ਅੰਮ੍ਰਿਤਸਰ ਵਿੱਚ ਬਾਊਂਸਰ ਜਗਰੂਪ ਸਿੰਘ ਉਰਫ ਜੱਗਾ ਦੇ ਕਤਲ ਤੇ ਸਿੰਗਰ ਪ੍ਰੇਮ ਢਿੱਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰ ਦਯਾ ਸਿੰਘ ਉਰਫ ਪ੍ਰੀਤ ਸੇਖੋਂ ਅੰਮ੍ਰਿਤਸਰੀਆ ਅਤੇ ਜਰਮਨਜੀਤ ਸਿੰਘ ਉਰਫ ਨਿੱਕਾ ਖਡੂਰੀਆ ਨੂੰ ਪੁਲਿਸ ਨੇ ਅਜਨਾਲਾ ਦੇ ਚਮਿਆਰੀ ਪਿੰਡ ਤੋਂ ਸੋਮਵਾਰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ।
ਦੋਸ਼ੀਆਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓਕੂ) ਦੀ ਟੀਮ ਅੰਮ੍ਰਿਤਸਰ ਪਹੁੰਚੀ, ਜਿਸਦਾ ਅਗਵਾਈ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਨੇ ਕਤੀ। ਉਥੇ ਹੀ ਦਿਹਾਤੀ ਪੁਲਿਸ ਦੀ ਤਰਫੋਂ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ ਪਿੰਡ ਚਮਿਆਰੀ ਵਿੱਚ ਮੌਜੂਦ ਸਨ।
ਮੁਲਜ਼ਮਾਂ ਨੂੰ ਫੜਨ ਲਈ ਪਹੁੰਚੀ ਟੀਮ ਸ਼ਾਮ 5 ਵਜੇ ਅਜਨਾਲਾ ਦੇ ਚਮਿਆਰੀ ਪਿੰਡ ਪਹੁੰਚੀ ਸੀ। ਜਿਸ ਘਰ ਵਿੱਚ ਪ੍ਰੀਤ ਅਤੇ ਉਸ ਦਾ ਸਾਥੀ ਨਿੱਕਾ ਲੁਕੇ ਹੋਏ ਸਨ ਉਹ ਉਨ੍ਹਾਂ ਦੇ ਸਾਥੀ ਕਮਾਲਪੁਰ ਨਿਵਾਸੀ ਗੁਰਲਾਲ ਦੇ ਸਹੁਰੇ ਸਨ। ਉਸ ਦੇ ਇਸ਼ਾਰੇ ‘ਤੇ ਹੀ ਦੋਵਾਂ ਦੋਸ਼ੀਆਂ ਨੂੰ ਉਸ ਘਰ ‘ਚ ਸ਼ਰਨ ਦਿੱਤੀ ਗਈ ਸੀ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮਾਂ ਦੇ ਲੁਕੇ ਹੋਣ ਦੀ ਜਾਣਕਾਰੀ ਪਿੰਡ ਤੋਂ ਹੀ ਓਕੂ ਤੱਕ ਪਹੁੰਚ ਗਈ ਸੀ। ਪਿਛਲੇ ਇਕ ਹਫਤੇ ਤੋਂ ਪੁਲਿਸ ਇਲਾਕੇ ਦੀ ਰੇਕੀ ਵਿਚ ਲੱਗੀ ਹੋਈ ਸੀ। ਕਿਸੇ ਠੋਸ ਜਾਣਕਾਰੀ ਤੋਂ ਬਾਅਦ ਹੀ ਪੁਲਿਸ ਨੇ ਇਹ ਪੂਰਾ ਛਾਪਾ ਮਾਰਿਆ। ਓਕੂ ਦੀ ਟੀਮ ਦੀ ਅਗਵਾਈਈ ਡੀਐਸਪੀ ਬਰਾੜ ਦੀ ਅਤੇ ਦਿਹਾਤੀ ਪੁਲਿਸ ਦੀ ਟੀਮ ਡੀਐਸਪੀ ਨਾਗਰਾ ਨੇ ਕੀਤੀ ਸੀ।
ਓਕੂ ਅਤੇ ਦਿਹਾਤੀ ਪੁਲਿਸ ਦੀ ਟੀਮ ਦੇ ਇਸ ਸਾਂਝੇ ਅਭਿਆਨ ਵਿੱਚ 200 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਪੂਰੇ ਪਿੰਡ ਨੂੰ ਘੇਰ ਲਿਆ। ਡੀਐਸਪੀ ਬਰਾੜ ਨੂੰ ਦੇਖ ਕੇ ਹੀ ਪ੍ਰੀਤ ਨੂੰ ਐਨਕਾਉਂਟਰ ਦਾ ਸ਼ੱਕ ਹੋ ਗਿਆ। ਆਪਣੇ ਆਪ ਨੂੰ ਘਿਰਿਆ ਵੇਖ ਪ੍ਰੀਤ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪ੍ਰੀਤ ਨੂੰ ਖ਼ਦਸ਼ਾ ਸੀ ਕਿ ਸ਼ਾਇਦ ਪੁਲਿਸ ਉਸ ਦਾ ਐਨਕਾਊਂਟਰ ਨਾ ਕਰ ਦੇਵੇ, ਜਿਸ ਤੋਂ ਬਾਅਦ ਪ੍ਰੀਤ ਨੇ ਆਪਣੇ ਅਤੇ ਨਿੱਕਾ ਦੋਵਾਂ ਦੀ ਦੀ ਉਸੇ ਘਰ ਵਿੱਚ ਕਲਿੱਕ ਕੀਤੀ ਗਈ ਤਸਵੀਰ ਨੂੰ ਫੇਸਬੁੱਕ ‘ਤੇ ਪੋਸਟ ਕਰ ਦਿੱਤੀ ਅਤੇ ਸੰਦੇਸ਼ ਲਿਖਿਆ ਕਿ ਮੈਂ ਪੁਲਿਸ ਨਾਲ ਘਿਰ ਚੁੱਕਿਆ ਹਾਂ ਅਤੇ ਪੋਸਟ ਨੂੰ ਵੱਧ ਤੋਂ ਵੱਧ ਵਾਇਰਲ ਕਰ ਦਿਓ।
ਡੀਜੀਪੀ ਦਿਨਕਰ ਗੁਪਤਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੁਲਜ਼ਮਾਂ ਨੇ ਪਹਿਲਾਂ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਪਰ ਆਪਣੇ ਆਪ ਨੂੰ ਘੇਰਿਆ ਵੇਖ ਕੇ ਮੁਲਜ਼ਮ ਨੇ ਆਤਮ-ਸਮਰਪਣ ਕਰ ਦਿੱਤਾ। ਜਾਣਕਾਰੀ ਅਨੁਸਾਰ ਪੂਰਾ ਇਲਾਕਾ ਰਿਹਾਇਸ਼ੀ ਹੋਣ ਕਾਰਨ ਪੁਲਿਸ ਵੀ ਜ਼ਿਆਦਾ ਫਾਇਰਿੰਗ ਨਹੀਂ ਕਰਨਾ ਚਾਹੁੰਦੀ ਸੀ। ਉਥੇ ਹੀ ਦੋਸ਼ੀ ਨੂੰ ਇਹ ਸਪੱਸ਼ਟ ਸੀ ਕਿ ਪੁਲਿਸ ਦੇ ਘੇਰੇ ਨੂੰ ਤੋੜਨਾ ਸੌਖਾ ਨਹੀਂ ਹੈ, ਜਿਸ ਤੋਂ ਬਾਅਦ ਮੁਲਜ਼ਮ ਆਤਮ-ਸਮਰਪਣ ਕਰਨ ਲਈ ਤਿਆਰ ਹੋ ਗਏ।
ਇਸ ਕਾਰਵਾਈ ਵਿਚ ਓਕੂ ਦੇ ਡੀਐਸਪੀ ਵਿਕਰਮ ਬਰਾੜ ਨੇ ਵਾਰ-ਵਾਰ ਪ੍ਰੀਤ ਨੂੰ ਬੇਟਾ ਕਹਿ ਕ ਆਤਮ-ਸਮਰਪਣ ਕਰਨ ਲਈ ਕਹਿੰਦੇ ਰਹੇ, ਪਰ ਪ੍ਰੀਤ ਨੇ ਪੁਲਿਸ ਨੂੰ ਗੁਰੂਦੁਆਰਾ ਦੇ ਲਾਊਡ ਸਪੀਕਰ ‘ਤੇ ਅਨਾਊਂਸਮੈਂਟ ਕਰਨ ਲਈ ਕਿਹਾ, ਤਾਂ ਕਿ ਸਭ ਨੂੰ ਪਤਾ ਹੋਵੇ ਕਿ ਪ੍ਰੀਤ ਆਪਣੇ ਸਾਥੀ ਦੇ ਨਾਲ ਆਤਮ-ਸਮਰਪਣ ਕਰ ਰਿਹਾ ਹੈ ਅਤੇ ਪੁਲਿਸ ਉਸ ਦਾ ਐਨਕਾਊਂਟਰ ਨਾ ਕਰ ਸਕੇ। ਡੀਐਸਪੀ ਬਰਾੜ ਅਤੇ ਡੀਐਸਪੀ ਨਾਗਰਾ ਨੇ ਮਿਲ ਕੇ ਪ੍ਰੀਤ ਨੂੰ ਆਤਮ-ਸਮਰਪਣ ਕਰਨ ਲਈ ਯਕੀਨ ਦਿਵਾਇਆ। ਦੋਵਾਂ ਮੁਲਜ਼ਮਾਂ ਨੇ ਪਹਿਲਾਂ ਆਪਣੇ ਹਥਿਆਰ ਸੁੱਟੇ ਅਤੇ ਫਿਰ ਬਾਹਰ ਆ ਕੇ ਆਤਮ ਸਮਰਪਣ ਕਰ ਦਿੱਤਾ।
ਇਹ ਵੀ ਪੜ੍ਹੋ : ਕਾਂਗਰਸ ਦੀ ਨਸ਼ਾ ਵਿਰੋਧੀ ਮੁਹਿੰਮ ਦੀਆਂ ਉੱਡੀਆਂ ਧੱਜੀਆਂ- ਸਿੱਧੂ ਦੀ ਤਾਜਪੋਸ਼ੀ ਦੀ ਖੁਸ਼ੀ ‘ਚ ਵੰਡੀ ਸ਼ਰਾਬ, Video ਵਾਇਰਲ ਹੋਣ ‘ਤੇ ਜਾਂਚ ਸ਼ੁਰੂ
ਪਹਿਲਾਂ ਪੁਲਿਸ ਸੋਚ ਰਹੀ ਸੀ ਕਿ ਗੁਰਲਾਲ ਗੈਂਗਸਟਰ ਸੇਖੋਂ ਅਤੇ ਨਿੱਕਾ ਦੇ ਨਾਲ ਗੁਰਲਾਲ ਵੀ ਆਪਣੇ ਸਹੁਰੇ ਪਰਿਵਾਰ ਦੇ ਕੋਲ ਲੁਕਿਆ ਹੋਇਆ ਹੈ ਪਰ ਜਦੋਂ ਨ੍ਹਾਂਸ ਦੀ ਟੀਮ ਨੇ ਓਕੂ ਦੀ ਟੀਮ ਨਾਲ ਅਜਨਾਲਾ ਛਾਪਾ ਮਾਰਿਆ ਤਾਂ ਪਤਾ ਲੱਗਿਆ ਕਿ ਗੁਰਲਾਲ ਤਰਨਤਾਰਨ ਵਿੱਚ ਹੈ। ਜਿਸ ਤੋਂ ਬਾਅਦ ਪੁਲਿਸ ਟੀਮ ਤਰਨਤਾਰਨ ਕਮਾਲਪੁਰਾ ਵੱਲ ਗਈ ਅਤੇ ਗੁਰਲਾਲ ਨੂੰ ਗ੍ਰਿਫਤਾਰ ਕੀਤਾ।