ਬੇਂਗਲੁਰੂ ਵਿੱਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੇਗਾ ਆਕਸ਼ਨ ਵਿੱਚ ਪੰਜਾਬ ਕਿੰਗਸ ਦੀ ਭਾਈਵਾਲ ਪ੍ਰੀਤੀ ਜਿੰਟਾ ਇਸ ਵਾਰ ਨਿਲਾਮੀ ਵਿੱਚ ਹਿੱਸਾ ਨਹੀਂ ਲੈ ਸਕੇਗੀ। ਹਾਲ ਹੀ ਵਿੱਚ ਮਾਂ ਬਣੀ ਪ੍ਰੀਤੀ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਸਾਂਝਾ ਕੀਤੀ ਤੇ ਇਸ ਦੇ ਪਿੱਛੇ ਦਾ ਕਾਰਨ ਵੀ ਦੱਸਿਆ। ਨਾਲ ਹੀ ਪ੍ਰੀਤੀ ਨੇ ਇਹ ਵੀ ਦੱਸਿਆ ਕਿ ਉਹ ਇਸ ਵੇਲੇ ਆਪਣੇ ਨਿੱਕੇ ਬੱਚਿਆਂ ਨੂੰ ਇਕੱਲਾ ਨਹੀਂ ਛੱਡਣਾ ਚਾਹੁੰਦੀ ਹੈ।
ਪ੍ਰੀਤੀ ਨੇ ਆਈ.ਪੀ.ਐੱਲ. ਆਕਸ਼ਨ ਤੋਂ ਇੱਕ ਪੁਰਾਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ”ਇਸ ਸਾਲ ਮੈਂ ਆਈਪੀਐੱਲ. ਨੀਲਾਮੀ ਵਿੱਚ ਹਿੱਸਾ ਨਹੀਂ ਲੈ ਸਕਾਂਗੀ, ਕਿਉਂਕਿ ਮੈਂ ਆਪਣੇ ਛੋਟੇ ਬੱਚਿਆਂ ਨੂੰ ਛੱਡ ਕੇ ਇੰਡੀਆ ਨਹੀਂ ਆ ਸਕਦੀ। ਪਿਛਲੇ ਕੁਝ ਦਿਨਾਂ ਤੋਂ ਮੈਂ ਤੇ ਸਾਡੀ ਟੀਮ ਇਕੱਠੇ ਨੀਲਾਮੀ ਤੇ ਕ੍ਰਿਕਟ ਦੀਆਂ ਸਾਰੀਆਂ ਚੀਜ਼ਾਂ ‘ਤੇ ਚਰਚਾ ਕਰਨ ਵਿੱਚ ਰੁੱਝੇ ਰਹੇ ਹਾਂ।”
ਪ੍ਰੀਤੀ ਨੇ ਅੱਗੇ ਲਿਖਿਆ, ”ਮੈਂ ਆਪਣੇ ਫੈਨਸ ਤੱਕ ਇਹ ਜਾਣਕਾਰੀ ਪਹੁੰਚਾਉਣਾ ਚਾਹੁੰਦੀ ਸੀ ਤੇ ਉਨ੍ਹਾਂ ਤੋਂ ਪੁੱਛਣਾ ਚਾਹੁੰਦੀ ਸੀ ਕਿ ਕੀ ਉਨ੍ਹਾਂ ਦੇ ਕੋਲ ਕੋਈ ਖਿਡਾਰੀ ਸੁਝਾਅ ਜਾਂ ਸਾਡੀ ਨਵੀਂ ਟੀਮ ਲਈ ਕੋਈ ਸਿਫਾਰਿਸ਼ ਹੈ। ਮੈਨੂੰ ਇਹ ਜਾਣ ਕੇ ਚੰਗਾ ਲੱਗੇਗਾ ਕਿ ਤਸੀਂ ਇਸ ਸਾਲ ਲਾਲ ਜਰਸੀ ਵਿੱਚ ਕਿਸ ਨੂੰ ਵੇਖਣਾ ਚਾਹੁੰਦੇ ਹੋ।”
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਦੱਸ ਦੇਈਏ ਕਿ ਪ੍ਰੀਤੀ ਪਿਛਲੇ ਸਾਲ ਨਵੰਬਰ ਵਿੱਚ ਸਰੋਗੇਸੀ ਰਾਹੀਂ ਜੌੜੇ ਬੱਚਿਆਂ ਦੀ ਮਾਂ ਬਣੀ ਹੈ। ਮਾਂ ਬਣਨ ਪਿੱਛੋਂ ਪ੍ਰੀਤੀ ਆਪਣੇ ਬੱਚਿਆਂ ਦੀ ਦੇਖਭਾਲ ਵਿੱਚ ਕਾਫੀ ਬਿਜ਼ੀ ਰਹਿੰਦੀ ਹੈ। ਵਿਆਹ ਦੇ ਪੰਜ ਸਾਲਾਂ ਬਾਅਦ ਪ੍ਰੀਤੀ ਤੇ ਉਸ ਦੇ ਪਤੀ ਜੀਨ ਗੁਡਇਨਫ ਦੇ ਘਰ ਵਿੱਚ ਬੱਚਿਆਂ ਦੀ ਕਿਲਕਾਰੀ ਗੂੰਜੀ ਹੈ।