ਕੇਦਾਰਨਾਥ ਮੰਦਰ ਕੰਪਲੈਕਸ ‘ਚ ਇਕ ਨੌਜਵਾਨ ਨੂੰ ਕੁੜੀ ਨੇ ਪਰਪੋਜ਼ ਕੀਤਾ, ਜਿਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਮਗਰੋਂ ਕੇਦਾਰਨਾਥ ਮੰਦਰ ਦੇ ਅੰਦਰ ਮੋਬਾਈਲ ‘ਤੇ ਪਾਬੰਦੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰਪੋਜ਼ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਜਲਦ ਹੀ ਇਸ ‘ਤੇ ਫੈਸਲਾ ਲਿਆ ਜਾ ਰਿਹਾ ਹੈ।
ਬਦਰੀ-ਕੇਦਾਰ ਮੰਦਰ ਕਮੇਟੀ ਨੇ ਪੁਲਸ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਕੇਦਾਰਨਾਥ ਮੰਦਰ ‘ਚ ਬਣੇ ਵੀਡੀਓ ਨੇ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ ਅਤੇ ਪੁਲਸ ਨੂੰ ਇਸ ਮਾਮਲੇ ‘ਚ ਕਾਰਵਾਈ ਕਰਨੀ ਚਾਹੀਦੀ ਹੈ। ਜਾਣਕਾਰੀ ਮੁਤਾਬਕ ਹੁਣ ਸ਼ਰਧਾਲੂ ਫੋਨ ਬੰਦ ਕਰ ਕੇ ਮੰਦਰ ਪਰਿਸਰ ‘ਚ ਦਾਖਲ ਹੋ ਰਹੇ ਹਨ। ਪਰ ਹੁਣ ਜਲਦੀ ਹੀ ਮੰਦਰ ਦੇ ਬਾਹਰ ਮੋਬਾਈਲ ਰੱਖਣ ਦੀ ਵਿਵਸਥਾ ਕੀਤੀ ਜਾਵੇਗੀ।
ਦੱਸ ਦੀਏ ਕਿ ਬੀਤੇ ਦਿਨ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇਕ ਮੁਟਿਆਰ ਨੌਜਵਾਨ ਨੂੰ ਪ੍ਰਪੋਜ਼ ਕਰ ਰਹੀ ਹੈ। ਵੀਡੀਓ ਕੁਝ ਦਿਨ ਪਹਿਲਾਂ ਦਾ ਹੈ। ਇਸ ਵਿੱਚ ਇੱਕ ਮੁਟਿਆਰ ਅਤੇ ਇੱਕ ਨੌਜਵਾਨ ਨੂੰ ਮੰਦਰ ਦੇ ਕੰਪਲੈਕਸ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ। ਦੋਵਾਂ ਨੇ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਇਸ ਦੌਰਾਨ ਕੁੜੀ ਨੇ ਰਿੰਗ ਕੱਢਦੇ ਹੋਏ ਨੌਜਵਾਨ ਨੂੰ ਪ੍ਰਪੋਜ਼ ਕੀਤਾ। ਕੁੜੀ ਨੇ ਪਲਾਨਿੰਗ ਤਹਿਤ ਇਸ ਸਭ ਕੁਝ ਕੀਤਾ ਤੇ ਇਸ ਦੀ ਵੀਡੀਓ ਬਣਾਈ।
ਇਹ ਵੀ ਪੜ੍ਹੋ : ਪੰਜਾਬ ‘ਚ ਭਾਰੀ ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਨਾ, 3 ਦਿਨਾਂ ਲਈ ਅਲਰਟ ਜਾਰੀ
ਬਾਅਦ ‘ਚ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਪਾ ਦਿੱਤਾ ਗਿਆ। ਫਿਰ ਇਹ ਵੀਡੀਓ ਵਾਇਰਲ ਹੋ ਗਿਆ ਅਤੇ ਸੋਸ਼ਲ ਮੀਡੀਆ ‘ਤੇ ਹੰਗਾਮਾ ਹੋ ਗਿਆ। ਲੋਕਾਂ ਵਲੋਂ ਵੀਡੀਓ ਦੇ ਸਮਰਥਨ ਅਤੇ ਵਿਰੋਧ ‘ਚ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: