ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਮਰ ਕਸਣੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਅੱਜ ਜਲੰਧਰ ਵਿਚ ਆਪਣੇ ਦਫਤਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਤੇ ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਭਾਜਪਾ ਦੀਆਂ ਗਤੀਵਿਧੀਆਂ ਦੇ ਜਲੰਧਰ ਵਿਚ ਖੁੱਲ੍ਹ ਰਹੇ ਦਫਤਰ ਦਾ ਉਦਘਾਟਨ ਕਰਨਗੇ। ਉਨ੍ਹਾਂ ਨਾਲ ਇਸ ਮੌਕੇ ‘ਤੇ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਰਾਸ਼ਟਰੀ ਭਾਜਪਾ ਦੇ ਉਪ ਪ੍ਰਧਾਨ ਤੇ ਜ਼ੋਨਲ ਚੋਣ ਇੰਚਾਰਜ ਸੌਦਾਨ ਸਿੰਘ ਵੀ ਹੋਣਗੇ। ਭਾਜਪਾ ਰਾਜ ਚੋਣਾਂ ਦਫਤਰ ਸ਼ਹਿਰ ਦੇ ਕੇਂਦਰ ਲਾਜਪਤ ਨਗਰ ਵਿਚ ਖੋਲ੍ਹਣ ਜਾ ਰਹੇ ਹਨ।
ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਭਾਜਪਾ ਨੇ ਪੰਜਾਬ ਵਿਚ ਜ਼ੋਰਦਾਰ ਐਂਟਰੀ ਲਈ ਪੂਰੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਟੇਟ ਮੁੱਖ ਦਫਤਰ ਤੋਂ ਹੀ ਸੂਬੇ ਵਿਚ ਭਾਜਪਾ ਦੀਆਂ ਸਾਰੀਆਂ ਸਿਆਸੀ ਤੇ ਸਮਾਜਿਕ ਗਤੀਵਿਧੀਆਂ ਆਪ੍ਰੇਟ ਹੋਣਗੀਆਂ। ਇਥੋਂ ਹੀ ਪਾਰਟੀ ਦੀਆਂ ਸਿਆਸੀ ਤੇ ਸੋਸ਼ਲ ਸਾਰੇ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਰੂਪਰੇਖਾ ਤਿਆਰ ਹੋਵੇਗੀ।
ਜਲੰਧਰ ‘ਚ ਦਫਤਰ ਖੁੱਲ੍ਹਣ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਗਤੀਵਿਧੀਆਂ ਚੰਡੀਗੜ੍ਹ ਤੋਂ ਨਹੀਂ ਸਗੋਂ ਇਥੋਂ ਹੀ ਚੱਲਣਗੀਆਂ। ਚੰਡੀਗੜ੍ਹ ਨਗਰ ਨਿਗਮ ਦੇ ਚੋਣਾਂ ਤੋਂ ਮੁਕਤ ਹੋਣ ਤੋਂ ਬਾਅਦ ਹੁਣ ਭਾਜਪਾ ਨੇ ਪੰਜਾਬ ‘ਤੇ ਫੋਕਸ ਕਰ ਦਿੱਤਾ ਹੈ। ਪੰਜਾਬ ਵਿਚ ਪੰਜਾਬੀ ਭਾਸ਼ਾ ਹੋਣ ਕਾਰਨ ਭਾਜਪਾ ਇਥੇ ਸੋਸ਼ਲ ਮੀਡੀਆ ਦਾ ਵੱਖ ਤੋਂ ਕੇਂਦਰ ਚਲਾਏਗੀ। ਇਸ ਕੇਂਦਰ ਤੋਂ ਸੋਸ਼ਲ ਮੀਡੀਆ ‘ਤੇ ਪੰਜਾਬ ਨਾਲ ਸਬੰਧਤ ਭਾਰਤੀ ਜਨਤਾ ਪਾਰਟੀ ਦੀਆਂ ਗਤੀਵਿਧੀਆਂ, ਰੈਲੀਆਂ, ਜਨ ਸਭਾਵਾਂ ਦੀ ਜਾਣਕਾਰੀ ਹਾਸਲ ਕਰਵਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਭਾਜਪਾ ਪੰਜਾਬ ਵਿਚ ਕਾਂਗਰਸ ਤੋਂ ਵੱਖ ਹੋ ਕੇ ਆਪਣੀ ਪੰਜਾਬ ਲੋਕ ਕਾਂਗਰਸ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ‘ਚ ਉਤਰੇਗੀ। ਅਜੇ ਤੱਕ ਸੀਟਾਂ ਦੀ ਵੰਡ ਨਹੀਂ ਹੋਈ ਹੈ ਪਰ ਪੰਜਾਬ ‘ਚ ਗਠਜੋੜ ਕਰਕੇ ਚੋਣ ਲੜਨ ਦਾ ਸਮਝੌਤਾ ਹੋ ਚੁੱਕਾ ਹੈ। ਭਾਜਪਾ ਦਾ ਪੰਜਾਬ ‘ਚ ਮੁੱਖ ਫੋਕਸ ਏਰੀਆ ਹਿੰਦੂ ਬੇਲਟ ਹੈ। ਭਾਜਪਾ ਪੰਜਾਬ ਵਿਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਵੱਡੇ ਸ਼ਹਿਰਾਂ ਤੋਂ ਇਲਾਵਾ ਮਾਝਾ, ਦੁਆਬਾ ‘ਚ ਆਪਣੇ ਸਭ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇਗੀ।