ਬੀਤੀ ਰਾਤ ਗੜ੍ਹਸ਼ੰਕਰ ਦੇ ਵਿਧਾਇਕ ਦੀ ਗੱਡੀ ‘ਤੇ ਹਮਲਾ ਕਰਨ ਵਾਲੇ ਗਿਰੋਹ ਦੇ ਇੱਕ ਵਿਅਕਤੀ ਨੂੰ ਇੱਕ ਗੱਡੀ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ‘ਚ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਐੱਸ. ਪੀ. ਡੀ. ਹੁਸ਼ਿਆਰਪੁਰ ਨੇ ਦੱਸਿਆ ਕਿ ਸ਼੍ਰੀ ਕੁਲਵੰਤ ਹੀਰ ਪੀ.ਪੀ.ਐਸ. ਐਸ.ਐਸ.ਪੀ. ਸਾਹਿਬ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦਸ਼ਾਂ ਅੰਨੁਸਾਰ ਜੁਰਮਾਂ ਨਾਲ ਨਜਿੱਠਣ ਲਈ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਉਸ ਮੁਹਿੰਮ ਤਹਿਤ ਸ੍ਰੀ ਮਨਦੀਪ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਤਫ਼ਤੀਸ਼, ਸ਼੍ਰੀ ਸਰਬਜੀਤ ਸਿੰਘ ਰਾਏ ਪੀ.ਪੀ.ਐਸ. (ਤਫਤੀਸ਼) ਅਤੇ ਸ਼੍ਰੀ ਨਰਿੰਦਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਸੁਪਰਵੀਜ਼ਨ ਅਧੀਨ ਸ਼੍ਰੀ ਰਾਜੀਵ ਕੁਮਾਰ ਇੰਨ. ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਹਦਾਇਤ ਅਨੁਸਾਰ ਏ.ਐਸ.ਆਈ. ਰਸ਼ਪਾਲ ਸਿੰਘ ਨੂੰ ਇਤਲਾਹ ਮਿਲੀ ਕਿ ਸ੍ਰੀ ਜੈ ਕਿਸ਼ਨ ਸਿੰਘ ਰੋੜੀ ਵਿਧਾਇਕ ਵਿਧਾਨ ਸਭਾ ਹਲਕਾ ਗੜਸ਼ੰਕਰ ਆਪਣੇ ਦੋਸਤਾਂ ਨਾਲ ਨਿੱਜੀ ਕਾਰ ਵਿੱਚ ਬੰਗਾ ਤੋਂ ਗੜਸ਼ੰਕਰ ਨੂੰ ਆ ਰਹੇ ਸੀ ਜਦੋਂ ਗੜਸ਼ੰਕਰ ਤੇ ਥੋੜ੍ਹਾ ਪਿੱਛੇ ਹੀ ਸੀ ਤਾ ਬੰਗਾ ਸਾਇਡ ‘ਤੇ ਉਹਨਾਂ ਦੇ ਪਿੱਛੇ ਇਕ ਕਾਰ ਨੰਬਰੀ CH -01-BB 7627 ਮਾਰਕਾ ETOIS ਰੰਗ ਚਿੱਟਾ ਆਈ ਜਿਸ ਵਿਚ 4 ਨੌਜਵਾਨ ਸਵਾਰ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਗੱਡੀ ਨੂੰ ਡਰਾਇਵਰ ਸਾਇਡ ਮਾਰ ਕੇ ਉਨ੍ਹਾਂ ‘ਤੇ ਹਥਿਆਰਾਂ ਨਾਲ ਲੁੱਟਣ ਦੀ ਨੀਅਤ ਨਾਲ ਹਮਲਾ ਕੀਤਾ ਜਿਸ ਨਾਲ ਕਾਰ ਦਾ ਅਗਲਾ ਸ਼ੀਸ਼ਾ ਅਤੇ ਡਰਾਇਵਰੀ ਸਾਇਡ ਵਾਲਾ ਸ਼ੀਸ਼ਾ ਡੇਮਜ਼ ਹੋ ਗਿਆ ਸੀ, ਜੋ ਆਪਣੀ ਜਾਨ ਬਚਾਕੇ ਥਾਣਾ ਗੜ੍ਹਸ਼ੰਕਰ ਪਹੁੰਚ ਕੇ ਸੂਚਿਤ ਕੀਤਾ।
ਇਸ ਤੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਤੁਰੰਤ ਹਰਕਤ ਵਿੱਚ ਆਏ ਅਤੇ ਇਸ ਸਬੰਧੀ ਨਾਲ-ਨਾਲ ਲੱਗਦੇ ਪਿੰਡਾਂ ਵਿੱਚ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾ ਕੇ ਸਰਚ ਉਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਇਹਨਾਂ ਦੋਸ਼ੀਆਂ ਵਲੋਂ ਚੰਡੀਗੜ੍ਹ ਰੋਡ ਪਿੰਡ ਬਗਵਾਈਂ ਦੇ ਨਜਦੀਕ ਵੀ ਇੱਕ ਕਾਰ ਨੰਬਰੀ PB 02-AQ-2151 ਟਾਟਾ ਸਫਾਰੀ ਜਿਸ ਨੂੰ ਦੀਪਕ ਕੁਮਾਰ ਪੁੱਤਰ ਬਲਵਿੰਦਰ ਸਿੰਘ ਵਾਸੀ ਰਾਜਧਾਨ ਥਾਣਾ ਟਾਡਾ ਚਲਾ ਰਿਹਾ ਸੀ ਦੇ ਅੱਗੇ ਇਕ ਮੋਟਰਸਾਈਕਲ ਨੰਬਰੀ PB 32 K 1757 ਮਾਰਕਾ ਪੈਸ਼ਨ ਪਰ ਸੁੱਟ ਕੇ ਦਾਤ ਮਾਰ ਕੇ ਲੁੱਟ ਦੀ ਨੀਅਤ ਨਾਲ ਰੁਕ ਕੇ ਲੁੱਟਣ ਦੀ ਕੋਸ਼ਿਸ਼ ਕਰਨ ਲਗੇ ਇਸ ਦੌਰਾਨ ਦੋਸ਼ੀਆਂ ਦੀ ਭਾਲ ਕਰਦੀ ਹੋਈ ਇੱਕ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ ਜੋ ਮੌਕੇ ‘ਤੇ ਪੁਲਿਸ ਪਾਰਟੀ ਨੂੰ ਦੇਖ ਕੇ ਦੋਸ਼ੀ ਖੇਤਾਂ ਵੱਲ ਨੂੰ ਭੱਜੇ ਇਸੇ ਦੌਰਾਨ ਇਕ ਦੋਸ਼ੀ ਨੇ ਪੁਲਿਸ ਪਾਰਟੀ ਜਿਸ ਵਿੱਚ ਸ਼ਾਮਿਲ PHG ਬਲਵੀਰ ਸਿੰਘ 26712 ਪਰ ਵੀ ਤੇਜ਼ ਹਥਿਆਰ ਨਾਲ ਹਮਲਾ ਕੀਤਾ ਜੋ ਉਸਨੂੰ ਡਿਊਟੀ ਲਈ ਤਕਸੀਮ ਹੋਈ ਰਾਈਫਲ ਦੀ ‘ਤੇ ਲੱਗਣ ਕਾਰਨ ਅੱਗੇ ਤੋਂ ਰਾਈਫਲ ਟੁੱਟ ਗਈ ਜਿਸ ਤੇ ਮੁਕੱਦਮਾ ਨੰਬਰ 190 ਮਿਤੀ 22-12-2021 ਅ:ਧ: 307,379-ਬੀ,353,186,427,511,34 ਭ:ਦ: ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਮੁਕੱਦਮਾ ਵਿੱਚ ਲੋੜੀਂਦੇ ਇੱਕ ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਸੀਚੇਵਾਲ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਨੂੰ ਸਰਚ ਦੌਰਾਨ ਬਣਾਈਆਂ ਪੁਲਿਸ ਪਾਰਟੀਆਂ ਵਿੱਚ ਇੱਕ ਪਾਰਟੀ ਨੇ ਕਾਬੂ ਕੀਤਾ। ਜਿਸ ਨੂੰ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ, ਜਿਸ ਤੇ ਮੁਕੱਦਮਾ ਹਜਾ ਵਿਚ ਵਰਤੀ ਇੱਕ ਕਾਰ ਨੰਬਰੀ CH-01-BB-7627 ਮਾਰਕਾ ETOIS ਰੰਗ ਚਿੱਟਾ ਅਤੇ ਮੋਟਰਸਾਈਕਲ ਨੰਬਰੀ PB-32-K-1757 ਹੀਰੋ ਹਾਡਾ ਪੇਸ਼ਨ ਪਰੋ ਬ੍ਰਾਮਦ ਕੀਤੇ ਗਏ ਹਨ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਦਾਤ ਬ੍ਰਾਮਦ ਕੀਤਾ ਗਿਆ ਹੈ ਅਤੇ ਜੋ ਕਾਬੂ ਕੀਤੇ ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸਾ ਉਕਤ ਦੀ ਪੁੱਛ ਗਿੱਛ ਕਰਨ ਤੇ ਇਸ ਦੇ ਨਾਲ ਦੇ ਦੋਸ਼ੀ ਪਾਲਾ ਪੁੱਤਰ ਮੰਗਤ ਰਾਮ, ਲੱਭਾ ਪੁੱਤਰ ਕਾਕਾ, ਮਨੀ ਪੁੱਤਰ ਨਾ-ਮਾਲੂਮ ਵਾਸੀਆਨ ਸੀਚੇਵਾਲ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਭੇਜੀਆ ਗਈਆਂ ਹਨ ਅਤੇ ਜੋ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗ੍ਰਿਫਤਾਰ ਦੋਸ਼ੀ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਸੀਚੇਵਾਲ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਇੱਕ ਕਾਰ ਨੰਬਰੀ CH -01-BB-7627 ਮਾਰਕਾ ETOIS ਰੰਗ ਚਿੱਟਾ, ਮੋਟਰਸਾਈਕਲ ਨੰਬਰੀ PB 32 K 1757 ਪੇਸ਼ਨ, ਵਾਰਦਾਤ ਵਿੱਚ ਵਰਤਿਆ ਗਿਆ ਦਾਤ ਬਰਾਮਦ ਹੋਇਆ ਹੈ। ਪਾਲਾ ਪੁੱਤਰ ਮੰਗਤ ਰਾਮ ਵਾਸੀ ਸੀਚੇਵਾਲ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਤੇ ਲੱਭਾ ਪੁੱਤਰ ਕਾਕਾ ਵਾਸੀ ਸੀਚੇਵਾਲ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ, ਮਨੀ ਪੁੱਤਰ ਨਾ-ਮਾਲੂਮ ਵਾਸੀ ਸੀਚੇਵਾਲ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਫਰਾਰ ਹੋ ਗਏ ਹਨ।