ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਲ੍ਹਾ ਤੋਂ ਵੀਆਈਪੀ ਕਲਚਰ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਜੇਲ੍ਹਾਂ ਤੋਂ ਮੋਬਾਈਲ ਬਰਾਮਦ ਹੋਣ ‘ਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਕਿਉਂਕਿ CM ਮਾਨ ਦਾ ਮੰਨਣਾ ਹੈ ਕਿ ਡਰੱਗਜ਼ ਤੇ ਗੈਂਗਸਟਰਾਂ ਦਾ ਨੈਟਵਰਕ ਜੇਲ੍ਹਾਂ ਤੋਂ ਹੀ ਚੱਲਦਾ ਹੈ।
ਇਸੇ ਲਈ ਗੈਂਗਸਟਰਾਂ ਨੂੰ ਤੋੜਨ ਲਈ ਸਰਕਾਰ ਵੱਡੀ ਪਹਿਲ ਕਰ ਰਹੀ ਹੈ। ਜੇਲ੍ਹਾਂ ਵਿਚ ਖੁਫੀਆ ਕੈਮਰੇ ਲਗਾਏ ਜਾ ਰਹੇ ਹਨ ਤੇ ਅਗਲੇ 6 ਮਹੀਨਿਆਂ ‘ਚ ਜੇਲ੍ਹਾਂ ਦੀ ਸੁਰੱਖਿਆ ਵਿਵਸਥਾ ਵਿਚ ਸੁਧਾਰ ਦਿਖੇਗਾ। ਇਹ ਗੱਲ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੁਧਿਆਣਾ ਵਿਚ ਸ਼ਹੀਦ ਸੁਖਦੇਵ ਦੇ ਜਨਮ ਦਿਨ ਉਤੇ ਉਨ੍ਹਾਂ ਦੇ ਨੌਘਰਾ ਸਥਿਤ ਰਿਹਾਇਸ਼ ‘ਤੇ ਕਹੀ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੇਲ੍ਹਾਂ ਦੀ ਸੁਰੱਖਿਆ ਨੂੰ ਵਧਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਰੋਜ਼ਾਨਾ ਚੈਕਿੰਗ ਕਰ ਰਹੀ ਹੈ। ਹੁਣ ਤੱਕ 750 ਫੋਨ ਸੂਬੇ ਦੀਆਂ ਜੇਲ੍ਹਾਂ ਤੋਂ ਫੜੇ ਜਾ ਚੁੱਕੇ ਹਨ। ਪਿਛਲੀ ਸਰਕਾਰ ਨੇ ਜੇਲ੍ਹਾਂ ਦਾ ਸਿਸਟਮ ਬਹੁਤ ਖਰਾਬ ਕੀਤਾ ਹੋਇਆ ਸੀ। ਕੋਈ ਸੁਰੱਖਿਆ ਨਹੀਂ, ਬੈਰਕਾਂ ਵਿਚ ਸਿੱਧਾ ਮੋਬਾਈਲ ਦੇ ਪੈਕੇਟ ਆ ਕੇ ਡਿੱਗਦੇ ਸਨ। ਗੈਂਗਸਟਰ ਜੇਲ੍ਹਾਂ ਤੋਂ ਫੋਨ ਚਲਾਉਂਦੇ ਸਨ। ਜੇਲ੍ਹਾਂ ਵਿਚ ਗੈਂਗਸਟਰਾਂ ਦੀ ਜ਼ਿੰਦਗੀ ਫਾਰਮ ਹਾਊਸ ਵਾਲੀ ਸੀ ਪਰ ਹੁਣ ਜੇਲ੍ਹ ਦਾ ਮਤਲਬ ਜੇਲ੍ਹ ਹੋਵੇਗਾ। ਕਾਨੂੰਨ ਮੁਤਾਬਕ ਹੀ ਸਾਰੇ ਕੰਮ ਜੇਲ੍ਹ ਵਿਚ ਹੋਣਗੇ।
ਕੈਬਨਿਟ ਮੰਤਰੀ ਬੈਂਸ ਨੇ ਦੱਸਿਆ ਕਿ ਸਰਕਾਰ ਦੀ ਪੂਰੀ ਤਿਆਰੀ ਚੱਲ ਰਹੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਹਾਈ ਸਕਿਓਰਿਟੀ ਡੈੱਥ ਸੇਲ ਜਾਮ ਕੀਤਾ ਜਾਵੇ। ਜੇਲ੍ਹ ਅੰਦਰ ਕਿਸੇ ਕੰਪਨੀ ਦੇ ਟਾਵਰ ਦੇ ਸਿਗਨਲ ਨਹੀਂ ਆਉਣਗੇ। ਜੇਲ੍ਹ ਵਿਚ ਦਾਖਲ ਹੁੰਦੇ ਹੀ ਫੋਨ ਦੇ ਸਿਗਨਲ ਖਤਮ ਹੋ ਜਾਣਗੇ। ਇਸ ਮਾਮਲੇ ਵਿਚ ਸੁਰੱਖਿਆ ਮੰਤਰਾਲੇ ਦੀ ਵੀ ਇਜਾਜ਼ਤ ਮਿਲਣ ਵਾਲੀ ਹੈ ਜਿਵੇਂ ਹੀ ਕੰਮ ਪੂਰਾ ਹੁੰਦਾ ਹੈ ਤਾਂ ਪੰਜਾਬ ਦੀਆਂ ਜੇਲ੍ਹਾਂ ਵਿਚ ਜੈਮਰ ਲਗਵਾ ਦਿੱਤੇ ਜਾਣਗੇ। ਜੇਲ੍ਹਾਂ ਵਿਚ ਕੈਮਰੇ ਵੀ ਲਗਵਾਏ ਜਾ ਰਹੇ ਹਨ ਤਾਂ ਕਿ ਹਰ ਥਾਂ ‘ਤੇ ਨਜਰ ਰੱਖੀ ਜਾ ਸਕੇ।
ਇਹ ਵੀ ਪੜ੍ਹੋ : ਹਰਜੋਤ ਬੈਂਸ ਦਾ ਵੱਡਾ ਬਿਆਨ, ਕਿਹਾ- “ਪੰਜਾਬ ‘ਚ ਨਸ਼ੇ ਲਈ ਅਮਿਤ ਸ਼ਾਹ ਤੇ BSF ਜ਼ਿੰਮੇਵਾਰ !”
ਬੈਂਸ ਨੇ ਕਿਹਾ ਕਿ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸ਼ਹੀਦ ਸੁਖਦੇਵ, ਭਗਤ ਸਿੰਘ ਤੇ ਰਾਜਗੁਰੂ ਦੇ ਦੋਸਤ ਸਨ। ਤਿੰਨਾਂ ਦੇ ਦਿਲ ਇੱਕ ਸਨ। ਦੇਸ਼ ਦੀ ਆਜ਼ਾਦੀ ਲਈ ਤਿੰਨਾਂ ਦਾ ਬਲਿਦਾਨ ਇਕ ਬਰਾਬਰ ਹੈ। ਇਸ ਮੌਕੇ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਤੱਕ ਦੇ ਸਭ ਤੋਂ ਈਮਾਨਦਾਰ ਮੁੱਖ ਮੰਤਰੀ ਹਨ। ਅਗਲੇ ਸਾਲ ਜਦੋਂ ਲੁਧਿਆਣਾ ਵਿਚ ਆਪ ਪਾਰਟੀ ਦਾ ਕੋਈ ਵੀ ਮੰਤਰੀ ਆਏਗਾ ਤਾਂ ਉਹ ਆਪਣੇ ਕੰਮਾਂ ਦੇ ਫੁੱਲ ਸ਼ਹੀਦਾਂ ਨੂੰ ਅਰਪਣ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: