ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਲੋਕ ਹਿੱਤ ਫੈਸਲੇ ਕੀਤੇ ਜਾ ਰਹੇ ਹਨ। ਇਸ ਤਹਿਤ ਕਈ ਵੱਡੇ ਐਲਾਨ ਪੰਜਾਬ ਦੇ ਲੋਕਾਂ ਲਈ ਕੀਤੇ ਗਏ ਹਨ। ਇਸੇ ਤਹਿਤ ਇਕ ਅਹਿਮ ਐਲਾਨ ਅੱਜ ਸੂਬਾ ਸਰਕਾਰ ਵੱਲੋਂ ਕੀਤਾ ਗਿਆ। ਇਸ ਦੀ ਜਾਣਕਾਰੀ ਮੁੱਖ ਮੰਤਰੀ ਵੱਲੋਂ ਟਵੀਟ ਕਰਕੇ ਦਿੱਤੀ ਗਈ।
ਟਵੀਟ ਕਰਦਿਆਂ CM ਮਾਨ ਨੇ ਲਿਖਿਆ-ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਹੋਰ ਉਪਰਾਲਾ ਕੀਤਾ ਹੈ…ਬੱਚਿਆਂ ਨੂੰ ਕਾਨੂੰਨ ਸਬੰਧੀ ਤੇ ਉਹਨਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਸੰਬੰਧੀ ਜਾਗਰੂਕ ਕਰਨ ਲਈ ‘ਸਟੂਡੈਂਟ ਪੁਲਿਸ ਕੈਡਿਟ ਸਕੀਮ’ ਦੀ ਸ਼ੁਰੂਆਤ ਕੀਤੀ…
ਪਹਿਲੇ ਚਰਣ ‘ਚ 280 ਸਕੂਲਾਂ ਦੇ 11,200 ਵਿਦਿਆਰਥੀਆਂ ਨੂੰ ਇਸ ਸਕੀਮ ਲਈ ਚੁਣਿਆ ਗਿਆ ਹੈ…ਜਿਸ ਤਹਿਤ ਵੱਖ ਵੱਖ ਵਿਸ਼ਿਆਂ ‘ਤੇ ਕਲਾਸਾਂ ਤੋਂ ਇਲਾਵਾ ਆਊਟਡੋਰ ਐਕਟੀਵਿਟੀ ਵੀ ਕਰਾਈ ਜਾਵੇਗੀ…
ਮੈਂਨੂੰ ਉਮੀਦ ਹੈ ਕਿ ਇਹ ਸਕੀਮ ਬੱਚਿਆਂ ਨੂੰ ਦੇਸ਼ ਦਾ ਬਿਹਤਰ ਨਾਗਰਿਕ ਬਣਾਉਣ ‘ਚ ਮੀਲ ਦਾ ਪੱਥਰ ਸਾਬਿਤ ਹੋਵੇਗੀ..
ਵੀਡੀਓ ਲਈ ਕਲਿੱਕ ਕਰੋ -: