ਪਟਿਆਲਾ : ਪੀ.ਐਸ.ਪੀ.ਸੀ.ਐਲ ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਇੱਕ ਸ਼ਿਕਾਇਤ ਦੇ ਅਧਾਰ ‘ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅਬੋਹਰ ਵਿਖੇ ਤਾਇਨਾਤ ਹਰਦੇਵ ਸਿੰਘ ਸਹਾਇਕ ਲਾਈਨਮੈਨ ਨੂੰ ਅੱਜ ਉਸਦੇ ਘਰ ਸਿੱਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ।
ਬੁਲਾਰੇ ਨੇ ਕਿਹਾ ਕਿ ਪੀਐਸਪੀਸੀਐਲ ਨੇ ਸ਼ਿਕਾਇਤ ਦਾ ਗੰਭੀਰ ਨੋਟਿਸ ਲਿਆ ਹੈ। ਸ਼ਿਕਾਇਤ ਦੀ ਜਾਂਚ ਇਨਫੋਰਸਮੈਂਟ ਸੰਸਥਾ ਦੁਆਰਾ ਕੀਤੀ ਗਈ ਸੀ ਤਾਂ ਸਾਹਮਣੇ ਆਇਆ ਕਿ MCB/MTC ਸੀਲਾਂ ਟੁੱਟੀਆਂ ਹੋਈਆਂ ਸਨ ਅਤੇ ਮੀਟਰ ਨੂੰ ਬਾਈਪਾਸ ਕਰਨ ਅਤੇ ਸਿੱਧੀ ਸਪਲਾਈ ਦੇਣ ਲਈ 2 ਕੋਰ ਕੇਬਲ ਦੀ ਵਰਤੋਂ ਕੀਤੀ ਜਾ ਰਹੀ ਸੀ ਜੋ ਸਪੱਸ਼ਟ ਤੌਰ ‘ਤੇ ਬਿਜਲੀ ਦੀ ਚੋਰੀ ਨੂੰ ਸਾਬਤ ਕਰਦੀ ਹੈ।
ਮੁਅੱਤਲੀ ਦੌਰਾਨ ਹਰਦੇਵ ਸਿੰਘ ਦਾ ਮੁੱਖ ਦਫਤਰ ਐਸ.ਈ ਵੰਡ ਸਰਕਲ ਪੀ.ਐਸ.ਪੀ.ਸੀ.ਐਲ ਫਰੀਦਕੋਟ ਦੇ ਦਫਤਰ ਵਿੱਚ ਨਿਸ਼ਚਿਤ ਕੀਤਾ ਗਿਆ ਹੈ। ਏਐਲਐਮ ਹਰਦੇਵ ਸਿੰਘ ਨੂੰ ਚਾਰਜਸ਼ੀਟ ਕੀਤਾ ਗਿਆ ਹੈ ਅਤੇ ਜੇਕਰ ਇਹ ਦੋਸ਼ ਵਿਭਾਗੀ ਜਾਂਚ ਵਿੱਚ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : ਲੱਦਾਖ ਹਾਦਸੇ ‘ਤੇ PM ਮੋਦੀ ਤੇ ਕੈਪਟਨ ਨੇ ਪ੍ਰਗਟਾਇਆ ਦੁੱਖ, ਕਿਹਾ-‘ਪੀੜਤ ਪਰਿਵਾਰਾਂ ਦੇ ਨਾਲ ਹਾਂ’
ਬਿਜਲੀ ਮੰਤਰੀ ਸ. ਹਰਭਜਨ ਸਿੰਘ ਨੇ ਕਿਹਾ ਕਿ ਕਿਸੇ ਵੀ ਪੱਧਰ ‘ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਗਲਤੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਮੁਸ਼ਕਿਲ ਦੀ ਸੂਰਤ ਵਿੱਚ ਖਪਤਕਾਰ ਮੋਬਾਈਲ ਨੰਬਰ 96461-75770 ‘ਤੇ SMS ਜਾਂ WhatsApp ਦੁਆਰਾ ਵੇਰਵੇ ਭੇਜ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: