ਚੰਡੀਗੜ੍ਹ: ਦੇਸ਼ ਵਿੱਚ ਕੋਲੇ ਦੀ ਘਾਟ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਵੀ ਡੂੰਘਾ ਹੋ ਗਿਆ ਹੈ। ਥਰਮਲ ਪਲਾਂਟਾਂ ਵਿੱਚ ਉਤਪਾਦਨ ਘੱਟ ਗਿਆ ਹੈ, ਜਿਸ ਕਾਰਨ ਪੀਐਸਪੀਸੀਐਲ ਨੇ ਬਿਜਲੀ ਕੱਟਣ ਦਾ ਫੈਸਲਾ ਕੀਤਾ ਹੈ। ਐਤਵਾਰ ਨੂੰ 8-8 ਘੰਟਿਆਂ ਤੱਕ ਕੱਟਣ ਦੀ ਤਿਆਰੀ ਹੈ।
ਜੇਕਰ ਛੇਤੀ ਕੋਲੇ ਦੀ ਸਪਲਾਈ ਨਾ ਕੀਤੀ ਗਈ ਤਾਂ ਪੰਜਾਬ ਵਿੱਚ ਬਲੈਕ ਆਊਟ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤਿਉਹਾਰਾਂ ਦਾ ਮਜ਼ਾ ਵੀ ਫਿੱਕਾ ਪੈ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੋਲੇ ਦੀ ਰੇਲ ਗੱਡੀ ਆ ਰਹੀ ਹੈ, ਪਰ ਪੰਜਾਬ ਨੂੰ ਜਿੰਨੇ ਕੋਲੇ ਦੀ ਲੋੜ ਹੈ, ਉਸ ਹਿਸਾਬ ਨਾਲ ਨਹੀਂ ਮਿਲ ਰਿਹਾ। ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੋਲੇ ਦੀ ਘਾਟ ਨੂੰ ਜਲਦੀ ਪੂਰਾ ਕੀਤਾ ਜਾਵੇ।
ਇਹ ਵੀ ਵੇਖੋ :
Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food
ਜ਼ਿਕਰਯੋਗ ਹੈ ਕਿ ਕੋਲੇ ਦੀ ਘਾਟ ਹੋਣ ਕਰਕੇ ਪੰਜਾਬ ਵਿੱਚ ਬਿਜਲੀ ਸੰਕਟ ਮੰਡਰਾਉਣ ਲੱਗਾ ਹੈ। ਸੂਬੇ ਵਿੱਚ ਲੰਮੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ,ਜਿਸ ਕਰਕੇ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਬਿਜਲੀ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿੱਚ ਕੋਲੇ ਦੀ ਘਾਟ ਕਾਰਨ ਬਿਜਲੀ ਦਾ ਸੰਕਟ ਪੈਦਾ ਹੋ ਗਿਆ ਹੈ, ਜਿਸ ਕਰਕੇ ਉਹ ਬਿਨਾਂ ਲੋੜ ਦੇ ਬੱਤੀਆਂ ਨਾ ਬਾਲਣ, ਉਪਕਰਨ ਜਾਂ ਏਅਰ ਕੰਡੀਸ਼ਨ ਦੀ ਵਰਤੋਂ ਨਾ ਕਰਨ, ਤਾਂਜੋ ਬਿਜਲੀ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਧਰਮਕੋਟ ਦੇ DSP ਨੂੰ ਸਸਪੈਂਡ ਕਰਨ ਲਈ SSP ਨੇ ਗ੍ਰਹਿ ਸਕੱਤਰ ਨੂੰ ਲਾਈ ਗੁਹਾਰ, ਜਾਣੋ ਪੂਰਾ ਮਾਮਲਾ