ਪਾਕਿਸਤਾਨ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ ਵਿੱਚ ਸ਼ਨੀਵਾਰ ਨੂੰ ਨਵਾਂ ਮੁੱਖ ਮੰਤਰੀ ਚੁਣਨ ਤੋਂ ਪਹਿਲਾਂ ਭੜਥੂ ਮਚ ਗਿਆ। ਇਮਰਾਨ ਖਾਨ ਤੇ ਸ਼ਹਿਬਾਜ਼ ਸ਼ਰੀਫ ਦੀ ਪਾਰਟੀ ਦੇ ਵਿਧਾਇਕਾਂ ਸਣੇ ਹੋਰ ਪਾਰਟੀਆਂ ਦੇ ਵਿਧਾਇਕਾਂ ਵਿਚਾਲੇ ਮਾਰਕੁੱਟ ਹੋ ਗਈ। ਅਸੈਂਬਲੀ ਦੇ ਡਿਪਟੀ ਸਪੀਕਰ ਸਰਦਾਰ ਦੋਸਤ ਮੁਹੰਮਦ ਮਜਾਰੀ ਦੇ ਨਾਲ ਵੀ ਬਦਸਲੂਕੀ ਕੀਤੀ ਗਈ ਤੇ ਥੱਪੜ ਮਾਰੀਆਂ ਗਈਆਂ।
ਕੁਝ ਖਬਰਾਂ ਵਿੱਚ ਕਿਹਾ ਗਿਆ ਹੈ ਕਿ ਮਾਰਕੁੱਟ ਕਰਕੇ ਮਜਾਰੀ ਦੇ ਹੱਥ ਵਿੱਚ ਫ੍ਰੈਕਚਰ ਹੋ ਗਿਆ। ਟੀਵੀ ਫੁਟੇਜ ਵਿੱਚ ਨਜ਼ਰ ਆਇਆ ਕਿ ਮਜਾਰੀ ਨੂੰ ਸੁਰੱਖਿਆ ਗਾਰਡ ਵੱਲੋਂ ਬਚਾਉਣ ਤੋਂ ਪਹਿਲਾਂ ਪੀ.ਟੀ.ਆਈ. ਮੈਂਬਰਾਂ ਉਨ੍ਹਾਂ ਨਾਲ ਘਸੁੰਨ-ਮੁੱਕੀ ਹੋਏ, ਉਨ੍ਹਾਂ ਨੂੰ ਥੱਪਰ ਮਾਰੇ ਤੇ ਘਸੀਟਿਆ।
ਕਈ ਘੰਟੇ ਬਾਅਦ ਇਮਰਾਨ ਦੀ ਪਾਰਟੀ ਤੇ PML-Q ਨੇ ਕਾਰਵਾਈ ਦਾ ਬਾਈਕਾਟ ਕਰ ਦਿੱਤਾ। ਇਸ ਦੌਰਾਨ ਹਮਜ਼ਾ ਸ਼ਹਿਬਾਜ਼ ਨੂੰ ਨਵਾਂ ਮੁੱਖ ਮੰਤਰੀ ਚੁਣਿਆ ਗਿਆ, ਉਹ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਪੁੱਤਰ ਹਨ।
ਕਾਰਵਾਈ ਦੌਰਾਨ PTI ਮੈਂਬਰ ਸਦਨ ਵਿੱਚ ‘ਲੋਟਾ’ ਲੈ ਕੇ ਆਏ ਤੇ ਪਾਰਟੀ ਛੱਡਣ ਵਾਲੇ ਵਿਧਾਇਕਾਂ ਨੂੰ ਲੈ ਕੇ ‘ਲੋਟਾ, ਲੋਟਾ’ ਬੋਲਣ ਲੱਗੇ। ਇਸ ‘ਤੇ ਪੀ.ਐੱਮ.ਐੱਲ.-ਐਨ ਨੇਤਾ ਭੜਕ ਗਏ ਤੇ ਦੋਵੇਂ ਧਿਰਾਂ ਵਿਚਾਲੇ ਮਾਰਕੁੱਟ ਹੋ ਗਈ। ਇਸ ਦੌਰਾਨ ਸੈਸ਼ਨ ਲਈ ਵਿਧਾਨ ਸਭਾ ਪਹੁੰਚੇ ਡਿਪਟੀ ਸਪੀਕਰ ਮਜਾਰੀ ‘ਤੇ ਟ੍ਰੇਜਰੀ ਬੇਂਚ ਦੇ ਲੋਕਾਂ ਨੇ ਹਮਲਾ ਬੋਲ ਦਿੱਤਾ। ਦਰਅਸਲ ਪਾਕਿਸਤਾਨ ਵਿੱਚ ‘ਲੋਟਾ’ ਉਨ੍ਹਾਂ ਨੇਤਾਵਾਂ ਨੂੰ ਕਿਹਾ ਜਾਂਦਾ ਹੈ, ਜੋ ਮੌਕਾਪ੍ਰਸਤ ਹੁੰਦੇ ਹਨ ਤੇ ਆਪਣਾ ਫਾਇਦਾ ਵੇਖ ਕੇ ਪਾਰਟੀ ਬਦਲ ਲੈਂਦੇ ਹਨ।
ਦੱਸ ਦੇਈਏ ਕਿ ਪੰਜਾਬ ਦੀ ਸੱਤਾ ਲਈ ਦੋ ਉਮੀਦਵਾਰਾਂ ਵਿੱਚ ਟੱਕਰ ਸੀ। ਹਮਜਾ ਸ਼ਹਿਬਾਜ਼ ਪੀ.ਐੱਮ.ਐੱਲ.-ਐੱਨ ਤੇ ਉਨ੍ਹਾਂ ਦੇ ਗਠਜੋੜ ਵੱਲੋਂ ਉਮੀਦਵਾਰ ਸਨ। ਦੂਜੇ ਪਾਸੇ ਪੀ.ਐੱਮ.ਐੱਲ.-ਕਿਊ ਦੇ ਨੇਤਾ ਪਰਵੇਜ਼ ਇਲਾਹੀ ਨੂੰ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਦਾ ਸਮਰਥਨ ਮਿਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”