ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੇਂਦਰੀ ਲੀਡਰਸ਼ਿਪ ਨਾਲ ਵਿਚਾਰ-ਮਸ਼ਵਰੇ ਦੇ ਬਾਅਦ ਸੂਬਾ ਕਾਰਜਕਾਰਨੀ ਦਾ ਐਲਾਨ ਕੀਤਾ ਹੈ ਜਿਸ ਵਿਚ ਭਾਜਪਾ ਦੇ ਸਥਾਈ ਮੈਂਬਰਾਂ, ਕਾਰਜਕਾਰੀ ਮੈਂਬਰਾਂ ਤੇ ਖਾਸ ਸੱਦੇ ਹੋਏ ਮੈਂਬਰਾਂ ਨੂੰ ਜਗ੍ਹਾ ਦਿੱਤੀ ਗਈ ਹੈ।
ਕਾਰਜਕਾਰਨੀ ਵਿਚ ਪੰਜਾਬ ਵਿਚ ਰਹਿਣ ਵਾਲੇ ਭਾਜਪਾ ਦੇ ਰਾਸ਼ਟਰੀ ਅਧਿਕਾਰੀਆਂ, ਭਾਜਪਾ ਸੂਬਾ ਕੋਰ ਗਰੁੱਪ ਦੇ ਮੈਂਬਰਾਂ, ਪੰਜਾਬ ਵਿਚ ਰਹਿਣ ਵਾਲੇ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰਾਂ, ਭਾਜਪਾ ਦੇ ਸਾਂਸਦ ਤੇ ਵਿਧਾਇਕਾਂ ਤੇ ਸਾਬਕਾ ਸਾਂਸਦਾਂ ਤੇ ਵਿਧਾਇਕਾਂ, ਪੰਜਾਬ ਵਿਚ ਰਹਿਣ ਵਾਲੇ ਸਾਰੇ ਕੌਮੀ ਮੋਰਚਾ ਦੇ ਅਧਿਕਾਰੀਆਂ, ਪੰਜਾਬ ਭਾਜਪਾ ਜ਼ਿਲ੍ਹਾ ਦੇ ਇੰਚਾਰਜਾਂ ਤੇ ਸਹਿ-ਇੰਚਾਰਜਾਂ ਨੂੰ ਕਾਰਜਕਾਰਨੀ ਵਿਚ ਥਾਂ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: