ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਨੂੰ ਲੈ ਕੇ ਪੰਜਾਬ ਪੁਲਿਸ ਦੀ ਜਾਂਚ ਦਾ ਦਾਇਰਾ ਹਰਿਆਣਾ ‘ਚ ਵਧਦਾ ਜਾ ਰਿਹਾ ਹੈ। ਪਹਿਲਾਂ ਫਤਿਆਬਾਦ, ਫਿਰ ਸੋਨੀਪਤ ਤੇ ਹੁਣ ਸਿਰਸਾ ਵਿਚ ਛਾਪੇਮਾਰੀ ਕੀਤੀ ਗਈ ਹੈ। ਮੂਸੇਵਾਲੀ ਦੀ ਰੇਕੀ ਕਰਨ ਵਾਲਿਆਂ ਵਿਚ ਸਿਰਸਾ ਦੇ ਪਿੰਡ ਤਖਤਮਲ ਦਾ ਇੱਕ ਨੌਜਵਾਨ ਸ਼ਾਮਲ ਹੈ। ਨੌਜਵਾਨ ਅਜੇ ਪੰਜਾਬ ਪੁਲਿਸ ਦੇ ਹੱਥ ਨਹੀਂ ਲੱਗਾ ਹੈ ਕਿਉਂਕਿ ਉਹ ਡੇਢ ਸਾਲ ਪਹਿਲਾਂ ਹੀ ਪਿੰਡ ਛੱਡ ਚੁੱਕਾ ਹੈ। ਪੁਲਿਸ ਉਸ ਦੇ ਪਰਿਵਾਰ ਦੇ ਲੋਕਾਂ ਤੇ ਰਿਸ਼ਤੇਦਾਰਾਂ ਤੋਂ ਪੁੱਛਗਿਛ ਕਰਕੇ ਉਸ ਤੱਕ ਪਹੁੰਚਣ ਦਾ ਰਸਤਾ ਲੱਭ ਰਹੀ ਹੈ।
ਮੂਸੇਵਾਲ ਦਾ 29 ਮਈ ਨੂੰ 30 ਗੋਲੀਆਂ ਮਾਰ ਕੇ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਹੱਤਿਆਕਾਂਡ ਦੀ ਸਾਜ਼ਿਸ਼ ਜਿਥੇ ਦਿੱਲੀ ਦੀ ਤਿਹਾੜ ਜੇਲ੍ਹ ਤੇ ਰਾਜਸਥਾਨ ਦੇ ਸੀਕਰ ਵਿਚ ਰਚੇ ਜਾਣ ਦੀ ਗੱਲ ਸਾਹਮਣੇ ਆਈ ਹੈ ਉਥੇ ਨਾਲ ਹੀ ਹਰਿਆਣਾ ਦੇ ਬਦਮਾਸ਼ਾਂ ਦਾ ਕਨੈਕਸ਼ਨ ਵੀ ਸਾਹਮਣੇ ਆ ਰਿਹਾ ਹੈ। ਮੂਸੇਵਾਲਾ ਹੱਤਿਆਕਾਂਡ ਵਿਚ ਬਲੈਰੋ ਵਾਰਦਾਤ ਤੋਂ 4 ਦਿਨ ਪਹਿਲਾਂ 25 ਮਈ ਨੂੰ ਫਤਿਆਬਾਦ ਵਿਚ ਸੀਸੀਟੀਵੀ ਵਿਚ ਕੈਦ ਹੋਈ ਸੀ।
ਬਲੈਰੋ ਜ਼ਰੀਏ ਪੰਜਾਬ ਪੁਲਿਸ ਫਤਿਆਬਾਦ ਦੇ ਪਿੰਡ ਭਿਰੜਾਨਾ ਦੇ ਪਵਨ ਤੇ ਨਸੀਬ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪਵਨ ‘ਤੇ ਬਦਮਾਸ਼ਾਂ ਨੂੰ ਗੱਡੀ ਉਪਲਬਧ ਕਰਾਉਣ ਤੇ ਰਾਜਸਥਾਨ ਤੋਂ ਲਿਆ ਕੇ ਉਨ੍ਹਾਂ ਦੇ ਠਹਿਰਣ ਦੀ ਵਿਵਸਥਾ ਕਰਨ ਤੇ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਪੰਜਾਬ ਪੁਲਿਸ ਨੇ ਹੱਤਿਆਕਾਂਡ ਨਾਲ ਜੁੜੇ ਸੂਬਤਾਂ ਦੀ ਭਾਲ ਵਿਚ ਅਜੇ ਫਤਿਆਬਾਦ ‘ਤੇ ਫੋਕਸ ਕੀਤਾ ਹੋਇਆ ਹੈ।
ਬਲੈਰੋ ਤੋਂ ਹੀ ਹੱਤਿਆਕਾਂਡ ਦੇ ਤਾਰ ਹਰਿਆਣਾ ਦੇ ਸੋਨੀਪਤ ਨਾਲ ਜੁੜੇ ਹਨ। ਬਲੈਰੋ ਵਿਚ ਸਵਾਰ ਸੋਨੀਪਤ ਦੇ ਦੋ ਬਦਮਾਸ਼ ਪ੍ਰਿਯਵਰਤ ਫੌਜੀ ਤੇ ਅੰਕਿਤ ਸੇਰਸਾ ਬੀਸਲਾ ਦੇ ਪੈਟਰੋਲ ਪੰਪ ‘ਤੇ ਤੇਲ ਪਵਾਉਂਦੇ ਸਮੇਂ ਸੀਸੀਟੀਵੀ ਵਿਚ ਕੈਦ ਹੋਏ ਸਨ। ਦੋਵਾਂ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਦੀਆਂ ਦੋ ਟੀਮਾਂ ਅਜੇ ਸੋਨੀਪਤ ਵਿਚ ਡੇਰਾ ਲਗਾਏ ਹੋਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸਿਰਸਾ ਦੇ ਐੱਸਪੀ ਡਾ. ਅਰਪਿਤ ਜੈਨ ਨੇ ਪੰਜਾਬ ਪੁਲਿਸ ਦੀ ਛਾਪੇਮਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਿਸ ਨੌਜਵਾਨ ਦੀ ਭਾਲ ਵਿਚ ਪੰਜਾਬ ਪੁਲਿਸ ਛਾਪੇਮਾਰੀ ਕਰ ਰਹੀ ਹੈ ਉਹ ਡੇਢ ਸਾਲ ਤੋਂ ਸਿਰਸਾ ਵਿਚ ਨਹੀਂ ਹੈ। ਪੁਲਿਸ ਉਸ ਬਾਰੇ ਪਤਾ ਲਗਾਉਣ ਵਿਚ ਜੁਟੀ ਹੈ।