ਕਾਂਗਰਸ ਦੇ ਉੱਤਰ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਆਪਣੇ ਪਤੀ ਅਤੇ ਪੁੱਤਰ ਨਾਲ ਪਹਿਲੀ ਵਾਰ ਆਪਣੇ ਭਰਾ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ਵਿੱਚ ਸਾਥ ਦੇਣ ਪਹੁੰਚੀ।
ਮੱਧ ਪ੍ਰਦੇਸ਼ ਵਿੱਚ ਭਾਰਤ ਜੋੜੋ ਯਾਤਰਾ ਵਿੱਚ ਰਾਹੁਲ ਗਾਂਧੀ ਨੇ ਖੰਡਵਾ ਜ਼ਿਲ੍ਹੇ ਦੇ ਬੋਰਗਾਂਵ ਤੋਂ ਪੈਦਲ ਸ਼ੁਰੂ ਕੀਤਾ। ਯਾਤਰਾ ‘ਚ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਆਪਣੇ ਪਤੀ ਰਾਬਰਟ ਵਾਡਰਾ ਅਤੇ ਬੇਟੇ ਰੇਹਾਨ ਨਾਲ ਪੈਦਲ ਮਾਰਚ ਕਰਦੀ ਨਜ਼ਰ ਆਈ।

ਰਾਹੁਲ ਜਦੋਂ ਪਦਯਾਤਰਾ ‘ਤੇ ਨਿਕਲਦੇ ਹਨ ਤਾਂ ਸੜਕ ਦੇ ਦੋਵੇਂ ਪਾਸੇ ਪੁਲਿਸ ਮੁਲਾਜ਼ਮ ਉਸ ਦੀ ਸੁਰੱਖਿਆ ਲਈ ਰੱਸੀਆਂ ਦਾ ਸੁਰੱਖਿਆ ਘੇਰਾ ਬਣਾ ਕੇ ਨਾਲ ਚੱਲਦੇ ਹਨ। ਪ੍ਰਿਅੰਕਾ ਦੇ ਯਾਤਰਾ ‘ਚ ਸ਼ਾਮਲ ਹੋਣ ਤੋਂ ਬਾਅਦ ਉਤਸ਼ਾਹਿਤ ਕਾਂਗਰਸੀ ਵਰਕਰ ਭਰਾ-ਭੈਣ ਦੇ ਸਮਰਥਨ ‘ਚ ਨਾਅਰੇਬਾਜ਼ੀ ਕਰਦੇ ਹੋਏ ਵਾਰ-ਵਾਰ ਉਨ੍ਹਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਦਿਸੇ। ਉਨ੍ਹਾਂ ਨੂੰ ਸੁਰੱਖਿਅਤ ਘੇਰੇ ਤੋਂ ਦੂਰ ਰੱਖਣ ਲਈ ਪੁਲਿਸ ਮੁਲਾਜ਼ਮਾਂ ਨੂੰ ਵਾਧੂ ਮੁਸ਼ੱਕਤ ਕਰਨੀ ਪਈ।
ਸੂਰਜ ਚੜ੍ਹਨ ਤੋਂ ਬਾਅਦ ਜਦੋਂ ਬੋਰਗਾਂਵ ਤੋਂ ਯਾਤਰਾ ਮੱਧ ਪ੍ਰਦੇਸ਼ ‘ਚ ਦੂਜੇ ਦਿਨ ‘ਚ ਦਾਖਲ ਹੋਈ ਤਾਂ ਪਹਿਲੇ ਦਿਨ ਦੇ ਮੁਕਾਬਲੇ ਭੀੜ ਘੱਟ ਦਿਖਾਈ ਦਿੱਤੀ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਲੋਕਾਂ ਅਤੇ ਗੱਡੀਆਂ ਦਾ ਕਾਫਲਾ ਵਧਦਾ ਗਿਆ।

ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵੀ ਰਾਹੁਲ ਅਤੇ ਪ੍ਰਿਅੰਕਾ ਦੇ ਨਾਲ ਯਾਤਰਾ ‘ਚ ਕਦਮ ਨਾਲ ਕਦਮ ਮਿਲਾਉਂਦੇ ਨਜ਼ਰ ਆਏ। ਰਾਹੁਲ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ਮੱਧ ਪ੍ਰਦੇਸ਼ ‘ਚ 380 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ 4 ਦਸੰਬਰ ਨੂੰ ਰਾਜਸਥਾਨ ‘ਚ ਦਾਖ਼ਲ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇਹ ਵੀ ਪੜ੍ਹੋ : ਫੌਜ ਦੀ ਬੇਇਜ਼ਤੀ ਕਰਨੀ ਰਿਚਾ ਚੱਢਾ ਨੂੰ ਪਈ ਮਹਿੰਗੀ, ਮੁਆਫ਼ੀ ਮੰਗਣ ਦੇ ਬਾਵਜੂਦ ਹੋਇਆ ਪਰਚਾ