ਹੈਦਰਾਬਾਦ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪੁਜਾਰੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਮੰਦਰ ਦੇ ਪਿੱਛੇ ਦਫ਼ਨਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਾਈਂ ਕ੍ਰਿਸ਼ਨ ਨਾਂ ਦਾ ਪੁਜਾਰੀ ਅਤੇ ਅਪਸਰਾ ਨਾਂ ਦੀ ਕੁੜੀ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਵੱਡੀ ਗੱਲ ਇਹ ਹੈ ਕਿ ਪੁਜਾਰੀ ਸਾਈ ਕ੍ਰਿਸ਼ਨਾ ਵਿਆਹਿਆ ਹੋਇਆ ਹੈ ਅਤੇ ਉਸ ਦਾ ਇੱਕ ਬੱਚਾ ਵੀ ਹੈ।
ਮਾਮਲਾ ਹੈਦਰਾਬਾਦ ਦੇ ਸ਼ਮਸ਼ਾਬਾਦ ਨੇੜੇ ਨਰਕੁਡਾ ਪਿੰਡ ਦਾ ਹੈ। ਕਤਲ ਦਾ ਖੁਲਾਸਾ ਹੋਣ ਤੋਂ ਬਾਅਦ ਅਪਸਰਾ ਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਅਪਸਰਾ ਗਰਭਵਤੀ ਸੀ। ਸਾਈ ਕ੍ਰਿਸ਼ਨਾ ਨੇ ਉਸਦਾ ਗਰਭਪਾਤ ਵੀ ਕਰਵਾ ਦਿੱਤਾ ਸੀ। ਰਿਸ਼ਤੇਦਾਰਾਂ ਮੁਤਾਬਕ ਅਪਸਰਾ ਪੁਜਾਰੀ ‘ਤੇ ਵਿਆਹ ਲਈ ਦਬਾਅ ਬਣਾ ਰਹੀ ਸੀ। ਇਸੇ ਕਾਰਨ ਸਾਈਂ ਕ੍ਰਿਸ਼ਨ ਨੇ ਸਾਜ਼ਿਸ਼ ਰਚ ਕੇ ਉਸ ਦਾ ਕਤਲ ਕਰ ਦਿੱਤਾ।
ਪੁਜਾਰੀ ਦਾ ਕੰਮ ਕਰਨ ਵਾਲਾ ਸਾਈਂ ਕ੍ਰਿਸ਼ਨ ਸ਼ਰੂਰਨਗਰ ਇਲਾਕੇ ਵਿੱਚ ਰਹਿੰਦਾ ਸੀ। ਪੁਲਿਸ ਨੇ ਦੱਸਿਆ ਕਿ ਨਰਕੁਡਾ ਪਿੰਡ ਦੀ ਰਹਿਣ ਵਾਲੀ 30 ਸਾਲਾਂ ਅਪਸਰਾ ਇਕ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦੀ ਸੀ। ਉਹ ਇੱਕ 36 ਸਾਲਾ ਸੂਰਜ ਸਾਈਂ ਕ੍ਰਿਸ਼ਨਾ ਬਿਲਡਿੰਗ ਠੇਕੇਦਾਰ ਵਜੋਂ ਵੀ ਕੰਮ ਕਰਦਾ ਹੈ, ਜੋ ਸ਼ਰੂਰਨਗਰ ਖੇਤਰ ਵਿੱਚ ਬੰਗਾਰੂ ਮਾਈਸਮਾ ਮੰਦਰ ਵਿੱਚ ਪੁਜਾਰੀ ਵਜੋਂ ਕੰਮ ਕਰਦਾ ਹੈ।
ਪੁਲਿਸ ਨੇ ਦੱਸਿਆ ਕਿ ਅਪਸਰਾ ਸਾਈਂ ਕ੍ਰਿਸ਼ਨਾ ਦੇ ਨਾਲ ਸੁਲਤਾਨਪੱਲੀ ਵਿੱਚ ਇੱਕ ਗਊਸ਼ਾਲਾ ਗਈ ਸੀ ਅਤੇ ਕ੍ਰਿਸ਼ਨਾ ਨੇ ਉੱਥੇ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਸਾਈਂ ਕ੍ਰਿਸ਼ਨਾ ਨੇ ਅਪਸਰਾ ਦੀ ਲਾਸ਼ ਨੂੰ ਮੰਦਰ ਦੇ ਪਿੱਛੇ ਦਫ਼ਨ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਕਾਤਲ ਸਾਈਂ ਕ੍ਰਿਸ਼ਨਾ ਨੇ ਖੁਦ ਥਾਣੇ ਜਾ ਕੇ ਅਪਸਰਾ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ : ਇੱਕ ਅਜਿਹਾ ਸਰਾਪਿਆ ਪਿੰਡ, ਜਿਥੇ ਉਮਰ ਵਧਣ ਨਾਲ ਕੁੜੀਆਂ ਬਣ ਜਾਂਦੀਆਂ ਨੇ ਮੁੰਡਾ
ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਸਾਈਂ ਕ੍ਰਿਸ਼ਨਾ ਤੋਂ ਪੁੱਛਗਿੱਛ ਕਰਨ ‘ਤੇ ਉਸ ਨੇ ਪੁਲਿਸ ਦੇ ਸਾਹਮਣੇ ਕਤਲ ਦਾ ਗੁਨਾਹ ਕਬੂਲ ਕਰ ਲਿਆ। ਹੁਣ ਹੈਦਰਾਬਾਦ ਪੁਲਿਸ ਨੇ ਗੁੰਮਸ਼ੁਦਗੀ ਮਾਮਲੇ ਨੂੰ ਕਤਲ ਕੇਸ ਵਿੱਚ ਤਬਦੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: