ਮੋਹਾਲੀ : ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਅਧਿਆਪਕਾਂ ਅੱਗੇ ਆਖਿਰਕਾਰ ਪੰਜਾਬ ਸਰਕਾਰ ਝੁਕ ਗਈ। ਸੂਬਾ ਸਰਕਾਰ ਵੱਲੋਂ 8393 ਕੱਚੇ ਅਧਿਆਪਕਾਂ ਨੂੰ ਵਿਭਾਗੀ ਪੋਸਟਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਜਿਵੇਂ ਹੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਮੋਹਾਲੀ ਪੰਜਾਬ ਸਕੂਲ ਸਿੱਖਿਆ ਭਵਨ ਦੀ ਛੱਤ ‘ਤੇ ਪਿਛਲੇ 85 ਦਿਨਾਂ ਤੋਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਬੈਠੇ ਹੋਏ 3 ਅਧਿਆਪਕ ਹੇਠਾਂ ਉਤਰੇ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਵੱਲੋਂ 70 ਫੀਸਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ ਤੇ ਬਾਕੀ 5 ਹਜ਼ਾਰ ਅਧਿਆਪਕਾਂ ਨੂੰ ਸਥਾਈ ਨੌਕਰੀ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ। 85 ਦਿਨਾਂ ਤੋਂ ਬਾਅਦ ਪੀ. ਐੱਸ. ਈ. ਬੀ. ਦੀ ਛੱਤ ਤੋਂ ਹੇਠਾਂ ਉਤਰੇ ਟੀਚਰ ਪਰਿਵਾਰ ਨੂੰ ਮਿਲ ਕੇ ਭਾਵੁਕ ਹੋ ਗਏ।
ਦੱਸ ਦੇਈਏ ਕਿ 6 ਅਧਿਆਪਕ ਪੰਜਾਬ ਸਿੱਖਿਆ ਭਵਨ ਦੀ ਛੱਤ ‘ਤੇ ਚੜ੍ਹੇ ਸਨ ਜਿਨ੍ਹਾਂ ਵਿਚੋਂ 3 ਦੀ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹੇਠਾਂ ਉਤਾਰ ਲਿਆ ਗਿਆ ਸੀ ਤੇ ਰਾਜਾ ਔਲਖ, ਬਲਵੰਤ ਸਿੰਘ ਪਟਿਆਲਾ ਅਤੇ ਕੁਲਵਿੰਦਰ ਸਿੰਘ ਨਾੜੂ ਅਜੇ ਵੀ ਸਿੱਖਿਆ ਬੋਰਡ ਦੀ ਛੱਤ ‘ਤੇ ਹੀ ਡਟੇ ਹੋਏ ਸਨ ਜਿਨ੍ਹਾਂ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੇਠਾਂ ਉਤਾਰ ਲਿਆ ਗਿਆ ਹੈ ਪਰ ਨਾਲ ਹੀ ਅਧਿਆਪਕਾਂ ਦਾ ਕਹਿਣਾ ਹੈ ਕਿ 13000 ਹੋਰ ਕੱਚੇ ਅਧਿਆਪਕ ਹਨ ਜਦੋਂ ਤੱਕ ਉਨ੍ਹਾਂ ਨੂੰ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਵੱਲੋਂ ਧਰਨਾ ਜਾਰੀ ਰਹੇਗਾ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਇੰਚਾਰਜ ਕੀਤਾ ਗਿਆ ਨਿਯੁਕਤ