ਹੁਣ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਪੈਰਿਸ ‘ਚ ਮਾਰਚ ਕਰਨ ਲਈ ਤਿਆਰ ਹੈ। ਰਿਪੋਰਟਾਂ ਮੁਤਾਬਕ ਪੰਜਾਬ ਰੈਜੀਮੈਂਟ ਦੇ ਜਵਾਨ 14 ਜੁਲਾਈ ਨੂੰ ਪੈਰਿਸ ਵਿੱਚ ਹੋਣ ਵਾਲੀ ਬੈਸਟੀਲ ਡੇਅ ਪਰੇਡ ਵਿੱਚ ਹਿੱਸਾ ਲੈਣਗੇ। ਅਸਲ ਵਿੱਚ ਭਾਰਤੀ ਫੌਜ ਵਿੱਚ ਪੰਜਾਬ ਰੈਜੀਮੈਂਟ ਦੇ ਜਵਾਨਾਂ ਦੀ ਬਹਾਦਰੀ ਦੀ ਗਾਥਾ ਤੋਂ ਸ਼ਾਇਦ ਹੀ ਕੋਈ ਅਣਜਾਣ ਹੋਵੇਗਾ। ਪੰਜਾਬ ਸਿੱਖ ਰੈਜੀਮੈਂਟ ਦੇ ਜਵਾਨਾਂ ਦੀ ਦਹਾੜ ਨਾਲ ਦੁਸ਼ਮਣ ਦੇ ਪੈਰ ਕੰਬ ਗਏ। ਭਾਵੇਂ ਵਿਸ਼ਵ ਯੁੱਧ ਹੋਵੇ ਜਾਂ ਪਾਕਿਸਤਾਨ ਨਾਲ ਜੰਗ, ਦੋਵਾਂ ਸਮਿਆਂ ਦੌਰਾਨ ਸਿੱਖ ਰੈਜੀਮੈਂਟ ਨੇ ਆਪਣੀ ਮਾਰਸ਼ਲ ਆਰਟ ਦਾ ਸਬੂਤ ਦਿੱਤਾ।
ਇਸ ਸਾਲ ਦੀ ਪਰੇਡ ਇਸ ਲਈ ਵੀ ਅਹਿਮ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਰਾਂਸ ਦੇ ਰਾਸ਼ਟਰੀ ਦਿਵਸ ‘ਤੇ ਮਹਿਮਾਨ ਦੇ ਤੌਰ ‘ਤੇ ਸੱਦਾ ਦਿੱਤਾ ਗਿਆ ਹੈ। ਇਕ ਰਿਪੋਰਟ ਮੁਤਾਬਕ ਇਹ ਇਤਿਹਾਸਕ ਪਲ 107 ਸਾਲਾਂ ਬਾਅਦ ਮੁੜ ਦੁਹਰਾਇਆ ਜਾਵੇਗਾ।
ਇਹ ਵੀ ਪੜ੍ਹੋ : ਭੂਤੀਆ ਗੇਮ ਖੇਡ ਰਹੇ ਵਿਦਿਆਰਥੀਆਂ ਨਾਲ ਹੋਇਆ ਕੁਝ ਅਜੀਬ, ਹਸਪਤਾਲ ਪਹੁੰਚਾਏ ਗਏ 36 ਬੱਚੇ!
ਰੱਖਿਆ ਮੰਤਰਾਲੇ ਮੁਤਾਬਕ 77 ਮਾਰਚ ਕਰ ਰਹੇ ਜਵਾਨਾਂ ਅਤੇ 38 ਬੈਂਡ ਮੈਂਬਰਾਂ ਵਾਲੀ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਕੈਪਟਨ ਅਮਨ ਜਗਤਾਪ ਕਰ ਰਹੇ ਹਨ, ਜਦੋਂ ਕਿ ਭਾਰਤੀ ਜਲ ਸੈਨਾ ਦੀ ਟੁਕੜੀ ਦੀ ਅਗਵਾਈ ਕਮਾਂਡਰ ਵਰਤ ਬਘੇਲ ਅਤੇ ਭਾਰਤੀ ਹਵਾਈ ਸੈਨਾ ਦੀ ਟੁਕੜੀ ਦੀ ਅਗਵਾਈ ਕਮਾਂਡਰ ਕਰ ਰਹੇ ਹਨ। ਇਹ ਸਮਾਗਮ ਅਤੀਤ ਦੀਆਂ ਕੁਝ ਯਾਦਾਂ ਨੂੰ ਤਾਜ਼ਾ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: