ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦੇ ਦੇਹਾਂਤ ਤੋਂ ਬਾਅਦ ਬੇਟੇ ਪ੍ਰਿੰਸ ਚਾਰਲਸ ਕਿੰਗ ਬਣ ਗਏ ਹਨ। ਹੁਣ ਉੁਨ੍ਹਾਂ ਨੂੰ ਕਿੰਗ ਚਾਰਲਸ ਦੇ ਨਾਂ ਨਾਲ ਜਾਣਿਆ ਜਾਵੇਗਾ। ਬਤੌਰ ਰਾਜਾ ਨੇ 9 ਸਤੰਬਰ ਨੂੰ ਪਹਿਲੀ ਵਾਰ ਬਕਿੰਘਮ ਪੈਲੇਸ ਪਹੁੰਚੇ। ਦੇਸ਼ ਦੇ ਨਾਂ ਪਹਿਲੇ ਸੰਬੋਧਨ ਵਿਚ ਕਿਹਾ ਕਿ ਉਹ ਮਹਾਰਾਣੀ ਦੀ ਤਰ੍ਹਾਂ ਹੀ ਪੂਰੀ ਨਿਸ਼ਠਾ ਅਤੇ ਪ੍ਰੇਮ ਨਾਲ ਲੋਕਾਂ ਦੀ ਸੇਵਾ ਕਰਨਗੇ।
ਮਾਂ ਦੇ ਨਾਂ ਆਖਰੀ ਸੰਦੇਸ਼ ਵਿਚ ਕਿੰਗ ਚਾਰਲਸ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ ਮੇਰੀ ਮਾਂ ਮੇਰੇ ਤੇ ਪਰਿਵਾਰ ਲਈ ਪ੍ਰੇਰਣਾ ਸੀ। 1947 ਵਿਚ ਮੇਰੀ ਮਾਂ ਨੇ ਆਪਣੇ 21ਵੇਂ ਜਨਮ ਦਿਨ ‘ਤੇ ਸਹੁੰ ਖਾਧੀ ਸੀ ਕਿ ਉਹ ਪੂਰੀ ਜ਼ਿੰਦਗੀ ਸਿਰਫ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਸੀ ਉਹ ਇਕ ਵਾਅਦੇ ਤੋਂ ਵਧ ਲੋਕਾਂ ਲਈ ਕੀਤਾ ਗਿਆ ਕਮਿਟਮੈਂਟ ਸੀ ਜਿਸ ਨੂੰ ਉਨ੍ਹਾਂ ਨੇ ਪੂਰੀ ਜ਼ਿੰਦਗੀ ਨਿਭਾਇਆ।
ਕਿੰਗ ਚਾਰਲਸ ਨੇ ਕਿਹਾ ਕਿ ਹੁਣ ਮੇਰਾ ਬੇਟਾ ਵਿਲੀਅਮ ਮੇਰਾ ਉਤਰਾਧਿਕਾਰੀ ਹੋਵੇਗਾ। ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਪ੍ਰਿੰਸ ਐਂਡ ਪ੍ਰਿੰਸੇਸ ਆਫ ਵੇਲਸ ਹੋਣਗੇ। ਉਨ੍ਹਾਂ ਨੇ ਦੂਜੇ ਬੇਟੇ ਹੈਰੀ ਤੇ ਪਤਨੀ ਮੇਗਨ ਨੂੰ ਪਿਆਰ ਭੇਜਿਆ। ਉਹ ਸ਼ਾਹੀ ਪਰਿਵਾਰ ਤੋਂ ਦੂਰ ਜ਼ਰੂਰ ਹਨ ਪਰ ਜਿਥੇ ਵੀ ਰਹਿਣ ਖੁਸ਼ ਰਹਿਣ।
ਇਹ ਵੀ ਪੜ੍ਹੋ : ASI ਨੇ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਮੌਤ ਤੋਂ ਪਹਿਲਾਂ ਵੀਡੀਓ ਬਣਾ SHO ‘ਤੇ ਲਾਏ ਜ਼ਲੀਲ ਕਰਨ ਦੇ ਇਲਜ਼ਾਮ
ਕਿੰਗ ਚਾਰਲਸ-III ਦੇ ਬੇਟੇ ਪ੍ਰਿੰਸ ਵਿਲੀਅਮ ਹੁਣ ਪ੍ਰਿੰਸ ਆਫ ਵੇਲਸ ਕਹਾਉਣਗੇ। ਮਹਾਰਾਣੀ ਐਲਿਜ਼ਾਬੈਥ ਨੇ 1969 ਵਿਚ ਆਪਣੇ ਬੇਟੇ ਚਾਰਲਸ ਨੂੰ ਪ੍ਰਿੰਸ ਆਫ ਵੇਲਸ ਦਾ ਤਾਜ਼ ਪਹਿਨਾਇਆ ਸੀ। ਵਿਲੀਅਮ ਤੇ ਕੇਟ ਨੂੰ ਹੁਣ ਡਿਊਕ ਐਂਡ ਡਚੇਸ ਆਫ ਕਾਰਨਵਾਲ ਦੀ ਉਪਾਧੀ ਦਿੱਤੀ ਗਈ ਹੈ। ਇਹੀ ਨਹੀਂ ਚਾਰਲਸ ਦੀ ਪਤਨੀ ਕੈਮਿਲਾ ਵੀ ਹੁਣ ਨਵੀਂ ਉਪਾਧੀ ਨਾਲ ਜਾਣੀ ਜਾਵੇਗੀ। ਉਹ ਕਵੀਨ ਕੰਸੋਰਟ ਕਹੀ ਜਾਵੇਗੀ।
ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦਾ ਪੁੱਤਰ ਆਰਚੀ ਮਾਊਂਟਬੈਟਨ-ਵਿੰਡਸਰ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਹੁਣ ਤਕਨੀਕੀ ਤੌਰ ‘ਤੇ ਰਾਜਕੁਮਾਰ ਹੈ। ਹੈਰੀ-ਮੇਗਨ ਦੀ ਧੀ ਲਿਲੀਬੇਟ ‘ਲਿਲੀ’ ਰਾਜਕੁਮਾਰੀ ਬਣਨ ਦੀ ਹੱਕਦਾਰ ਹੈ।
ਕਿੰਗ ਚਾਰਲਸ ਨੂੰ 2.30 ਵਜੇ ਭਾਰਤੀ ਸਮੇਂ ਅਨੁਸਾਰ ਸੇਂਟ ਜੇਮਸ ਪੈਲੇਸ ਵਿਖੇ ਐਕਸੈਸਸ਼ਨ ਕੌਂਸਲ ਦੀ ਮੀਟਿੰਗ ਵਿੱਚ ਅਧਿਕਾਰਤ ਤੌਰ ‘ਤੇ ਬ੍ਰਿਟੇਨ ਦੇ ਨਵੇਂ ਬਾਦਸ਼ਾਹ ਵਜੋਂ ਐਲਾਨ ਕੀਤਾ ਜਾਵੇਗਾ। ਹਾਲਾਂਕਿ ਰਾਜਾ ਬਣਨ ਤੋਂ ਬਾਅਦ ਵੀ ਚਾਰਲਸ ਨੂੰ ਤਾਜਪੋਸ਼ੀ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਤਾਜਪੋਸ਼ੀ ਸ਼ਾਹੀ ਪਰੰਪਰਾਵਾਂ ਅਨੁਸਾਰ ਹੋਵੇਗੀ, ਜਿਸ ਦੀਆਂ ਤਿਆਰੀਆਂ ‘ਚ ਸਮਾਂ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ -: