ਆਮ ਤੌਰ ‘ਤੇ ਜਦੋਂ ਵੀ ਕੋਈ ਇਮਾਰਤ ਜਾਂ ਕੋਈ ਉਸਾਰੀ ਦਾ ਕੰਮ ਕਿਸੇ ਵਿਕਾਸ ਪ੍ਰਾਜੈਕਟ ਵਿਚਕਾਰ ਆਉਂਦਾ ਹੈ ਤਾਂ ਉਸ ਨੂੰ ਢਾਹ ਦਿੱਤਾ ਜਾਂਦਾ ਹੈ, ਪਰ ਜਦੋਂ ਪੰਜਾਬ ਦੇ ਸੰਗਰੂਰ ਦੇ ਇੱਕ ਕਿਸਾਨ ਦਾ ਘਰ ਐਕਸਪ੍ਰੈਸ ਵੇਅ ਦੇ ਵਿਚਾਲੇ ਆ ਗਿਆ ਤਾਂ ਉਸ ਨੇ ਅਜਿਹਾ ਜੁਗਾੜ ਲਾਇਆ ਕਿ ਆਪਣਾ ਘਰ ਢਹਿਣ ਤੋਂ ਬਚਾ ਲਿਆ। ਇਸ ਦੇ ਲਈ ਹਰ ਕੋਈ ਉਸਦੀ ਤਾਰੀਫ਼ ਕਰ ਰਿਹਾ ਹੈ।
ਸੰਗਰੂਰ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦੇ ਰਸਤੇ ਵਿੱਚ ਇੱਕ ਕਿਸਾਨ ਦਾ ਘਰ ਆ ਗਿਆ। ਕਿਸਾਨ ਨੂੰ ਉਸ ਮਕਾਨ ਲਈ ਮੁਆਵਜ਼ੇ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਪਰ ਕਿਸਾਨ ਦਾ ਦੂਜਾ ਮਕਾਨ ਬਣਾਉਣ ਦਾ ਮਨ ਨਹੀਂ ਸੀ, ਇਸ ਲਈ ਉਸ ਨੇ ਆਪਣਾ ਘਰ ਹਾਈਵੇ ਤੋਂ 500 ਫੁੱਟ ਦੂਰ ਸ਼ਿਫਟ ਕਰਨ ਦਾ ਫੈਸਲਾ ਕੀਤਾ। ਹੁਣ ਤੱਕ ਡੇਢ ਕਰੋੜ ਰੁਪਏ ਦੇ ਮਕਾਨ 250 ਫੁੱਟ ਤੱਕ ਸ਼ਿਫਟ ਕੀਤਾ ਜਾ ਚੁੱਕਾ ਹੈ।
ਇੱਕ ਵੀਡੀਓ ਵਿੱਚ ਕੁਝ ਗੇਅਰ ਦਿਖਾਈ ਦਿੰਦੇ ਹਨ, ਜੋ ਪਹੀਏ ਵਰਗੇ ਨਜ਼ਰ ਆਉਂਦੇ ਹਨ, ਇਸ ਨੂੰ ਘਰ ਦੇ ਹੇਠਾਂ ਲਾਇਆ ਗਿਆ ਹੈ ਤੇ ਮੈਦਾਨ ਤੋਂ ਦੂਰ ਖਿੱਚਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ : ਭੈਣ ਘਰ ਰਹਿਣ ਆਏ ਕਲਿਜੁਗੀ ਮਾਮੇ ਨੇ ਮਾਰ ਸੁੱਟੀ ਭਾਣਜੀ, ਭਾਲ ‘ਚ ਲੱਗੀ ਪੁਲਿਸ
ਦੋ ਮੰਜ਼ਿਲਾ ਮਕਾਨ ਨੂੰ 500 ਫੁੱਟ ਦੂਰ ਸ਼ਿਫਟ ਕਰਨ ਦਾ ਕੰਮ ਚੱਲ ਰਿਹਾ ਹੈ। ਘਰ ਦੇ ਮਾਲਕ ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਮੈਂ ਇਸ ਘਰ ਨੂੰ ਸ਼ਿਫਟ ਕਰ ਰਿਹਾ ਹਾਂ ਕਿਉਂਕਿ ਇਹ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ‘ਤੇ ਆ ਰਿਹਾ ਸੀ। ਮੈਨੂੰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਮੈਂ ਕੋਈ ਹੋਰ ਘਰ ਨਹੀਂ ਬਣਾਉਣਾ ਚਾਹੁੰਦਾ ਸੀ। ਇਸ ਨੂੰ ਬਣਾਉਣ ਲਈ ਮੈਂ ਲਗਭਗ 1.5 ਕਰੋੜ ਰੁਪਏ ਖਰਚ ਕੀਤੇ ਹਨ। ਹੁਣ ਇਸ ਨੂੰ 250 ਫੁੱਟ ਅੱਗੇ ਵਧਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: