ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ 2 ਹੋਰ ਸਰਟੀਫਿਕੇਟ ਰੱਦ ਕੀਤੇ ਗਏ ਹਨ। ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ-ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਸਰਟੀਫਿਕੇਟ ਕੈਂਸਲ ਕਰਨ ਤੇ ਜ਼ਬਤ ਕਰਨ ਦੇ ਹੁਕਮ ਦਿੱਤੇ। ਅਨੁਸੂਚਿਤ ਜਾਤੀ ਦੇ ਫਰਜ਼ੀ ਸਰਟੀਫਿਕੇਟ ਧਾਰਕਾਂ ਦੀ ਪਛਾਣ ਬਲਵਿੰਦਰ ਕੁਮਾਰ ਪੁੱਤਰ ਚਮਨ ਲਾਲ ਵਾਸੀ ਮਮਦੋਟ, ਫਿਰੋਜ਼ਪੁਰ ਤੇ ਜਸਬੀਰ ਕੌਰ ਪੁੱਤਰੀ ਕੇਹਰ ਸਿੰਘ, ਹਿੰਦੀ ਅਧਿਆਪਕਾ ਸਰਕਾਰੀ ਮਿਡਲ ਸਕੂਲ ਜੰਡਪੁਰ, ਐੱਸਏਐੱਸ ਨਗਰ ਵਜੋਂ ਹੋਈ।
ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਉਕਤ ਦੋਵੇਂ ਫਰਜ਼ੀ ਸਰਟੀਫਿਕੇਟ ਸੂਬਾ ਪੱਧਰੀ ਕਮੇਟੀ ਦੀ ਜਾਂਚ ਵਿਚ ਨਕਲੀ ਨਿਕਲੇ ਜਿਸ ਦੇ ਬਾਅਦ ਕਮੇਟੀ ਵੱਲੋਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ।
ਜਸਵੀਰ ਸਿੰਘ ਪਮਾਲੀ ਮੈਂਬਰ ਕੋਰ ਕਮੇਟੀ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ, ਪਿੰਡ ਪਮਾਲੀ, ਲੁਧਿਆਣਾ ਵੱਲੋਂ ਪੰਜਾਬ ਸੂਬਾ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਵਿਚ ਬਲਵਿੰਦਰ ਕੁਮਾਰ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਫਰਜ਼ੀ ਦੱਸਿਆ ਗਿਆ। ਇਸ ਆਧਾਰ ‘ਤੇ ਬਲਵਿੰਦਰ ਕੁਮਾਰ ਨੇ ਖੇਤੀ ਦੀ ਡਿਗਰੀ ਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਆਫ ਵੈਟਰਨਰੀ ਸਾਇੰਸਿਜ਼ ਲੁਧਿਆਣਾ ਵਿਚ ਨੌਕਰੀ ਹਾਸਲ ਕੀਤੀ
ਬਲਵੀਰ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਆਲਮਪੁਰ ਪਟਿਆਲਾ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਾਈ ਸੀ। ਇਸ ਵਿਚ ਐੱਸਏਐੱਸ ਨਗਰ ਦੇ ਪਿੰਡ ਜੰਡਪੁਰ ਦੇ ਸਰਕਾਰੀ ਮਿਡਲ ਸਕੂਲ ਦੀ ਹਿੰਦੀ ਅਧਿਆਪਕਾ ਜਸਵੀਰ ਕੌਰ ਨੇ ਜੱਟ ਸਿੱਖ ਜਾਤੀ ਸਬੰਧੀ ਹੋਣ ਦੇ ਬਾਵਜੂਦ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਵਾਇਆ।
ਸ਼ਿਕਾਇਤਾਂ ਦੀ ਜਾਂਚ ਵਿਭਾਗ ਨੂੰ ਸੌਂਪੀ ਗਈ ਫਿਰ ਵਿਜੀਲੈਂਸ ਸੈੱਲ ਦੀ ਰਿਪੋਰਟ ‘ਤੇ ਬਲਵਿੰਦਰ ਕੁਮਾਰ ਤੇ ਜਸਵੀਰ ਕੌਰ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਫਰਜ਼ੀ ਹੋਣ ਦੀ ਪੁਸ਼ਟੀ ਕੀਤੀ। ਇਸ ਦੇ ਬਾਅਦ ਦੋਵੇਂ ਸਰਟੀਫਿਕੇਟ ਰੱਦ ਕਰਨ ਦਾ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ : ਚੰਗੇ ਭਵਿੱਖ ਲਈ ਦੁਬਈ ਗਿਆ ਨੌਜਵਾਨ ਭੇਦਭਰੇ ਹਾਲਾਤਾਂ ‘ਚ ਹੋਇਆ ਲਾਪਤਾ, ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਨੇ ਫਿਰੋਜ਼ਪੁਰ ਦੇ ਡੀਸੀ ਨੂੰ ਚਿੱਠੀ ਲਿਖ ਕੇ ਬਲਵਿੰਦਰ ਕੁਮਾਰ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਨੰਬਰ 471 ਤਰੀਕ 14 ਜਨਵਰੀ 1993 ਤੇ ਐੱਸਏਐੱਸ ਨਗਰ ਦੇ ਡੀਸੀ ਨੂੰ ਜਸਵੀਰ ਕੌਰ ਦੇ ਅਨੁਸੂਚਿਤ ਜਾਤੀ ਸਰੀਫਿਕੇਟ ਨੰਬਰ 151 ਤਰੀਕ 20 ਜੁਲਾਈ 1990 ਨੂੰ ਜ਼ਬਤ ਕਰਨ ਲਈ ਕਿਹਾ।
ਵੀਡੀਓ ਲਈ ਕਲਿੱਕ ਕਰੋ -: