ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੋਹਣਾ-ਮੋਹਣਾ ਦੀ ਮੰਗ ਮੰਨ ਕੇ ਉੁਨ੍ਹਾਂ ਦੀ ਪੋਸਟਿੰਗ ਮਾਨਾਂਵਾਲਾ ਬ੍ਰਾਂਚ ਵਿਚ ਕਰ ਦਿੱਤੀ ਹੈ। ਮੋਨਾ ਆਪਣੀ ਟਰਾਂਸਫਰ ਤੇ ਪ੍ਰਮੋਸ਼ਨ ਦੀ ਅਰਜ਼ੀ ਲੈ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੂੰ ਮਿਲਣ ਪੁੱਜੇ ਸਨ। ਬਿਜਲੀ ਮੰਤਰੀ ਨੇ ਉਨ੍ਹਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਮੌਕੇ ‘ਤੇ ਹੀ ਉਨ੍ਹਾਂ ਦੀ ਮੰਗ ਨੂੰ ਮੰਨ ਲਿਆ ਤੇ ਉਨ੍ਹਾਂ ਦੀ ਟਰਾਂਸਫਰ ਮਾਨਾਂਵਾਲਾ ਕਰ ਦਿੱਤੀ।
ਪੀਐਸਪੀਸੀਐਲ ਦੇ ਇੰਜੀਨੀਅਰ ਸੋਹਣਾ ਸਿੰਘ ਤੇ ਮੋਹਣਾ ਸਿੰਘ ਜੋ ਕਿ ਇਕ ਧੜ ਨਾਲ ਜੁੜੇ ਹੋਏ ਭਰਾ ਹਨ। ਅੰਮ੍ਰਿਤਸਰ ਵਿਚ ਪਿੰਗਲਵਾੜਾ ਦੀ ਮੇਨ ਬ੍ਰਾਂਚ ਮਾਨਾਂਵਾਲਾ ਵਿਚ ਰਹਿਣ ਵਾਲੇ ਸੋਨਾ ਤੇ ਮੋਨਾ ਪੰਜਾਬ ਸਟੇਟ ਪਾਰ ਕਾਰਪੋਰੇਸ਼ਨ ਵਿਚ ਆਰਟੀਐੱਮ ਵਜੋਂ ਨੌਕਰੀ ਕਰਦੇ ਹਨ। ਉਨ੍ਹਾਂ ਦੀ ਪੋਸਟਿੰਗ ਅੰਮ੍ਰਿਤਸਰ ਦੇ ਹੀ ਪਾਵਰ ਕਾਲੋਨੀ ਮਜੀਠਾ ਰੋਡ ਵਿਚ ਹੈ, ਜੋ ਕਿ ਮਾਨਾਂਵਾਲਾ ਤੋਂ ਲਗਭਗ 26 ਕਿਲੋਮੀਟਰ ਦੂਰ ਹੈ। ਉਥੇ ਸੋਨਾ ਤੇ ਮੋਨਾ ਨੇ ਆਈਟੀਆਈ ਦੀ ਪੜ੍ਹਾਈ ਕੀਤੀ ਹੈ ਜਿਸ ਕਾਰਨ ਉਨ੍ਹਾਂ ਨੂੰ ਐੱਸਐੱਸਏ ਦੀ ਪੋਸਟ ਮਿਲਣੀ ਚਾਹੀਦੀ ਹੈ।
ਸੋਹਣਾ ਤੇ ਮੋਹਣਾ ਨੇ ਦੱਸਿਆ ਕਿ ਜਿਥੇ ਉਨ੍ਹਾਂ ਦੀ ਪੋਸਟਿੰਗ ਹੈ, ਉਹ ਬ੍ਰਾਂਚ ਉਨ੍ਹਾਂ ਦੇ ਘਰ ਤੋਂ ਬਹੁਤ ਦੂਰ ਹੈ। ਇਸ ਲਈ ਉਨ੍ਹਾਂ ਦੀ ਪੋਸਟਿੰਗ ਉਨ੍ਹਾਂ ਦੇ ਘਰ ਪਿੰਗਲਵਾੜਾ ਦੇ ਨੇੜੇ ਹੀ ਮਾਨਾਂਵਾਲਾ ਬ੍ਰਾਂਚ ਵਿਚ ਕੀਤੀ ਜਾਵੇ। ਜਿਵੇਂ ਹੀ ਸੋਨਾ-ਮੋਨਾ ਨੇ ਕੈਬਨਿਟ ਮੰਤਰੀ ਦੇ ਘਰ ਪਹੁੰਚੇ ਤਾਂ ਹਰਭਜਨ ਸਿੰਘ ਨੇ ਲਾਈਵ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਿਆ ਤੇ ਬਦਲੀ ਪਾਵਰ ਕਾਲੋਨੀ ਤੋਂ ਮਾਨਾਂਵਾਲਾ ਬ੍ਰਾਂਚ ਵਿਚ ਕਰ ਦਿੱਤੀ। ਕੈਬਨਿਟ ਮੰਤਰੀ ਨੇ ਪੀਐੱਸਪੀਸੀਐੱਲ ਦੇ ਪਟਿਆਲਾ ਦਫਤਰ ਵਿਚ ਫੋਨ ਕਰਕੇ ਉਨ੍ਹਾਂ ਦੀ ਤਰੱਕੀ ਦੀ ਹਦਾਇਤ ਵੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਸੋਨਾ-ਸੋਨਾ ਦਾ ਪਾਲਣ ਪੋਲਣ ਤੇ ਪੜ੍ਹਾਈ ਪਿੰਗਲਵਾੜਾ ਵਿਚ ਹੀ ਹੋਈ ਹੈ। ਸੋਨਾ-ਮੋਨਾ ਕੋਲ ਦੋ ਪਾਸਪੋਰਟ ਤੇ ਦੋ ਵੋਟਰ ਕਾਰਡ ਹਨ ਪਰ ਬਿਜਲੀ ਵਿਭਾਗ ਵਿਚ ਇੱਕ ਹੀ ਸੈਲਰੀ ‘ਤੇ ਕੰਮ ਕਰਦੇ ਹਨ। ਸੋਨਾ-ਮੋਨਾ ਨੂੰ ਜਨਮ ਸਮੇਂ ਉਨ੍ਹਾਂ ਦੇ ਮਾਤਾ-ਪਿਤਾ ਨੇ ਛੱਡ ਦਿੱਤਾ ਸੀ ਤੇ ਪਿੰਗਲਵਾੜਾ ਹੀ ਉਦੋਂ ਤੋਂ ਉਨ੍ਹਾਂ ਦਾ ਘਰ ਹੈ ਜਿਥੇ ਉਨ੍ਹਾਂ ਨੇ ਪੜ੍ਹਾਈ ਪੂਰੀ ਕਰਨ ਦੇ ਬਾਅਦ ਆਈਟੀਆਈ ਕੋਲ ਤੇ ਬਿਜਲੀ ਵਿਭਾਗ ਦੇ ਕਰਮਚਾਰੀ ਹਨ।