ਵਿਚ ਚਾਰ ਦਿਨ ਲਈ ਪੁਰਤਗਾਲ ਜਾਣਗੇ। ਇਸ ਦੇ ਨਾਲ ਹੀ ਉਹ 31 ਅਗਸਤ ਨੂੰ ਲੰਮੀ ਛੁੱਟੀ ‘ਤੇ ਮੰਗੋਲੀਆ ਜਾਣਗੇ। ਪੁਰਤਗਾਲ ਯਾਤਰਾ ਨੂੰ ਲੈ ਕੇ ਵੇਟਿਕਨ ਸਿਟੀ ਨੇ ਉਨ੍ਹਾਂ ਦੇ 2 ਤੋਂ 6 ਅਗਸਤ ਦੇ ਦੌਰੇ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਪੋਪ ਵਿਸ਼ਵ ਯੁਵਾ ਦਿਵਸ ਦੇ ਆਯੋਜਨ ਲਈ ਪੁਰਤਗਾਲ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: