ਸਿੰਗਾਪੁਰ ਵਿਚ ਇਕ ਭਾਰਤੀ ਪੁਜਾਰੀ ਨੂੰ 6 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਮੰਦਰ ਦੇ ਪੁਜਾਰੀ ਨੂੰ ਮੰਦਰ ਦੇ ਗਹਿਣੇ ਗਿਰਵੀ ਰੱਖ ਕੇ ਪੈਸਿਆਂ ਦੀ ਗੜਬੜੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਪੁਜਾਰੀ ਨੇ ਮੰਦਰ ਦੇ ਗਹਿਣੇ ਗਿਰਵੀ ਰੱਖ ਕੇ ਲਗਭਗ 20 ਲੱਖ ਸਿੰਗਾਪੁਰ ਡਾਲਰ ਲਏ ਸਨ। ਭਾਰਤੀ ਮੂਲ ਦੇ ਪੁਜਾਰੀ ਕਾਂਡਾਸਾਮੀ ਸੈਨਾਪਤੀ ਨੂੰ ਸਿੰਗਾਪੁਰ ਦੇ ਹਿੰਦੂ ਐਂਡੋਵਮੇਂਟ ਬੋਰਡ ਤਹਿਤ ਆਉਣ ਵਾਲੇ ਸ਼੍ਰੀ ਮਰੀਅਮਨ ਮੰਦਰ ਦੇ ਪੁਜਾਹੀ ਵਜੋਂ ਸਾਲ 2013 ਵਿਚ ਨਿਯੁਕਤ ਕੀਤਾ ਗਿਆ ਸੀ। ਘਪਲੇ ਦੇ ਸਾਹਮਣੇ ਆਉਣ ਦੇ ਬਾਅਦ 30 ਮਾਰਚ 2020 ਨੂੰ ਕਾਂਡਾਸਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਕਾਂਡਾਸਾਮੀ ਸੈਨਾਪਤੀ ਇਕ ਭਾਰਤੀ ਨਾਗਰਿਕ ਹੈ ਤੇ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਉਸ ਵੱਲੋਂ ਕੀਤੀ ਗਈ ਧੋਖਾਦੇਹੀ ਦਾ ਖੁਲਾਸਾ ਹੋਇਆ। ਕੋਰੋਨਾ ਦੌਰਾਨ ਮੰਦਰ ਸੰਮਤੀ ਨੇ ਜਾਇਦਾਦ ਦਾ ਆਡਿਟ ਕਰਨ ਦਾ ਫੈਸਲਾ ਲਿਆ। ਇਸੇ ਆਡਿਟ ਵਿਚ ਕਾਂਡਾਸਾਮੀ ਵੱਲੋਂ ਕੀਤੀ ਗਈ ਧੋਖਾਦੇਹੀ ਦਾ ਖੁਲਾਸਾ ਹੋਇਆ। ਸਾਲ 2014 ਵਿਚ ਮੰਦਰ ਸੰਮਤੀ ਨੇ ਮੰਦਰ ਦੇ ਗਰਭਗ੍ਰਹਿ ਦੀਆਂ ਚਾਬੀਆਂ ਤੇ ਕੋਡ ਨੰਬਰ ਦਿੱਤਾ ਸੀ। ਇਸੇ ਗਰਭਗ੍ਰਹਿ ਵਿਚ ਮੰਦਰ ਦਾ ਖਜ਼ਾਨਾ ਰੱਖਿਆ ਹੈ ਜਿਸ ਵਿਚ 255 ਗੋਲਡ ਜਵੈਲਰੀ ਰੱਖੀ ਹੈ ਜਿਨ੍ਹਾਂ ਦੀ ਕੀਮਤ ਲਗਭਗ 11 ਲੱਖ ਸਿੰਗਾਪੁਰ ਡਾਲਰ ਹੈ।
ਮੀਡੀਆ ਰਿਪੋਰਟ ਮੁਤਾਬਕ ਸੈਨਾਪਤੀ ਨੇ ਸਾਲ 2016 ਵਿਚ ਗਹਿਣੇ ਗਿਰਵੀ ਰੱਖਣੇ ਸ਼ੁਰੂ ਕੀਤੇ ਸੀ ਤੇ 2020 ਤੱਕ ਇਹ ਸਿਲਸਿਲਾ ਘਪਲੇ ਦੇ ਖੁਲਾਸੇ ਤੱਕ ਜਾਰੀ ਰਿਹਾ। ਸਿਰਫ 2016 ਵਿਚ ਹੀ ਸੈਨਾਪਤੀ ਨੇ 66 ਸੋਨੇ ਦੇ ਗਹਿਣੇ ਗਿਰਵੀ ਰੱਖੇ ਸਨ। ਗਿਰਵੀ ਰੱਖ ਕੇ ਮਿਲੇ ਪੈਸਿਆਂ ਵਿਚੋਂ ਸੈਨਾਪਤੀ ਨੇ ਆਪਣੇ ਬੈਂਕ ਖਾਤੇ ਵਿਚ ਰੱਖੇ ਹੋਰ ਕੁਝ ਪੈਸੇ ਭਾਰਤ ਸਥਿਤ ਆਪਣੇ ਘਰ ਭੇਜ ਦਿੱਤੇ। ਘਪਲੇ ਦੇ ਖੁਲਾਸੇ ਦੇ ਬਾਅਦ ਮੰਦਰ ਕਮੇਟੀ ਨੇ ਪੁਜਾਰੀ ਖਿਲਾਫ ਸ਼ਿਕਾਇਤ ਦਰਜ ਕਰਾਈ। ਫਿਲਹਾਲ ਮੰਦਰ ਦੇ ਸਾਰੇ ਗਹਿਣੇ ਮੰਦਰ ਨੂੰ ਵਾਪਸ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ : ਜ਼ੀਰਕਪੁਰ ਦੇ 24 ਸਾਲਾ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਹੋਈ ਮੌ.ਤ
ਬਚਾਅ ਪੱਖ ਦੇ ਵਕੀਲ ਮੋਹਨ ਦਾਸ ਨਾਇਡੂ ਨੇ ਦੱਸਿਆ ਕਿ ਸੈਨਾਪਤੀ, ਕੈਂਸਰ ਲਈ ਫੰਡ ਜੁਟਾ ਰਹੇ ਆਪਣੇ ਦੋਸਤ ਦੀ ਮਦਦ ਕਰਨਾ ਚਾਹੁੰਦਾ ਸੀ। ਨਾਲ ਹੀ ਭਾਰਤ ਵਿਚ ਸਥਿਤ ਸਕੂਲ ਤੇ ਮੰਦਰਾਂ ਦੀ ਮਦਦ ਕਰਨਾ ਚਾਹੁੰਦਾ ਸੀ। ਇਸੇ ਲਈ ਉਸ ਨੇ ਮੰਦਰ ਦੇ ਗਹਿਣੇ ਗਿਹਵੀ ਰੱਖ ਕੇ ਪੈਸਿਆਂ ਦਾ ਇੰਤਜ਼ਾਮ ਕੀਤਾ ਤੇ ਹੌਲੀ-ਹੌਲੀ ਉਹ ਇਸ ਵਿਚ ਫਸ ਗਿਆ। ਵਕੀਲ ਨੇ ਕਿਹਾ ਕਿ ਸੈਨਾਪਤੀ ਦੀ ਨੀਅਤ ਗਲਤ ਨਹੀਂ ਸੀ। ਹਾਲਾਂਕਿ ਅਦਾਲਤ ਨੇ ਦੋਸ਼ੀ ਨੂੰ ਰਾਹਤ ਨਹੀਂ ਦਿੱਤੀ ਤੇ 6 ਸਾਲ ਦੀ ਸਜ਼ਾ ਸੁਣਾਈ।
ਵੀਡੀਓ ਲਈ ਕਲਿੱਕ ਕਰੋ -: