ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨਾਲ ਸਲਾਹ-ਮਸ਼ਵਰੇ ਦੇ ਬਾਅਦ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਭਾਜਪਾ ਅਨੁਸ਼ਾਸਨੀ ਕਮੇਟੀ, ਰਾਜ ਚੋਣ ਕਮੇਟੀ ਅਤੇ ਵਿਸ਼ੇਸ਼ ਸੱਦੇ ਵਾਲਿਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦਿੱਤੀ। ਪਾਰਟੀ ਦੇ 31 ਵਰਕਰਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਅੰਮ੍ਰਿਤਸਰ ਦਿਹਾਤੀ ਤੋਂ ਮਨਜੀਤ ਸਿੰਘ ਮੰਨਾ, ਅੰਮ੍ਰਿਤਸਰ ਸ਼ਹਿਰੀ ਤੋਂ ਹਰਵਿੰਦਰ ਸਿੰਘ ਸੰਧੂ, ਬਰਨਾਲਾ ਤੋਂ ਗੁਰਮੀਤ ਸਿੰਘ ਹੁੰਡਾਯਾਯਾ, ਬਟਾਲਾ ਤੋਂ ਹਰਸਿਮਰਨ ਸਿੰਘ ਵਾਲੀਆ (ਹੀਰਾ), ਬਠਿੰਡਾ ਦਿਹਾਤੀ ਤੋਂ ਰਵੀ ਪ੍ਰੀਤ ਸਿੰਘ ਸਿੱਧੂ, ਬਠਿੰਡਾ ਸ਼ਹਿਰੀ ਤੋਂ ਸਰੂਪ ਚੰਦ ਸਿੰਗਲਾ, ਫਰੀਦਕੋਟ ਤੋਂ ਗਗਨਦੀਪ ਸਿੰਘ ਸੁਖੀਜਾ, ਫਤਿਹਗੜ੍ਹ ਸਾਹਿਬ ਤੋਂ ਦੀਦਾਰ ਸਿੰਘ ਭੱਟੀ, ਫਾਜ਼ਿਲਕਾ ਤੋਂ ਰਾਕੇਸ਼ ਧੂਪੀਆ, ਫਿਰੋਜ਼ਪੁਰ ਤੋਂ ਅਵਤਾਰ ਸਿੰਘ ਜੀਰਾ, ਗੁਰਦਾਸਪੁਰ ਤੋਂ ਸ਼ਿਵਵੀਰ ਸਿੰਘ ਰਾਜਨ, ਹੁਸ਼ਿਆਰਪੁਰ ਤੋਂ ਨਿਪੁੰਨ ਸ਼ਰਮਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜਲੰਧਰ ਸ਼ਹਿਰੀ ਤੋਂ ਸੁਸ਼ੀਲ ਕੁਮਾਰ ਸ਼ਰਮਾ, ਕਪੂਰਥਲਾ ਤੋਂ ਰਣਜੀਤ ਸਿੰਘ ਖੋਜੇਵਾਲ, ਖੰਨਾ ਤੋਂ ਕਰਨਵੀਰ ਸਿੰਘ ਢਿੱਲੋਂ, ਲੁਧਿਆਣਾ ਦਿਹਾਤੀ ਤੋਂ ਪਵਨ ਕੁਮਾਰ ਟਿੰਕੂ, ਮਾਲੇਰਕੋਟਲਾ ਤੋਂ ਜਗਤ ਕਥੂਰੀਆ, ਮਾਨਸਾ ਤੋਂ ਰਾਕੇਸ਼ ਜੈਨ, ਮੋਗਾ ਤੋਂ ਸੀਮਾਂਤ ਗਰਗ, ਮੋਹਾਲੀ ਤੋਂ ਸੰਜੀਵ ਵਸ਼ਿਸ਼ਟ, ਮੁਕਤਸਰ ਤੋਂ ਸਤੀਸ਼ ਅਸੀਜਾ, ਮੁਕੇਰੀਆਂ ਤੋਂ ਅਜੇ ਕੌਸ਼ਲ, ਨਵਾਂਸ਼ਹਿਰ ਤੋਂ ਅਸ਼ੋਕ ਬਾਠ, ਪਠਾਨਕੋਟ ਤੋਂ ਵਿਜੇ ਸ਼ਰਮਾ, ਪਟਿਆਲਾ ਸ਼ਹਿਰੀ ਤੋਂ ਕੇਕੇ ਮਲਹੋਤਰਾ, ਪਟਿਆਲਾ ਦਿਹਾਤੀ (ਉੱਤਰੀ) ਤੋਂ ਸੁਰਜੀਤ ਸਿੰਘ ਗੜ੍ਹੀ, ਪਟਿਆਲਾ ਦਿਹਾਤੀ (ਦੱਖਣੀ) ਤੋਂ ਹਰਮੇਸ਼ ਗੋਇਲ, ਰੋਪੜ ਤੋਂ ਅਜੇਵੀਰ ਸਿੰਘ ਲਾਲਪੁਰਾ, ਸੰਗਰੂਰ-1 ਤੋਂ ਰਣਦੀਪ ਦਿਓਲ, ਸੰਗਰੂਰ-2 ਤੋਂ ਰਿਸ਼ੀਪਾਲ ਖੇੜਾ ਤੇ ਤਰਨਤਾਰਨ ਤੋਂ ਹਰਜੀਤ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਨ੍ਹਾਂ ਨਿਯੁਕਤੀਆਂ ਨੂੰ ਤਤਕਾਲ ਪ੍ਰਭਾਵ ਨਾਲ ਲਾਗੂ ਦੱਸਿਆ ਹੈ।
ਵੀਡੀਓ ਲਈ ਕਲਿੱਕ ਕਰੋ -: