ਪੰਜਾਬ ਸਰਕਾਰ ਖਾਲੀ ਆਸਾਮੀਆਂ ਭਰਨ ਜਾ ਰਹੀ ਹੈ। ਪਾਵਰਕਾਮ ਵੱਲੋਂ ਸਹਾਇਕ ਲਾਈਨਮੈਨ ਭਰਤੀ ਕੀਤੇ ਜਾ ਰਹੇ ਹਨ। ਪਾਵਰਕਾਮ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਪੀਐੱਸਪੀਸੀਐੱਲ ਵੱਲੋਂ 1690 ਸਹਾਇਕ ਲਾਈਨਮੈਨ ਜਲਦ ਹੀ ਭਰਤੀ ਕੀਤੇ ਜਾਣਗੇ।
ਇਸ ਸਬੰਧੀ ਵਿਸਥਾਰਪੂਰਵਕ ਇਸ਼ਤਿਹਾਰ 30 ਅਪ੍ਰੈਲ ਨੂੰ ਜਾਰੀ ਕੀਤਾ ਜਾਵੇਗਾ, ਜਿਸ ਵਿਚ ਸਾਰਾ ਕੁਝ ਵੇਰਵੇ ਸਹਿਤ ਦੱਸਿਆ ਜਾਵੇਗਾ ਕਿ ਤੁਸੀਂ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਤੇ ਤੁਹਾਡੀ ਕੀ ਯੋਗਤਾ ਹੋਵੇਗੀ। ਤੁਸੀਂ www.pspcl.in ‘ਤੇ ਭਰਤੀ ਸਬੰਧੀ ਇਸ਼ਤਿਹਾਰ 30 ਅਪ੍ਰੈਲ ਨੂੰ ਦੇਖ ਸਕੋਗੇ।
ਦੱਸ ਦੇਈਏ ਕਿ ਮੁੱਖ ਮੰਤਰੀ ਮਾਨ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ 25,000 ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿਚੋਂ 10 ਹਜ਼ਾਰ ਪੰਜਾਬ ਪੁਲਿਸ ਵਿਚ ਹੋਣਗੀਆਂ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵਿਚ 10,300, ਸਿਹਤ ‘ਚ 4837, ਪਾਵਰਕਾਮ ‘ਚ 1690, ਹਾਇਰ ਐਜੂਕੇਸ਼ਨ ‘ਚ 997, ਟੈਕਨੀਕਲ ਐਜੂਕੇਸ਼ਨ ‘ਚ 990, ਪੇਂਡੂ ਵਿਕਾਸ ‘ਚ 803, ਮੈਡੀਕਲ ਐਜੂਕੇਸ਼ਨ ‘ਚ 319, ਹਾਊਸਿੰਗ ‘ਚ 280, ਪਸ਼ੂਪਾਲਣ ‘ਚ 250, ਵਾਟਰ ਸਪਲਾਈ ‘ਚ 158, ਆਬਕਾਰੀ ‘ਚ 176, ਫੂਡ ਸਪਲਾਈ ‘ਚ 197, ਵਾਟਰ ਰਿਸੋਰਸ ‘ਚ 197, ਜੇਲ੍ਹ ਵਿਭਾਗ ‘ਚ 148, ਸਮਾਜਿਕ ਸੁਰੱਖਿਆ ‘ਚ 82 ਤੇ ਸਮਾਜਿਕ ਨਿਆਂ ‘ਚ 45 ਅਹੁਦੇ ਭਰੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਗੌਰਤਲਬ ਹੈ ਕਿ ‘ਆਪ’ ਸਰਕਾਰ ਨੇ ਪੰਜਾਬ ਵਿਚ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਹੈ। ਸੀਐੱਮ ਮਾਨ ਇਸ ਦਾ ਐਲਾਨ ਵੀ ਕਰ ਚੁੱਕੇ ਹਨ। ਹਾਲਾਂਕਿ ਫਿਲਹਾਲ ਇਨ੍ਹਾਂ ਮੁਲਾਜ਼ਮਾਂ ਦਾ ਕਾਂਟ੍ਰੈਕਟ ਇੱਕ ਸਾਲ ਲਈ ਰਿਨਿਊ ਕਰ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਲਈ ਪਾਲਿਸੀ ਬਣਾਈ ਜਾਵੇਗੀ, ਉਦੋਂ ਤੱਕ ਲਈ ਉਨ੍ਹਾਂ ਨੂੰ ਸੇਵਾ ਵਿਚ ਐਕਸਟੈਸ਼ਨ ਦਿੱਤੀ ਗਈ ਹੈ।