ਲੰਦਨ ਦੇ ਮੈਡਮ ਤੁਸਾਦ ਮਿਊਜ਼ੀਅਮ ਦੀ ਤਰਜ ‘ਤੇ ਗੁਰੂ ਰਾਮਦਾਸਜੀ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਪ੍ਰਤਾਪ ਸੈਲੇਬ੍ਰਿਟੀ ਵੈਕਸ ਮਿਊਜ਼ੀਅਮ ਦੀ ਸ਼ੁਰੂਆਤ ਹੋਈ ਹੈ। ਜਿਸ ਨੂੰ ਦੇਸ਼-ਵਿਦੇਸ਼ ਦੀ 30 ਮਸ਼ਹੂਰ ਹਸਤੀਆਂ ਦੇ ਬੁੱਤ ਨਾਲ ਸਜਾਇਆ ਗਿਆ ਹੈ।
ਮਿਊਜ਼ੀਅਮ ਰੋਜ਼ਾਨਾ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਰਹੇਗਾ। ਇਸ ਮਿਊਜ਼ੀਅਮ ਵਿੱਚ ਵੱਖ-ਵੱਖ ਖੇਤਰਾਂ ਦੀਆਂ ਹਸਪਤੀਆਂ ਦੇ ਬੁੱਤ ਵਿਜ਼ੀਟਰਸ ਨੂੰ ਆਕਰਸ਼ਿਤ ਕਰਦੀ ਹੈ। ਵੈਕਸ ਮਿਊਜ਼ੀਅਮ ਦੇ ਡਾਇਰੈਕਟਰ ਪ੍ਰਤਾਪ ਬਿਸ਼ਨੋਈ ਮੁਤਾਬਕ ਉਦੇਪੁਰ ਅਤੇ ਜੈਪੁਰ ਵੈਕਸ ਮਿਊਜ਼ੀਅਮ ਦੀ ਅਪਾਰ ਸਫਲਤਾ ਮਗਰੋਂ ਪੰਜਾਬ ਦਾ ਪਹਿਲਾ ਮਿਊਜ਼ੀਅਮ ਅੰਮ੍ਰਿਤਸਰ ਵਿੱਚ ਖੋਲ੍ਹਿਆ ਗਿਆ ਹੈ।
ਦੇਸ਼-ਵਿਦੇਸ਼ ਦੇ ਮਸ਼ਹੂਰ ਆਜ਼ਾਦੀ ਘੁਲਾਟੀਏ, ਕਲਾ, ਖੇਡ, ਸਿਆਸੀ, ਮਨੋਰੰਜਨ, ਕਾਨੂੰਨੀ ਸ਼ਖਸੀਅਤ ਦੇ ਨਾਲ ਪੰਜਾਬ ਦੇ ਗੌਰਵਸ਼ਾਲੀ ਤੇ ਖੁਸ਼ਹਾਲ ਇਤਿਹਾਸ ਦੇ ਮਹਾਪੁਰਖਾਂ ਜਿਨ੍ਹਾਂ ਵਿੱਚ ਹੈਰੀ ਪੋਟਰ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਵਿਵੇਕਾਨੰਦ, ਸਾਨੀਆ ਨੇਹਵਾਲ, ਮਾਈਕਲ ਜੈਕਸਨ, ਬਰੂਸ ਵਿਲਜ਼ ਆਦਿ ਕਈ ਮਸ਼ਹੂਰ ਹਸਤੀਆਂ ਨੂੰ ਥਾਂ ਦਿੱਤੀ ਗਈ ਹੈ, ਜਿਨ੍ਹਾਂ ਨੇ ਆਪਣੇ ਕੰਮ ਦਮ ‘ਤੇ ਦੁਨੀਆ ਵਿੱਚ ਵੱਖਰੀ ਥਾਂ ਬਣਾਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ, CM ਕੇਜਰੀਵਾਲ ਨੂੰ CBI ਦਾ ਸੰਮਨ, ਸ਼ਰਾਬ ਨੀਤੀ ਮਾਮਲੇ ‘ਚ ਹੋਵੇਗੀ ਪੁੱਛਗਿੱਛ
ਇਸ ਦੇ ਨਾਲ ਹੀ ਇੱਕ 9ਡੀ ਸਿਨੇਮਾ ਹੈ ਜਿੱਥੇ ਮਹਿਮਾਨਾਂ ਨੂੰ ਇੱਕ ਵੱਖਰੀ ਰੋਮਾਂਚਕ ਯਾਤਰਾ ਅਤੇ ਸ਼ੀਸ਼ੇ ਦੀ ਮੇਜ਼ ‘ਤੇ ਲਿਜਾਇਆ ਜਾਵੇਗਾ ਜੋ ਆਪਣੇ ਆਪ ਵਿੱਚ ਇੱਕ ਮਨੋਰੰਜਨ ਦਾ ਘਰ ਹੈ। ਅਜਾਇਬ ਘਰ ਦੀ ਐਂਟਰੀ ਟਿਕਟ 150 ਰੁਪਏ ਅਤੇ ਕੰਬੋ ਟਿਕਟ 300 ਰੁਪਏ ਹੈ। ਡਾਇਰੈਕਟਰ ਪ੍ਰਤਾਪ ਬਿਸ਼ਨੋਈ ਨੇ ਦੱਸਿਆ ਕਿ ਅਜਾਇਬ ਘਰ ਦੇ ਉਦਘਾਟਨ ਦੇ ਨਾਲ-ਨਾਲ ਦਰਸ਼ਕਾਂ ਦੇ ਮਨੋਰੰਜਨ ਦੇ ਮਕਸਦ ਨਾਲ ਜਲਦੀ ਹੀ ਵੱਖ-ਵੱਖ ਗਤੀਵਿਧੀਆਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਮਿਊਜ਼ੀਅਮ ਦਾ ਉਦਘਾਟਨ ਮੁੱਖ ਮਹਿਮਾਨ ਵਿਧਾਇਕ ਡਾ: ਅਜੈ ਗੁਪਤਾ, ਵਿਧਾਇਕ ਜੀਵਨ ਜੋਤ ਕੌਰ ਅਤੇ ਸੀ.ਏ ਸਤਿੰਦਰ ਸਾਹੂ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਇਸ ਮੌਕੇ ਕੌਂਸਲਰ ਜਰਨੈਲ ਸਿੰਘ ਤੋਤ ਅਤੇ ਸ਼ਹਿਰ ਦੇ ਕਈ ਪਤਵੰਤੇ ਵੀ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: