ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਨੇ ਪੁਲਿਸ ਵਿਭਾਗ ਵਿਚ ਟਰਾਂਸਫਰਾਂ ਤੋਂ ਬਾਅਦ ਹੁਣ ਵਿਜੀਲੈਂਸ ਬਿਊਰੋ ਵਿਚ ਵੀ ਫੇਰਬਦਲ ਕੀਤਾ ਹੈ। ਪੰਜਾਬ ਦੇ ਵਿਜੀਲੈਂਸ ਬਿਊਰੋ ਦੇ ਅਸਿਸਟੈਂਟ ਇੰਸਪੈਕਟਰ ਜਨਰਲ ਅਤੇ ਅੰਮ੍ਰਿਤਸਰ ਰੇਂਜ ਦੇ SSP ਨੂੰ ਵੀ ਬਦਲ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਜੋ ਦੋ ਨਾਂ ਦਿੱਤੇ ਹਨ ਉਨ੍ਹਾਂ ਨੂੰ ਇਨ੍ਹਾਂ ਅਹੁਦਿਆਂ ਦਾ ਕਾਰਜਭਾਰ ਸੌਂਪਿਆ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ AIG ਵਿਜੀਲੈਂਸ ਬਿਊਰੋ ਫਲਾਇੰਗ ਸਕਵਾਇਡ ਆਸ਼ੀਸ਼ ਕਪੂਰ ਦੀ ਜਗ੍ਹਾ ਹੁਣ ਕੰਵਲਦੀਪ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਕੰਵਲਦੀਪ ਸਿੰਘ ਫਿਲਹਾਲ ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ ਹਨ ਤੇ AIG ਵਿਜੀਲੈਂਸ ਬਿਊਰੋ ਫਲਾਇੰਗ ਸਕਵਾਇਡ ਦਾ ਇਹ ਵਧੀਕ ਕਾਰਜਕਾਰ ਸੰਭਾਲਣਗੇ। ਇਸੇ ਤਰ੍ਹਾਂ ਐੱਸਐੱਸਪੀ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦਲਜਿੰਦਰ ਸਿੰਘ ਢਿੱਲੋਂ ਨੂੰ ਹੁਣ ਪਰਮਪਾਲ ਸਿੰਘ ਦੀ ਜਗ੍ਹਾ ਅੰਮ੍ਰਿਤਸਰ ਵਿਜੀਲੈਂਸ ਰੇਂਜ ਦਾ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਵੀ ਇਸ ਅਹੁਦੇ ਦਾ ਵਾਧੂ ਭਾਰ ਸੌਂਪਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿਚ ਵੀ ਵੱਡਾ ਫੇਰ ਬਦਲ ਕੀਤਾ ਗਿਆ ਹੈ। ਇਸ ਤਹਿਤ 13 ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਸਣੇ 6 ਜ਼ਿਲ੍ਹਿਆਂ ਦੇ ਡੀ. ਸੀ. ਬਦਲੇ ਗਏ ਹਨ। ਇਸ ਤੋਂ ਇਲਾਵਾ 11 ਆਈਏਐੱਸ. ਅਫਸਰਾਂ ਨੂੰ ਵੀ ਟਰਾਂਸਫਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ‘CM ਮਾਨ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ‘ਬਰਥ ਡੇ’ ‘ਤੇ ਭੇਜੇ ਜਾਣਗੇ ਵਧਾਈ ਕਾਰਡ’ : DGP ਭਾਵੜਾ
ਇਸ ਵਿਚ ਮਾਨਸਾ ਦੇ DC ਮੋਹਿੰਦਰਪਾਲ ਨੂੰ ਗ੍ਰਹਿ ਵਿਭਾਗ ਦਾ ਸਪੈਸ਼ਲ ਸੈਕ੍ਰੇਟਰੀ ਲਗਾਇਆ ਗਿਆ ਹੈ। ਸੰਗਰੂਰ ਦੇ ਡੀਸੀ ਰਾਮਵੀਰ ਨੂੰ ਰੋਜ਼ਗਾਰ ਦਾ ਡਾਇਰੈਕਟਰ ਜਨਰਲ, ਮੋਗਾ ਦੇ ਡੀਸੀ ਹਰੀਸ਼ ਨਾਇਰ ਨੂੰ ਕੁਮਾਰ ਸੌਰਭ ਰਾਜ ਦੀ ਜਗ੍ਹਾ ਬਰਨਾਲਾ ਦਾ ਡੀ. ਸੀ., ਕੁਮਾਰ ਅਮਿਤ ਨੂੰ ਸੀਐੱਮ ਦੈ ਸਪੈਸ਼ਲ ਪ੍ਰਿੰਸੀਪਲ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। ਬਰਨਾਲਾ ਦੇ ਡੀਸੀ ਕੁਮਾਰ ਸੌਰਭ ਰਾਜ ਨੂੰ ਟੈਕਨੀਕਲ ਐਜੂਕੇਸ਼ਨ ਦਾ ਡਾਇਰੈਕਟਰ ਲਗਾਇਆ ਗਿਆ ਹੈ।