ਪੰਜਾਬ ਵਿੱਚ ਰਾਜ ਸਭਾ ਦੀਆਂ ਦੋ ਸੀਟਾਂ ਲਈ ਚੋਣਾਂ 10 ਜੂਨ ਨੂੰ ਹੋਣਗੀਆਂ। ਇਹ ਸੀਟਾਂ ਕਾਂਗਰਸ ਦੀ ਅੰਬਿਕਾ ਸੋਨੀ ਤੇ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਦਾ ਕਾਰਜਕਾਲ ਖਤਮ ਹੋਣ ਨਾਲ ਖਾਲੀ ਹੋਣ ਜਾ ਰਹੀਆਂ ਹਨ। ਦੋਵਾਂ ਦਾ ਕਾਰਜਕਾਲ 4 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ।
ਇਨ੍ਹਾਂ ਚੋਣਾਂ ਲਈ 24 ਤੋਂ 31 ਮਈ ਤੱਕ ਨਾਮਜ਼ਦਗੀ ਭਰਨੀ ਹੋਵੇਗੀ। 1 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ। ਉਸ ਮਗਰੋਂ ਲੋੜ ਪੈਣ ‘ਤੇ 10 ਜੂਨ ਨੂੰ ਵੋਟਿੰਗ ਹੋਵੇਗੀ। ਹਾਲਾਂਕਿ ਜਿਸ ਤਰ੍ਹਾਂ ਤੋਂ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ 117 ਵਿੱਚੋਂ 92 ਸੀਟਾਂ ਮਿਲੀਆਂ ਹਨ ਤਾਂ ਦੋਵੇਂ ਸੀਟਾਂ ਉਨ੍ਹਾਂ ਦੇ ਹੀ ਖਾਤੇ ਵਿੱਚ ਜਾਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਵੀ 5 ਸੀਟਾਂ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਗਈਆਂ ਸਨ।

ਇਨ੍ਹਾਂ ਵਿੱਚ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਨ ਸਿੰਘ, ਸੰਦੀਪ ਪਾਠਕ, ਸੰਜੀਵ ਅਰੋੜਾ ਤੇ ਲਵਲੀ ਪ੍ਰੋਫੈਸ਼ਲਨ ਯੂਨੀਵਰਸਿਟੀ ਦੇ ਅਸ਼ੋਕ ਮਿੱਤਲ ਨੂੰ ‘ਆਪ’ ਨੇ ਰਾਜ ਸਭਾ ਵਿੱਚ ਭੇਜਿਆ। ਆਮ ਆਦਮੀ ਪਾਰਟੀ ਰਾਜ ਸਭਾ ਵਿੱਚ ਹੁਣ ਕਿਨ੍ਹਾਂ ਦੋ ਮੈਂਬਰਾਂ ਨੂੰ ਭੇਜੇਗੀ, ਇਸ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

ਦੱਸ ਦੇਈਏ ਕਿ ਰਾਜ ਸਭਾ ਮੈਂਬਰ ਦੀ ਚੋਣ ਲਈ ਸਿਰਫ ਵਿਧਾਇਕਾਂ ਵੱਲੋਂ ਹੀ ਵੋਟ ਦਿੱਤੀ ਜਾਵੇਗੀ। ਇਸ ਦੇ ਲਈ ਵਿਧਾਇਕਾਂ ਦੀ ਕੁਲ ਗਿਣਤੀ ਨੂੰ ਰਾਜ ਸਭਾ ਦੀਆਂ ਖਾਲੀ ਸੀਟਾਂ ਵਿੱਚ ਇੱਕ ਜੋੜ ਕੇ ਵੰਡਿਆ ਜਾਂਦਾ ਹੈ। ਉਸ ਤੋਂ ਬਾਅਦ ਜੋ ਅੰਕੜਾ ਆਏ, ਉਸ ਵਿੱਚ ਇੱਕ ਜੋੜ ਦਿੱਤਾ ਜਾਂਦਾ ਹੈ, ਜਿਸ ਨੂੰ ਓਨੇ ਹੀ ਵਿਧਾਇਕਾਂ ਦਾ ਸਮਰਥਨ ਮਿਲੇਗਾ, ਉਹ ਮੈਂਬਰ ਬਣ ਜਾਣਗੇ।






















