ਪੰਜਾਬ ਵਿਚ ਅੱਤਵਾਦੀਆਂ ਤੇ ਗੈਂਗਸਟਰਾਂ ਦੀਆਂ ਵਧਦੀਆਂ ਵਾਰਦਾਤਾਂ ਨੂੰ ਰੋਕਣ ਤੇ ਉਨ੍ਹਾਂ ਦੇ ਨਾਲ ਹੋਣ ਵਾਲੇ ਐਨਕਾਊਂਟਰ ਦਾ ਸਖਤ ਮੁਕਾਬਲਾ ਕਰਨ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਅਧਿਕਾਰੀ ਤੇ ਮੁਲਾਜ਼ਮਾਂ ਨੂੰ ਹੁਣ NSG ਤੇ ਐੱਸਪੀਜੀ ਦੀ ਤਰਜ ‘ਤੇ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ। ਫੋਰਸ ਦੇ ਮੈਂਬਰਾਂ ਨੂੰ ਨਵੀਂ ਤਕਨੀਕ ਸਿਖਾਉਂਦੇ ਹੋਏ ਅਤਿ ਆਧੁਨਿਕ ਹਥਿਆਰਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
ਪੰਜਾਬ ਸਰਕਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਮਿਲ ਗਈ ਹੈ। ਹਰੇਕ ਜ਼ਿਲ੍ਹੇ ਵਿਚ ਪਹਿਲੇ ਪੜਾਅ ਵਿਚ 35 ਤੋਂ 55 ਗਰੁੱਪ ਦੇ ਨੌਜਵਾਨ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਕੇਂਦਰ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ। ਬਤੌਰ ਰਿਜ਼ਰਵ ਪੁਲਿਸ ਪਹਿਲੇ ਪੜਾਅ ਵਿਚ ਮੋਹਾਲੀ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਫਿਰੋਜ਼ਪੁਰ, ਗੁਰਦਾਸਪੁਰ ਸ਼ਾਮਲ ਕੀਤੇ ਗਏ ਹਨ।ਇਸ ਤੋਂ ਬਾਅਦ ਹੋਰ ਜ਼ਿਲ੍ਹਿਆਂ ਵਿਚ ਵੀ ਸਬੰਧਤ ਫੋਰਸ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਘਰਵਾਲਿਆਂ ਨੇ ਪਾਕਿਸਤਾਨੀ ਲੜਕੇ ਨਾਲ ਕਰਵਾ ਦਿੱਤਾ ਵਿਆਹ, ਭੋਪਾਲ ਪਹੁੰਚੀ ਕਸ਼ਮੀਰੀ ਲੜਕੀ
ਗੁਪਤ ਸੂਚਨਾ ‘ਤੇ ਅੱਤਵਾਦੀਆਂ ਤੇ ਗੈਂਗਸਟਰਾਂ ਨੂੰ ਫੜਨ ਦੌਰਾਨ ਉਨ੍ਹਾਂ ਵੱਲੋਂ ਅਤਿ ਆਧੁਨਿਕ ਵਿਦੇਸ਼ੀ ਹਥਿਆਰਾਂ ਦਾ ਇਸਤੇਮਾਲ ਕੀਤੇ ਜਾਣ ਦੇ ਬਾਅਦ ਏਜੀਟੀਐੱਫ ਨੂੰ ਖਾਸ ਟ੍ਰੇਨਿੰਗ ਤੇ ਹਥਿਆਰ ਦਿੱਤੇ ਜਾਣ ਦੀ ਲੋੜ ਸਾਹਮਣੇ ਆਈ ਸੀ। ਹੁਣ ਇਨ੍ਹਾਂ ਨੂੰ ਏਕੇ-47 ਤੇ ਏਕੇ 94 ਵਰਗੇ ਆਧੁਨਿਕ ਹਥਿਆਰ ਮਿਲਣਗੇ। ਫੋਰਸ ਨੂੰ ਹਰੇਕ ਜ਼ਿਲ੍ਹੇ ਵਿਚ ਬੁਲੇਟ ਪਰੂਫ ਵਾਹਨ ਵੀ ਮਿਲਣਗੇ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸ ਲਈ ਫੰਡ ਵੀ ਜਾਰੀ ਕੀਤੇ ਹਨ।
ਪੰਜਾਬ ਸਰਕਾਰ ਨੇ ਫੋਰਸ ਦੇ ਮੈਂਬਰਾਂ ਲਈ ਬੁਲੇਟ ਪਰੂਫ ਜੈਕੇਟ ਪਹਿਨਣਾ ਜ਼ਰੂਰੀ ਕਰ ਦਿੱਤਾ ਹੈ। ਖਾਸ ਕਰਕੇ ਮੁਕਾਬਲੇ ਦੌਰਾਨ ਇਹ ਜੈਕੇਟ ਪਹਿਨਣਾ ਜ਼ਰੂਰੀ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: