ਕੁਸ਼ਠ ਰੋਗੀਆਂ ਤੇ ਸਮਾਜ ਸੇਵਾ ਲਈ ਆਪਣੀ ਪਤਨੀ ਦੇ ਗਹਿਣੇ ਤੇ ਘਰ ਵੇਚਣ ਵਾਲੇ ਪ੍ਰੇਮ ਸਿੰਘ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸਮਾਜ ਸੇਵਾ ਦੇ ਖੇਤਰ ਵਿੱਚ ਮਿਸਾਲ ਕਾਇਮ ਕਰਨ ਵਾਲੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਰੂਪਨਗਰ ਨਿਵਾਸੀ ਪ੍ਰੇਮ ਸਿੰਘ ਨੂੰ ਸਮਾਜ ਸੇਵਾ ਦਾ ਜਨੂੰਨ ਹੈ। ਇਸ ਦੇ ਲਈ ਸਾਲ 2002 ਵਿੱਚ ਉਨ੍ਹਾਂ ਨੂੰ ਰਾਸ਼ਟਰਪਤੀ ਡਾ.ਏ.ਪੀ.ਜੇ.ਅਬਦੁਲ ਕਲਾਮ ਵੱਲੋਂ ਵੀ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਕਤੂਬਰ 2019 ਵਿੱਚ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੇ ਹਨ।
ਕੁਸ਼ਠ ਰੋਗੀਆਂ ਨੂੰ ਜਿਥੇ ਵੇਖ ਕੇ ਕਈ ਲੋਕ ਦੂਰ ਭਜਦੇ ਨਜ਼ਰ ਆਉਂਦੇ ਹਨ ਤੇ ਉਨ੍ਹਾਂ ਨੂੰ ਕੁਸ਼ਠ ਆਸ਼ਰਮ ਵਿੱਚ ਛੱਡਣਾ ਹੀ ਬਿਹਤਰ ਸਮਝਦੇ ਹਨ, ਉਥੇ ਪ੍ਰੇਮ ਸਿੰਘ ਨੇ ਉਨ੍ਹਾਂ ਦੀ ਦੇਖਭਾਲ ਲਈ ਸਭ ਕੁਝ ਦਾਅ ‘ਤੇ ਲਗਾ ਦਿੱਤਾ। ਪਿਛਲੇ 30 ਸਾਲਾਂ ਤੋਂ ਕੁਸ਼ਠ ਰੋਗੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਪ੍ਰੇਮ ਸਿੰਘ ਨੇ ਆਪਣੀ ਜਾਇਦਾਦ ਵੇਚ ਦਿੱਤੀ। ਹੁਣ ਧੀ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲ ਰਹੀ ਹੈ।
ਸ. ਪ੍ਰੇਮ ਸਿੰਘ ਮੂਲ ਤੌਰ ‘ਤੇ ਰੋਪੜ ਜਿਲ੍ਹੇ ਦੇ ਪਿੰਡ ਬਹਿਰਾਮਪੁਰ ਜ਼ਮੀਂਦਾਰਾ ਦੇ ਰਹਿਣ ਵਾਲੇ ਹਨ ਅਤੇ ਇਨ੍ਹੀਂ ਦਿਨੀਂ ਉਹ ਚੰਡੀਗੜ੍ਹ ਦੇ ਸੰਨੀ ਐਨਕਲੇਵ ਵਿੱਚ 3 ਮਰਲੇ ਦੇ ਮਕਾਨ ਵਿੱਚ ਪੂਰੇ ਪਰਿਵਾਰ ਨਾਲ ਰਹਿ ਰਹੇ ਹਨ। ਪ੍ਰੇਮ ਸਿੰਘ 2011 ਵਿੱਚ ਇੰਡੀਅਨ ਆਡਿਟ ਐਂਡ ਅਕਾਊਂਟਸ ਡਿਪਾਰਟਮੈਂਟ ਵਜੋਂ ਆਡਿਟ ਅਫ਼ਸਰ 2011 ਵਿੱਚ ਰਿਟਾਇਰ ਹੋਏ ਸਨ।
ਪ੍ਰੇਮ ਸਿੰਘ ਦਾ ਪ੍ਰੇਰਨਾ ਸਰੋਤ ਉਨ੍ਹਾਂ ਦੇ ਦਾਦਾ ਰੇਲੂਰਾਮ ਰਹੇ ਹਨ। ਉਹ ਹੱਡੀ ਟੁੱਟਣ ਤੋਂ ਪ੍ਰੇਸ਼ਾਨ ਕਿਸੇ ਵੀ ਮਰੀਜ਼ ਦਾ ਮੁਫ਼ਤ ਇਲਾਜ ਕਰਦੇ ਸਨ। ਜਦੋਂ ਪ੍ਰੇਮ ਸਿੰਘ ਨੇ ਕੁਸ਼ਠ ਰੋਗੀਆਂ ਨੂੰ ਅੱਖਾਂ, ਹੱਥ, ਪੈਰ ਗੁਆਉਣ ਪਿੱਛੋਂ ਹੌਲੀ-ਹੌਲੀ ਮੌਤ ਦੇ ਮੂੰਹ ਵਿਚ ਜਾਂਦੇ ਦੇਖਿਆ ਤਾਂ ਉਨ੍ਹਾਂ ਤੋਂ ਰਿਹਾ ਨਾ ਗਿਆ। ਦਾਦੇ ਵਾਂਗ ਪੋਤਰੇ ਦੇ ਦਿਲ ਵਿਚ ਸਮਾਜ ਸੇਵਾ ਦੀ ਭਾਵਨਾ ਭਰ ਗਈ ਅਤੇ ਉਹ ਕੁਸ਼ਠ ਰੋਗੀਆਂ ਦਾ ਇਲਾਜ ਕਰਨ ਲੱਗ ਪਏ।
ਸਾਲ 1985 ਵਿੱਚ ਅੰਬਾਲਾ ਛਾਉਣੀ ਵੋਟ ਪਾਉਣ ਲਈ ਕੁਸ਼ਟ ਰੋਗੀਆਂ ਦੀ ਇੱਕ ਵੱਖਰੀ ਲਾਈਨ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਸਮਾਜਿਕ ਤੌਰ ‘ਤੇ ਕੁਸ਼ਠ ਰੋਗੀਆਂ ਲਈ ਸਮਰਪਿਤ ਹੋ ਗਏ।
ਕੁਸ਼ਟ ਰੋਗੀਆਂ ਦੇ ਸਰਬਪੱਖੀ ਵਿਕਾਸ ਲਈ ਮੁਹਿੰਮ ਚਲਾ ਰਹੇ ਪ੍ਰੇਮ ਸਿੰਘ ਪਿਛਲੇ 30 ਸਾਲਾਂ ਤੋਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਹੁਣ ਤੱਕ ਹਜ਼ਾਰਾਂ ਲੋਕਾਂ ਦਾ ਇਲਾਜ ਹੋ ਚੁੱਕਾ ਹੈ। ਪ੍ਰੇਮ ਸਿੰਘ ਨੇ ਨਾ ਸਿਰਫ਼ ਆਪਣਾ ਘਰ, ਪਤਨੀ ਦੇ ਗਹਿਣੇ ਵੇਚੇ, ਸਗੋਂ ਪੀੜਤਾਂ ਨੂੰ ਮਿਲਣ, ਕੁਸ਼ਠ ਕਾਰਨ ਅਪਾਹਜ ਹੋਏ ਲੋਕਾਂ ਦੀ ਦੇਖ-ਭਾਲ, ਸਿਰ ‘ਤੇ ਛੱਤ ਜਾਂ ਖਾਣ-ਪੀਣ ਦਾ ਪ੍ਰਬੰਧ ਕਰਨ ਲਈ ਕਰਜ਼ਾ ਵੀ ਲਿਆ। ਪੈਸੇ ਨਾ ਹੋਣ ਕਾਰਨ ਪ੍ਰੇਮ ਸਿੰਘ ਨੇ 2017 ਵਿੱਚ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਦੋ ਸਾਲ ਪਹਿਲਾਂ ਵੀ ਢਾਈ ਲੱਖ ਦਾ ਪੈਨਸ਼ਨ ਲੋਨ ਲੈਣਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਜਦੋਂ ਪ੍ਰੇਮ ਸਿੰਘ ਨੇ ਕੁਸ਼ਟ ਰੋਗੀਆਂ ਦਾ ਇਲਾਜ ਕਰਵਾਉਣਾ ਸ਼ੁਰੂ ਕੀਤਾ ਤਾਂ ਆਪਣੇ ਆਪ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਸਮਝਣ ਵਾਲੇ ਲੋਕ ਉਨ੍ਹਾਂ ਤੋਂ ਦੂਰ ਹੋਣ ਲੱਗੇ ਕਿਉਂਕਿ ਲੋਕਾਂ ਵਿੱਚ ਇਹ ਭੁਲੇਖਾ ਹੈ ਕਿ ਇਹ ਬਿਮਾਰੀ ਛੂਹਣ ਨਾਲ ਫੈਲਦੀ ਹੈ। ਹਾਲਾਂਕਿ ਅਸਲ ਵਿੱਚ ਅਜਿਹਾ ਨਹੀਂ ਹੈ। ਇੱਥੋਂ ਤੱਕ ਕਿ ਦੱਬੇ-ਕੁਚਲੇ ਵਿਅਕਤੀ ਵੀ ਸਮਾਜ ਦੇ ਬਾਈਕਾਟ ਤੋਂ ਡਰਦੇ ਸਨ। ਬੜੀ ਮੁਸ਼ਕਲ ਨਾਲ ਉਹ ਲੋਕਾਂ ਨੂੰ ਯਕੀਨ ਦਿਵਾਉਣ ਵਿਚ ਕਾਮਯਾਬ ਹੋਏ ਕਿ ਇਹ ਉਨ੍ਹਾਂ ਦੇ ਹੀ ਫਾਇਦੇ ਦੀ ਗੱਲ ਹੈ। ਕੁਝ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਅਜੇ ਵੀ ਉਨ੍ਹਾਂ ਦੇ ਘਰ ਆਉਣ ਤੋਂ ਕਤਰਾਉਂਦੇ ਹਨ। ਪਰ ਇਹ ਰੋਗ ਅਸਲ ਵਿੱਚ ਛੂਹਣ ਨਾਲ ਨਹੀਂ ਸਗੋਂ ਥੁੱਕ ਤੇ ਸਲਾਈਵਾ ਨਾ ਫੈਲਦਾ ਹੈ।
ਪ੍ਰੇਮ ਸਿੰਘ ਨੂੰ ਮਿਲੇ ਐਵਾਰਡ
- 2001 ਵਿੱਚ ਰਾਜ ਪੁਰਸਕਾਰ ਮਿਲਿਆ। 2002 ਵਿੱਚ ਤਤਕਾਲੀ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੇ ਅਪਾਹਜ ਵਿਅਕਤੀਆਂ ਦੀ ਭਲਾਈ ਲਈ ਰਾਸ਼ਟਰੀ ਪੁਰਸਕਾਰ ਦਿੱਤਾ।
- 2004 ਵਿੱਚ ਰੈੱਡ ਵ੍ਹਾਈਟ ਬ੍ਰੇਵਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
- 2017 ਵਿੱਚ BMJ ਐਵਾਰਡ ਲਈ ਨਾਮਜ਼ਦਗੀ ਹੋਈ ਸੀ।
- 2005 ਵਿੱਚ ਇੱਕ ਨਿੱਜੀ ਚੈਨਲ ਨੇ ਡਾਕੂਮੈਂਟਰੀ ‘ਜਾਂਬਾਜ਼’ ਬਣਾਈ।
- 3 ਅਕਤੂਬਰ 2019 ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਫਾਰ ਸੀਨੀਅਰ ਸਿਟੀਜ਼ਨਜ਼ ਨਾਲ ਸਨਮਾਨਿਤ ਕੀਤਾ।
ਇਹ ਪੁਰਸਕਾਰ ਬਹਾਦਰੀ ਦੀ ਸ਼੍ਰੇਣੀ ਵਿੱਚ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰੇਮ ਸਿੰਘ ਹੋਰ ਵੀ ਕਈ ਐਵਾਰਡ ਆਪਣੇ ਨਾਂ ਕਰ ਚੁੱਕੇ ਹੈ।
ਉਨ੍ਹਾਂ ਦੀ ਧੀ ਬੇਟੀ ਤੇਜਿੰਦਰ ਵੀ ਕੁਸ਼ਠ ਰੋਗੀਆਂ ਦੀ ਸੇਵਾ ਕਰ ਰਹੀ ਹੈ ਪ੍ਰੇਮ ਸਿੰਘ ਦੀ ਧੀ ਤੇਜਿੰਦਰ ਕੌਰ ਨੇ ਪਬਲਿਕ ਹੈਲਥ ਵਿੱਚ ਆਪਣੀ ਮਾਸਟਰ ਡਿਗਰੀ ਸਿਰਫ਼ ਇਸ ਲਈ ਕੀਤੀ ਹੈ ਤਾਂਜੋ ਉਹ ਇੱਕ ਜਨ ਸਿਹਤ ਮਾਹਿਰ ਵਜੋਂ ਲੋਕਾਂ ਨੂੰ ਕੋਹੜ ਦੀ ਰੋਕਥਾਮ ਪ੍ਰਤੀ ਜਾਗਰੂਕ ਕਰ ਸਕੇ। ਉਸ ਨੂੰ ਵੀ 2017 ਵਿੱਚ ਸੁਤੰਤਰਤਾ ਦਿਵਸ ‘ਤੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।